ਸਿਆਸਤਸਿਹਤ-ਖਬਰਾਂਖਬਰਾਂ

ਰੋਮ ਤੋਂ ਪੰਜਾਬ ਪਰਤੇ 125 ਪੌਜ਼ੇਟਿਵ ਮਰੀਜ਼; 13 ਫਰਾਰ

ਅੰਮ੍ਰਿਤਸਰ-ਭਾਰਤ ਵਿੱਚ ਕੋਰੋਨਾ ਮਹਾਮਾਰੀ ਦੀ ਰਫਤਾਰ ਬੇਕਾਬੂ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਸਭ ਤੋਂ ਖਤਰਨਾਕ ਰੂਪ ਓਮੀਕਰੋਨ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ। ਰੋਮ ਤੋਂ ਆਈ ਫਲਾਈਟ ਵਿਚੋਂ ਕੋਰੋਨਾ ਪੌਜ਼ੇਟਿਵ ਆਏ 125 ਮਰੀਜ਼ਾਂ ਵਿਚੋਂ 13 ਮਰੀਜ਼ ਜਿਲ੍ਹਾ ਅੰਮ੍ਰਿਤਸਰ ਦੇ ਹਵਾਈ ਅੱਡੇ ਅਤੇ ਗੁਰੂ ਨਾਨਕ ਹਸਪਤਾਲ ਵਿਚੋਂ ਫਰਾਰ ਹੋ ਗਏ ਹਨ। ਵਿਰੁੱਧ ਡਿਪਟੀ ਕਮਿਸ਼ਨਰ ਨੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।
ਅੰਮ੍ਰਿਤਸਰ ਏਅਰਪੋਰਟ ‘ਤੇ 134 ਯਾਤਰੀ ਕੋਰੋਨਾ ਪੀੜਤ ਨਿਕਲੇ ਸੀ। ਇਹ ਯਾਤਰੀ ਇਟਲੀ ਤੋਂ ਆਏ ਸਨ। ਰੋਮ ਤੋਂ ਆਈ ਉਡਾਣ ਦੇ 179 ਯਾਤਰੀਆਂ ਵਿੱਚੋਂ 134 ਕੋਰੋਨਾ ਪੀੜਤ ਨਿਕਲੇ ਸੀ। ਸਾਰੇ ਯਾਤਰੀ ਪੰਜਾਬ ਨਾਲ ਸਬੰਧਤ ਹਨ।ਕੋਰੋਨਾ ਟੈਸਟ ਪੌਜੇਟਿਵ ਆਉਣ ਮਰਗੋਂ ਯਾਤਰੀਆਂ ਨੇ ਏਅਰਪੋਰਟ ਅਥਾਰਟੀ ਖਿਲਾਫ ਹੰਗਾਮਾ ਕੀਤਾ। ਯਾਤਰੀਆਂ ਦਾ ਕਹਿਣਾ ਹੈ ਕਿ ਸਾਨੂੰ ਜਾਣਬੁੱਝ ਕੇ ਕੋਰੋਨਾ ਪੌਜੇਟਿਵ ਕੀਤਾ ਗਿਆ ਹੈ। ਅਸੀਂ ਇਟਲੀ ਤੋਂ ਕੋਰੋਨਾ ਵੈਕਸੀਨੇਸ਼ਨ ਦੀਆਂ ਦੋ ਡੋਜ਼ ਅਤੇ ੍ਰਠਫਛ੍ਰ ਦੀ 72 ਘੰਟਿਆਂ ਦੀ ਰਿਪੋਰਟ ਨੈਗੇਟਿਵ ਲੈ ਕੇ ਆਏ ਹਾਂ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਜੋ ਕਿ ਖੁਦ ਕੋਰੋਨਾ ਪੌਜ਼ੇਟਿਵ ਆਏ ਸਨ, ਨੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਸਾਰੇ ਮਰੀਜ਼ਾਂ ਵਿਰੁੱਧ ਪੁਲਿਸ ਕੋਲ ਐਪੀਡੈਮਿਕ ਅਤੇ ਡਿਜਾਸਟਰ ਮੈਨੇਜਮੈਂਟ ਐਕਟ ਅਧੀਨ ਪਰਚੇ ਦਰਜ ਕਰਵਾਉਣ।
ਖਹਿਰਾ ਨੇ ਸਾਰੇ ਮਰੀਜ਼ਾਂ ਨੂੰ ਕਿਹਾ ਕਿ ਜਾਂ ਤਾਂ ਉਹ ਸਵੇਰ ਤੱਕ ਵਾਪਸ ਗੁਰੂ ਨਾਨਕ ਹਸਪਤਾਲ ਪਹੁੰਚ ਕੇ ਆਪਣੇ ਆਪ ਨੂੰ ਇਕਾਂਤ ਵਿੱਚ ਰੱਖ ਲੈਣ, ਨਹੀਂ ਤਾਂ ਉਨ੍ਹਾਂ ਦੀਆਂ ਤਸਵੀਰਾਂ ਮੀਡੀਆ ਵਿੱਚ ਜਾਰੀ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪੁਲਿਸ ਨੂੰ ਉਕਤ ਵਿਅਕਤੀਆਂ ਦੇ ਨਾਮ 10 ਨੰਬਰ ਅਧੀਨ ਦਰਜ ਕਰਨ ਦੀ ਹਦਾਇਤ ਕਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਰੇ ਮਰੀਜ਼ਾਂ ਦੇ ਪਾਸਪੋਰਟ, ਜਿੰਨਾ ਦਾ ਸਾਡੇ ਕੋਲ ਸਾਰਾ ਰਿਕਾਰਡ ਮੌਜੂਦ ਹੈ, ਰੱਦ ਕਰਨ ਦੀ ਸਿਫਾਰਸ਼ ਗ੍ਰਹਿ ਵਿਭਾਗ ਨੂੰ ਕਰ ਦਿੱਤੀ ਜਾਵੇਗੀ।ਖਹਿਰਾ ਨੇ ਕਿਹਾ ਕਿ ਅਸੀਂ ਆਪਣੇ ਜ਼ਿਲ੍ਹੇ ਨੂੰ ਬਿਮਾਰੀ ਤੋਂ ਦੂਰ ਰੱਖਣ ਲਈ ਹਰ ਹੀਲਾ ਵਰਤ ਰਹੇ ਹਾਂ ਅਤੇ ਉਕਤ ਮਰੀਜ਼ਾਂ ਦੀ ਲਾਪਰਵਾਹੀ ਨੂੰ ਕਿਸੇ ਕੀਮਤ ਉਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ  ਕੁੱਲ 125 ਮਰੀਜ਼ਾਂ ਵਿਚੋਂ 13 ਮਰੀਜ਼ ਅੰਮ੍ਰਿਤਸਰ ਦੇ ਆਏ ਸਨ, ਬਾਕੀ ਮਰੀਜ਼ ਤਾਂ ਆਪਣੇ ਆਪਣੇ ਜਿਲ੍ਹੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਚਲੇ ਗਏ, ਪਰ ਅੰਮ੍ਰਿਤਸਰ ਜ਼ਿਲ੍ਹੇ ਦੇ 13 ਮਰੀਜਾਂ ਵਿਚੋਂ 9 ਹਵਾਈ ਅੱਡੇ ਤੋਂ ਹੀ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਚਕਮਾ ਦੇ ਗਏ ਅਤੇ 4 ਜੋ ਗੁਰੂ ਨਾਨਕ ਹਸਪਤਾਲ ਤੱਕ ਆਏ ਸਨ, ਉਹ ਵੀ ਫਰਾਰ ਹੋ ਗਏ ਹਨ। ਉਕਤ ਮਰੀਜ਼ਾਂ ਦਾ ਸਾਰਾ ਰਿਕਾਰਡ ਸਿਹਤ ਵਿਭਾਗ ਕੋਲ ਮੌਜੂਦ ਹੈ, ਇਸ ਲਈ ਕਾਰਵਾਈ ਕਰਨ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਹੋਣ ਦੀ ਸੰਭਾਵਨਾ ਵੀ ਨਹੀਂ ਹੈ।

Comment here