ਵਾਸ਼ਿੰਗਟਨ-ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸਾਸ਼ਨ ਸਥਾਪਤ ਕਰਨ ਮਗਰੋਂ ਪੈਦਾ ਹੋਏ ਹਾਲਾਤਾਂ ਤੋਂ ਦੁਨੀਆ ਭਰ ਵਿੱਚ ਵਸਤੇ ਅਫਗਾਨੀ ਲੋਕ ਭੈਅ ਭੀਤ ਹਨ। ਤਾਲਿਬਾਨ ਖਿਲਾਫ ਵਖ ਵਖ ਥਾਵਾਂ ਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਅਮਰੀਕਾ ਤੋਂ ਇਲਾਵਾ, ਫਰਾਂਸ, ਇਟਲੀ, ਗ੍ਰੀਸ, ਸਵੀਡਨ ਅਤੇ ਡੈਨਮਾਰਕ ਸਮੇਤ ਬਹੁਤ ਸਾਰੇ ਦੇਸ਼ਾਂ ਵਿੱਚ ਲੋਕ ਸੜਕਾਂ ਤੇ ਉਤਰ ਆਏ ਹਨ। ਤਾਲਿਬਾਨ ਅਤੇ ਪਾਕਿਸਤਾਨ ਖ਼ਿਲਾਫ ਗ੍ਰੀਕ ਸ਼ਹਿਰ ਥੇਸਾਲੋਨਿਕੀ ਵਿਚ ਵੱਡੀ ਸੰਖਿਆ ਵਿਚ ਲੋਕਾਂ ਨੇ ਪ੍ਰਦਰਸ਼ਨ ਕੀਤਾ ਜਿਸ ਵਿਚ ਲਗਭਗ 600 ਅਫ਼ਗਾਨ, ਬਲੋਚ ਅਤੇ ਕੁਰਦਾਂ ਨੇ ਹਿੱਸਾ ਲਿਆ।ਪ੍ਰਦਰਸ਼ਨਕਾਰੀਆਂ ਨੇ ਅਫਗਾਨਿਸਤਾਨ ਦੇ ਕਾਲੇ, ਲਾਲ ਅਤੇ ਹਰੇ ਝੰਡੇ ਅਤੇ ਆਪਣੀਆਂ ਮੰਗਾਂ ਦੇ ਨਾਲ ਪੋਸਟਰ ਫੜ ਕੇ ਤਾਲਿਬਾਨ ਅਤੇ ਪਾਕਿਸਤਾਨ ਦੇ ਖਿਲਾਫ ਨਾਅਰੇ ਲਗਾਏ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ‘ਤੇ ਤਾਲਿਬਾਨ ਨੂੰ ਗੁਪਤ ਅਤੇ ਖੁੱਲ੍ਹਾ ਸਮਰਥ ਦੇਣ ਦਾ ਦੋਸ਼ ਲਾਇਆ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਫਗਾਨਿਸਤਾਨ ਦੇ ਲੋਕਾਂ ਨਾਲ ਏਕਤਾ ਦਿਖਾਉਣ ਲਈ ਦੁਨੀਆ ਦੇ ਵੱਖ -ਵੱਖ ਕੋਨਿਆਂ ਵਿੱਚ ਬਹੁਤ ਸਾਰੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਰਿਪੋਰਟਾਂ ਦੇ ਅਨੁਸਾਰ, ਬਹੁਤ ਸਾਰੇ ਬਲੂਚ ਲੋਕ ਵੀ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਉਨ੍ਹਾਂ ਪਾਕਿਸਤਾਨ ‘ਤੇ ਬਲੋਚਿਸਤਾਨ ‘ਤੇ ਨਾਜਾਇਜ਼ ਕਬਜ਼ਾ ਕਰਨ ਦਾ ਦੋਸ਼ ਲਾਇਆ।ਪਰਦਰਸ਼ਨਕਾਰੀਆਂ ਨੇ ਕਿਹਾ ਕਿ ਜਨਾਨੀਆਂ ਅਤੇ ਘੱਟ-ਗਿਣਤੀ ਨੂੰ ਸਨਮਾਨ ਦੇਣ ਦਾ ਵਾਇਦਾ ਕਰਨ ਦੇ ਬਾਵਜੂਦ ਤਾਲਿਬਾਨ ਕੱਟਰਪੰਥੀ ਰਵੱਈਏ ਤੋਂ ਬਾਜ਼ ਨਹੀਂ ਆ ਰਿਹਾ ਹੈ ਅਤੇ ਆਮ ਅਫ਼ਗਾਨੀ ਨਾਗਰਿਕਾਂ ਖ਼ਿਲਾਫ ਦਿਨ-ਬ-ਦਿਨ ਅੱਤਿਆਚਾਰ ਵਧ ਰਿਹਾ ਹੈ। ਇਸ ਨੂੰ ਲੈ ਕੇ ਦੁਨੀਆਭਰ ਵਿਚ ਤਾਲਿਬਾਨ ਦੇ ਖ਼ਿਲਾਫ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਸ਼ਨੀਵਾਰ ਨੂੰ ਮੱਧ ਲੰਡਨ ਵਿਚ ਹਾਈਡ ਪਾਰਕ ਕੋਲ ਹਜ਼ਾਰਾਂ ਲੋਕ ਤਾਲਿਬਾਨ ਖ਼ਿਲਾਫ ਸੜਕਾਂ ‘ਤੇ ਉਤਰੇ। ਰੋਮ ਵਿਚ ਰਿਪਬਲਿਕਾ ਸਕੁਆਇਰ ‘ਤੇ ਵੀ ਤਾਲਿਬਾਨ ਵਿਰੋਧੀ ਪ੍ਰਦਰਸ਼ਨ ਹੋਇਆ। ਗ੍ਰੀਸ ਦੇ ਥੇਸਾਲੋਨਿਕੀ ਸ਼ਹਿਰ ਵਿਚ ਸੈਂਕੜੇ ਸਥਾਨਕ ਅਤੇ ਅਫ਼ਗਾਨੀ ਸ਼ਰਨਾਰਥੀਆਂ ਨੇ ਤਾਲੀਬਾਨ ਅਤੇ ਪਾਕਿਸਤਾਨ ਦੇ ਵਿਰੁੱਧ ਰੈਲੀ ਕੱਢ ਕੇ ਵਿਰੋਧ ਜ਼ਾਹਰ ਕੀਤਾ।
ਓਧਰ ਰੋਮ ਦੇ ਮੱਧ ਵਿਚ ਰਿਪਬਲਿਕਾ ਸੁਕਵਾਇਰ ਵਿਚ ਵੀ ਤਾਲਿਬਾਨ ਖ਼ਿਲਾਫ਼ ਪ੍ਰਦਰਸ਼ਨ ਹੋਇਆ। ਇਸ ਪ੍ਰਦਰਸ਼ਨ ਵਿਚ ਪਸ਼ਤੋ, ਉਜ਼ਬੇਕ ਅਤੇ ਤਾਜਿਕ ਭਾਈਚਾਰੇ ਦੇ ਅਫ਼ਗਾਨ ਪ੍ਰਵਾਸੀਆਂ ਸਮੇਤ ਲੱਗਭਗ 100 ਲੋਕ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਅਫ਼ਗਾਨ ਨਾਗਰਿਕਾਂ ਨਾਲ ਇਕਜੁੱਟਤਾ ਜ਼ਾਹਰ ਕੀਤੀ। ਕਈ ਇਤਾਵਲੀ ਅਤੇ ਮੀਡੀਆ ਕਰਮੀਆਂ ਨੇ ਵੀ ਇਸ ਪ੍ਰਦਰਸ਼ਨ ਚ ਸ਼ਮੂਲੀਅਤ ਕਰਕੇ ਸਮਰਥਨ ਦਿੱਤਾ। ਪ੍ਰਦਰਸ਼ਨ ਕਰਨ ਲਈ ਤਾਲਿਬਾਨ ਅਤੇ ਪਾਕਿਸਤਾਨ ਵਿਰੋਧੀ ਬੈਨਰ ਹੱਥਾਂ ’ਚ ਫੜ੍ਹੇ ਕਈ ਅਫ਼ਗਾਨ ਆਪਣੇ ਪਰਿਵਾਰਾਂ ਨਾਲ ਆਏ। 4 ਘੰਟੇ ਚੱਲੇ ਇਸ ਪ੍ਰਦਰਸ਼ਨ ਵਿਚ ਭਾਈਚਾਰੇ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਭਾਸ਼ਣ ਦਿੱਤੇ, ਦੁਨੀਆ ਨੂੰ ਅਪੀਲ ਕੀਤੀ ਗਈ ਕਿ ਉਹ ਅਫ਼ਗਾਨੀਆਂ ਨੂੰ ਇਕੱਲੇ ਨਾ ਛੱਡਣ। ਇਟਲੀ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿਚ ਅਫ਼ਗਾਨ ਅਧਿਐਨ ਦੇ ਪ੍ਰੋਫੈਸਰ ਨਾਦਿਰ ਨੇ ਕਿਹਾ ਕਿ ਤਾਲਿਬਾਨ ਨੇ ਵਿਸ਼ਵਾਸਘਾਤ ਅਤੇ ਸਾਰਿਆਂ ਨੂੰ ਧੋਖਾ ਦੇ ਕੇ ਸੱਤਾ ਹੜੱਪ ਕੀਤੀ। ਆਖ਼ਰੀ ਸਮੇਂ ਤੱਕ ਇਹ ਦਿਖਾਵਾ ਕੀਤਾ ਕਿ ਉਹ ਦੇਸ਼ ਨੂੰ ਨਵੀਆਂ ਚੋਣਾਂ ਵੱਲ ਲਿਜਾਣ ਲਈ ਇਕ ਅਸਥਾਈ ਸਰਕਾਰ ਬਣਾਉਣ ਲਈ ਗੱਲਬਾਤ ਕਰਨ ਲਈ ਤਿਆਰ ਹੈ। ਇਸ ਲਈ ਇਸ ਵਿਚ ਕੋਈ ਸ਼ੱਕ ਨਹੀਂ ਹੋਣਾ ਚਾਹੀਦੀ ਕਿ ਮੌਜੂਦਾ ਤਾਲਿਬਾਨ ਉਨ੍ਹਾਂ ਦੀ ਪਿਛਲੀ ਸਰਕਾਰ ਤੋਂ ਵੱਖਰਾ ਹੈ। ਬਿਲਕੁੱਲ ਉਹ ਨਹੀਂ ਹਨ। ਉਨ੍ਹਾਂ ਨੂੰ ਸੰਵਿਧਾਨ ਅਤੇ ਇਸ ਦੀਆਂ ਵਿਵਸਥਾਵਾਂ ਦੀ ਕੋਈ ਪਰਵਾਹ ਨਹੀਂ ਹੈ। ਪ੍ਰੋਫੈਸਰ ਨੇ ਅੱਗੇ ਕਿਹਾ ਕਿ ਕੋਈ ਵੀ ਆਜ਼ਾਦ ਸੋਚ ਵਾਲਾ ਅਫ਼ਗਾਨ ਤਾਲਿਬਾਨ ਦੇ ਸ਼ਾਸਨ ਅਧੀਨ ਨਹੀਂ ਰਹਿਣਾ ਚਾਹੁੰਦਾ। ਤਾਲਿਬਾਨ ਜਨਤਾ ਦੀ ਪਸੰਦ ਨਹੀਂ ਹੈ, ਇਹ ਉਨ੍ਹਾਂ ’ਤੇ ਥੋਪਿਆ ਜਾਂਦਾ ਹੈ। ਦੁਨੀਆ ਦੇ ਹੋਰ ਮੁਲਕ ਸਾਰੀ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਹਾਲਾਤ ਆਮ ਵਰਗੇ ਕਰਨ ਲਈ ਅਫਗਾਨ ਲੋਕਾਂ ਦਾ ਸਾਥ ਦੇਣ।
Comment here