ਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਰੋਜਾਨਾ ਮਾਊਥਵਾਸ਼ ਦੀ ਵਰਤੋਂ ਮੂੰਹ ਲਈ ਹਾਨੀਕਾਰਕ

ਨਵੀਂ ਦਿੱਲੀ-ਅੱਜ-ਕੱਲ੍ਹ ਲੋਕ ਓਰਲ ਹਾਈਜ਼ੀਨ ਨੂੰ ਲੈ ਜਾਗਰੂਕ ਹਨ। ਇਸ ਲਈ ਹਰ ਕੋਈ ਮਾਊਥਵਾਸ਼ ਦੀ ਵਰਤੋਂ ਕਰਦਾ ਹੈ। ਦੰਦਾਂ ਦੀ ਸਫ਼ਾਈ ਦੇ ਨਾਲ-ਨਾਲ ਮੂੰਹ ਦੀ ਪੂਰੀ ਸਫ਼ਾਈ ਵੀ ਜ਼ਰੂਰੀ ਹੈ, ਨਹੀਂ ਤਾਂ ਇਹ ਬਦਬੂ ਅਤੇ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਜੇਕਰ ਦੰਦਾਂ ਅਤੇ ਮਸੂੜਿਆਂ ਨੂੰ ਹਮੇਸ਼ਾ ਮਜ਼ਬੂਤ ਰੱਖਣਾ ਹੈ ਤਾਂ ਮਾਊਥਵਾਸ਼ ਕਰਨਾ ਫ਼ਾਇਦੇਮੰਦ ਹੈ। ਪਰ ਰੋਜ਼ਾਨਾ ਮਾਊਥਵਾਸ਼ ਦੀ ਵਰਤੋਂ ਕਰਨ ਦੀ ਆਦਤ ਸਮੱਸਿਆ ਬਣ ਸਕਦੀ ਹੈ। ਆਓ ਜਾਣਦੇ ਹਾਂ ਜ਼ਿਆਦਾ ਮਾਊਥਵਾਸ਼ ਨਾਲ ਕੀ ਨੁਕਸਾਨ ਹੋ ਸਕਦੇ ਹਨ।
ਕਿਉਂ ਕਰਦੇ ਹਾਂ ਮਾਊਥਵਾਸ਼-ਮਾਊਥਵਾਸ਼ ਮੂੰਹ ਵਿੱਚ ਮੌਜੂਦ ਬੈਕਟੀਰੀਆ ਨੂੰ ਸਾਫ਼ ਕਰਨ ਦਾ ਇੱਕ ਤਰੀਕਾ ਹੈ, ਜਿਸ ਰਾਹੀਂ ਅਸੀਂ ਬੀਮਾਰੀਆਂ ਤੋਂ ਬਚ ਸਕਦੇ ਹਾਂ। ਇਹ ਬੈਕਟੀਰੀਆ ਮੂੰਹ ਦੀ ਬਦਬੂ ਅਤੇ ਦੰਦਾਂ ਦੇ ਸੜਨ ਦਾ ਕਾਰਨ ਬਣਦੇ ਹਨ ਇਸ ਲਈ ਮਾਊਥਵਾਸ਼ ਦੀ ਵਰਤੋਂ ਕਰਨਾ ਜ਼ਰੂਰੀ ਹੈ। ਨਾਲ ਹੀ ਮਾਊਥਵਾਸ਼ ਨਾਲ ਤਾਜ਼ਗੀ ਆਉਂਦੀ ਹੈ।
ਕੈਂਸਰ ਦਾ ਖਤਰਾ-ਮਾਊਥਵਾਸ਼ ਦੀ ਜ਼ਿਆਦਾ ਵਰਤੋਂ ਕੈਂਸਰ ਦਾ ਖ਼ਤਰਾ ਪੈਦਾ ਕਰ ਸਕਦੀ ਹੈ। ਮਾਊਥਵਾਸ਼ ’ਵਿਚ ਸਿੰਥੈਟਿਕ ਤੱਤ ਮੌਜੂਦ ਹੁੰਦੇ ਹਨ ਜੋ ਕੈਂਸਰ ਦਾ ਕਾਰਨ ਬਣਦੇ ਹਨ। ਮੂੰਹ ਨੂੰ ਸਾਫ਼ ਕਰਨ ਵਾਲੇ ਮਾਊਥਵਾਸ਼ ਨਾਲ ਗਰਦਨ ਅਤੇ ਸਿਰ ਦਾ ਕੈਂਸਰ ਹੋ ਸਕਦਾ ਹੈ।
ਮੂੰਹ ਦਾ ਰੁਖ਼ਾਪਣ-ਮਾਊਥਵਾਸ਼ ਵਿਚ ਮੌਜੂਦ ਤੱਤ ਬੈਕਟੀਰੀਆ ਨੂੰ ਤਾਂ ਖਤਮ ਕਰ ਦਿੰਦੇ ਹਨ ਪਰ ਨਾਲ ਹੀ ਇਨ੍ਹਾਂ ਦਾ ਅਸਰ ਮੂੰਹ ਦੀ ਚਮੜੀ ’ਤੇ ਵੀ ਹੁੰਦਾ ਹੈ। ਮਾਊਥਵਾਸ਼ ਨਾਲ ਮੂੰਹ ਖੋਰਾ ਹੋ ਸਕਦਾ ਹੈ। ਇਸ ਲਈ ਜ਼ਿਆਦਾ ਮਾਊਥਵਾਸ਼ ਤੋਂ ਪਰਹੇਜ਼ ਕਰਨ ਤੋਂ ਬਚਣਾ ਚਾਹੀਦਾ ਹੈ।
ਮੂੰਹ ਵਿੱਚ ਜਲਣ-ਬਹੁਤ ਸਾਰੇ ਮਾਊਥਵਾਸ਼ ਨੂੰ ਬਣਾਉਣ ਵਿਚ ਅਲਕੋਹਲ ਦੀ ਵਰਤੋਂ ਹੁੰਦੀ ਹੈ। ਇਸ ਕਾਰਨ ਮੂੰਹ ਵਿੱਚ ਖਤਰਨਾਕ ਜਲਨ ਦੀ ਸਮੱਸਿਆ ਹੋਣ ਲੱਗਦੀ ਹੈ। ਮਾਊਥਵਾਸ਼ ’ਵਿਚ ਮੌਜੂਦ ਸਖ਼ਤ ਪਦਾਰਥਾਂ ਕਾਰਨ ਜਲਨ ਦੀ ਸਮੱਸਿਆ ਸ਼ੁਰੂ ਹੋਣ ਲੱਗਦੀ ਹੈ। ਇਸ ਨਾਲ ਮੂੰਹ ਵਿੱਚ ਲਾਲਪਣ ਵੀ ਹੋ ਜਾਂਦਾ ਹੈ।
ਦੰਦਾਂ ਵਿਚ ਸਮੱਸਿਆਵਾਂ-ਰੋਜ਼ਾਨਾ ਮਾਊਥਵਾਸ਼ ਦੀ ਵਰਤੋਂ ਕਰਨ ਨਾਲ ਦੰਦਾਂ ਦੀ ਸਮੱਸਿਆ ਹੋਣ ਲੱਗਦੀ ਹੈ। ਮਾਊਥਵਾਸ਼ ਨਾਲ ਦੰਦਾਂ ’ਤੇ ਨਿਸ਼ਾਨ ਆ ਜਾਂਦੇ ਹਨ, ਦੰਦ ਕਮਜ਼ੋਰ ਅਤੇ ਖੁਰਦਰੇ ਹੋ ਜਾਂਦੇ ਹਨ, ਜੋ ਪਰੇਸ਼ਾਨੀ ਪਰੇਸ਼ਾਨੀ ਦਾ ਕਾਰਨ ਬਣਦੇ ਹਨ।
ਕਰ ਸਕਦੇ ਹੋ ਨੈਚੁਰਲ ਮਾਊਥਵਾਸ਼ -ਰੋਜ਼ਾਨਾ ਬਾਜ਼ਾਰ ਵਿਚ ਕੈਮੀਕਲ ਨਾਲ ਬਣੇ ਮਾਊਥਵਾਸ਼ ਦੀ ਵਰਤੋਂ ਕਰਨ ਨਾਲ ਨੁਕਸਾਨ ਹੋ ਸਕਦਾ ਹੈ। ਇਸ ਨੂੰ ਦੋ ਦਿਨਾਂ ਵਿੱਚ ਇੱਕ ਵਾਰ ਇਸਤੇਮਾਲ ਕਰਨਾ ਚਾਹੀਦਾ। ਅਸੀਂ ਘਰ ਵਿਚ ਨਿੰਮ ਜਾਂ ਪੁਦੀਨੇ ਨਾਲ ਨੈਚੁਰਲ ਮਾਊਥਵਾਸ਼ ਬਣਾ ਸਕਦੇ ਹਾਂ ਇਸ ਦਾ ਇਸਤੇਮਾਲ ਰੋਜ਼ ਕੀਤਾ ਜਾ ਸਕਦਾ ਹੈ।

Comment here