ਖਬਰਾਂਚਲੰਤ ਮਾਮਲੇਦੁਨੀਆ

ਰੈਸਟੋਰੈਂਟ ਦੇ ਬਿੱਲ ‘ਤੇ ਲਿਖੀ ‘ਗਾਲ੍ਹ’, ਗਾਹਕ ਤੋਂ ਵਸੂਲੇ 1200 ਰੁਪਏ

ਸ਼ਿਕਾਗੋ-ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਇਨ੍ਹੀਂ ਦਿਨੀਂ ਇਕ ਰੈਸਟੋਰੈਂਟ ਨਾਲ ਜੁੜੀ ਇਕ ਅਜੀਬ ਘਟਨਾ ਸਾਹਮਣੇ ਆਈ ਹੈ, ਜਿਸ ਨੇ ਲੋਕ ਹੈਰਾਨ ਕਰ ਦਿੱਤੇ ਹਨ। ਦਰਅਸਲ, ਇਕ ਰੈਸਟੋਰੈਂਟ ਨੇ ਗਾਹਕ ਦੇ ਬਿੱਲ ‘ਤੇ ‘ਗਾਲ੍ਹ’ ਲਿਖ ਦਿੱਤੀ ਤੇ ਬਦਲੇ ‘ਚ ਉਸ ਤੋਂ ਪੈਸੇ ਵੀ ਲੈ ਲਏ। ਸੋਸ਼ਲ ਮੀਡੀਆ ਸਾਈਟ ਰੈਡਡਿਤ ‘ਤੇ ਇਕ ਵਿਅਕਤੀ ਨੇ ਆਪਣੀ ਪੂਰੀ ਕਹਾਣੀ ਦੱਸੀ ਹੈ। ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਰੈਸਟੋਰੈਂਟ ਵਾਲਿਆਂ ਨੇ ਨਾ ਸਿਰਫ਼ ਉਸ ਨਾਲ ਦੁਰਵਿਵਹਾਰ ਕੀਤਾ ਸਗੋਂ ਉਸ ਨਾਲ ਦੁਰਵਿਵਹਾਰ ਲਈ ਪੈਸੇ ਵੀ ਵਸੂਲ ਕੀਤੇ। ਬਿੱਲ ਦੀ ਕਾਪੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।
ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਉਸ ਦੇ ਜਨਮਦਿਨ ਮੌਕੇ ਇਕ ਰੈਸਟੋਰੈਂਟ ‘ਚ ਲੈ ਗਿਆ ਸੀ, ਜਿੱਥੇ ਉਸ ਨੇ ਕਾਕਟੇਲ ਸਮੇਤ ਕਈ ਚੀਜ਼ਾਂ ਦਾ ਆਰਡਰ ਕੀਤਾ ਸੀ। ਉਸ ਨੇ ਖੁਸ਼ੀ ਨਾਲ ਆਪਣੀ ਪਤਨੀ ਨਾਲ ਕਾਕਟੇਲ ਪੀਤੀ ਅਤੇ ਚਿਕਨ, ਆਈਸਕ੍ਰੀਮ ਅਤੇ ਕੇਕ ਖਾਧਾ। ਇਸ ਤੋਂ ਬਾਅਦ ਵਾਰੀ ਆਈ ਬਿੱਲ ਦੀ ਪਰ ਜਿਵੇਂ ਹੀ ਬਿੱਲ ਉਸ ਕੋਲ ਪਹੁੰਚਿਆ ਤਾਂ ਉਸ ਵਿੱਚ ਲਿਖੀ ਗੱਲ ਦੇਖ ਕੇ ਉਹ ਭੜਕ ਗਿਆ। ਦਿਲਚਸਪ ਗੱਲ ਇਹ ਹੈ ਕਿ ਇਸ ਅਜੀਬ-ਗਰੀਬ ਨਾਂ ਵਾਲੀ ਕਾਕਟੇਲ ਦੀ ਕੀਮਤ 15 ਡਾਲਰ ਯਾਨੀ ਕਰੀਬ 1200 ਰੁਪਏ ਸੀ।
ਖ਼ਬਰਾਂ ਮੁਤਾਬਕ ਬਿੱਲ ਦੇ ਹੇਠਾਂ ਲਿਖਿਆ ਹੋਇਆ ਸੀ, ‘ਯੂ ਆਰ ਏ-ਹੋਲ’। ਇਹ ਸ਼ਬਦ ਆਮ ਤੌਰ ‘ਤੇ ਗਾਲ੍ਹ ਵਜੋਂ ਵਰਤਿਆ ਜਾਂਦਾ ਹੈ ਪਰ ਮਜ਼ੇਦਾਰ ਗੱਲ ਇਹ ਸੀ ਕਿ ਜਿਸ ਸ਼ਖ਼ਸ ਨੇ ਆਪਣੀ ਪਤਨੀ ਨਾਲ ਮਿਲ ਕੇ ਕਾਕਟੇਲ ਪੀਤੀ ਸੀ, ਇਹ ਉਸੇ ਕਾਕਟੇਲ ਦਾ ਨਾਂ ਸੀ ਪਰ ਆਦਮੀ ਨੂੰ ਇਹ ਯਾਦ ਹੀ ਨਹੀਂ ਸੀ। ਅਜਿਹੇ ‘ਚ ਬਿੱਲ ‘ਤੇ ‘ਗਾਲ੍ਹ’ ਲਿਖੀ ਦੇਖ ਕੇ ਉਸ ਨੂੰ ਬਹੁਤ ਗੁੱਸਾ ਆਇਆ। ਫਿਰ ਉਸ ਨੇ ਰੈਸਟੋਰੈਂਟ ਦੇ ਸਟਾਫ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਉਸ ਕਾਕਟੇਲ ਦਾ ਨਾਂ ਹੈ, ਜੋ ਤੁਸੀਂ ਆਰਡਰ ਕੀਤੀ ਹੈ। ਇਹ ਇਕ ਅਜੀਬ ਨਾਂ ਸੀ

Comment here