ਸਿਆਸਤਖਬਰਾਂ

ਰੈਲੀ ਰੱਦ ਹੋਣ ਦਾ ਕਾਰਨ ਖਾਲੀ ਕੁਰਸੀਆਂ-ਸੂਰਜੇਵਾਲਾ

ਦਿੱਲੀ-ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਹੋਣ ਬਾਰੇ ਕਿਹਾ ਹੈ ਕਿ ਰੈਲੀ ਰੱਦ ਹੋਣ ਦਾ ਕਾਰਨ ਸੁਰੱਖਿਆ ਵਿਚ ਕੁਤਾਹੀ ਨਹੀਂ, ਸਗੋਂ ਖਾਲੀਆਂ ਕੁਰਸੀਆਂ ਸਨ।
ਕਾਂਗਰਸ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਨੇ ਇਕ ਵੀæਡੀਓ ਸਾਂਝੀ ਕਰਦੇ ਹੋਏ ਆਖਿਆ ਹੈ ਕਿ ਰੈਲੀ ਰੱਦ ਹੋਣ ਦਾ ਕਾਰਨ ਖਾਲੀ ਕੁਰਸੀਆਂ ਸਨ,  ਜੇ ਤੁਸੀਂ ਮੇਰੇ ‘ਤੇ ਵਿਸ਼ਵਾਸ ਨਹੀਂ ਕਰਦੇ, ਤਾਂ ਇੱਕ ਨਜ਼ਰ ਮਾਰੋ। ਕੋਈ ਬੇਤੁਕੀ ਬਿਆਨਬਾਜ਼ੀ ਨਹੀਂ, ਕਿਸਾਨ ਵਿਰੋਧੀ ਮਾਨਸਿਕਤਾ ਦੇ ਸੱਚ ਨੂੰ ਸਵੀਕਾਰ ਕਰੋ ਅਤੇ ਆਤਮ ਮੰਥਨ ਕਰੋ। ਪੰਜਾਬ ਦੇ ਲੋਕਾਂ ਨੇ ਰੈਲੀ ਤੋਂ ਦੂਰੀ ਬਣਾ ਕੇ ਹੰਕਾਰੀ ਸੱਤਾ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ।

Comment here