ਸਿਆਸਤਖਬਰਾਂ

ਰੈਗੂਲਰ ਡੀ ਜੀ ਪੀ ਨਿਯੁਕਤੀ ਲਈ ਤਿੰਨ ਮੈਂਬਰੀ ਪੈਨਲ ਸਲੈਕਟ ਮੀਟਿੰਗ ਮੁਲਤਵੀ

ਚੰਡੀਗੜ੍ਹ-ਤਿੰਨ ਮੈਂਬਰੀ ਪੈਨਲ ਦੀ ਚੋਣ ਵਾਸਤੇ ਯੂ ਪੀ ਐਸ ਸੀ ਨੇ 5 ਅਕਤੂਬਰ ਕੱਟ ਆਫ ਡੇਟ ਰੱਖੀ ਹੈ,  ਜਿਸ ਮਗਰੋਂ ਪੰਜਾਬ ਸਰਕਾਰ ਵੱਲੋਂ ਭੇਜੀ 10 ਅਫਸਰਾਂ ਦੀ ਸੂਚੀ ਵਿਚੋਂ 3 ਅਫਸਰਾਂ ਦੇ ਨਾਂ ਕੱਟੇ ਗਏ ਹਨ ਜਿਹਨਾਂ ਵਿਚ ਮੌਜੂਦਾ ਕਾਰਜਕਾਰੀ ਡੀ ਜੀ ਪੀ ਐਸ ਚਟੋਪਾਧਿਆਏ ਅਤੇ ਰੋਹਿਤ ਚੌਧਰੀ ਵੀ ਸ਼ਾਮਲ ਹਨ। ਪੰਜਾਬ ਦਾ ਰੈਗੂਲਰ ਡੀ ਜੀ ਪੀ ਨਿਯੁਕਤ ਕਰਨ ਲਈ ਅਫਸਰਾਂ ਦਾ ਤਿੰਨ ਮੈਂਬਰੀ ਪੈਨਲ ਸਲੈਕਟ ਕਰਨ ਲਈ ਯੂ ਪੀ ਐਸ ਸੀ ਦੀ ਅੱਜ ਹੋਣ ਵਾਲੀ ਮੀਟਿੰਗ ਮੁਲਤਵੀ ਹੋ ਗਈ ਹੈ। ਅਗਲੀ ਮੀਟਿੰਗ ਕਦੋਂ ਹੋਵੇਗੀ, ਇਸਦੀ ਤਾਰੀਕ ਹਾਲੇ ਤੱਕ ਨਹੀਂ ਹੋਈ। ਇਸ ਲਈ ਚੋਣ ਦੇ ਐਲਾਨ ਅਤੇ ਕੋਡ ਲਾਗੂ ਹੋਣ ਤਕ ਐਸ ਚਟੋਪਾਧਿਆਏ ਦੇ ਡੀ ਜੀ ਪੀ ਬਣੇ ਰਹਿਣ ਦੇ ਆਸਾਰ ਹਨ।
ਮਿਲੀ ਜਾਣਕਾਰੀ ਮੁਤਾਬਕ ਅੱਜ ਦੀ ਯੂ ਪੀ ਐਸ ਸੀ ਦੀ ਮੀਟਿੰਗ ਇਸ ਕਰ ਕੇ ਮੁਲਤਵੀ ਕੀਤੀ ਗਈ ਹੈ ਕਿਉਂਕਿ ਪੰਜਾਬ ਸਰਕਾਰ ਨੇ ਇਕ ਵਾਰ ਫਿਰ ਤੋਂ ਯੂ ਪੀ ਐਸ ਸੀ ਕੋਲ ਪਹੁੰਚ ਕਰ ਕੇ ਬੇਨਤੀ ਕੀਤੀ ਹੈ ?ਕਿ ਕੱਟ ਆਫ ਡੇਟ 30 ਸਤੰਬਰ ਹੀ ਰੱਖੀ ਜਾਵੇ। ਪੰਜਾਬ ਸਰਕਾਰ ਨੇ 30 ਸਤਬੰਰ ਨੂੰ ਹੀ ਪਹਿਲੀ ਵਾਰ ਆਪਣੀ ਸੂਚੀ ਸੀ। ਇਸ ਸੂਚੀ ਮੁਤਾਬਕ ਚਟੋਪਾਧਿਆਏ ਤੇ ਰੋਹਿਤ ਚੌਧਰੀ ਦੋਵੇਂ ਯੋਗਤਾ ਪੂਰੀ ਕਰਦੇ ਹਨ।

Comment here