ਗੁਰਦਾਸਪੁਰ-ਇਥੋਂ ਦੀਆਂ ਮੀਡਿਆ ਰਿਪੋਰਟਾਂ ਮੁਤਾਬਕ ਚੀਨ ਤੋਂ 149 ਕਰੋੜ ਰੁਪਏ ਦੀ ਕੀਮਤ ਦੀ ਰੇਲ ਵੈਗਨ ਖ਼ਰੀਦਣ ਸਬੰਧੀ ਚੀਨ ਅਤੇ ਪਾਕਿਸਤਾਨ ’ਚ ਵਿਵਾਦ ਪੈਦਾ ਹੋ ਗਿਆ ਹੈ। ਚੀਨ ਤੋਂ ਖ਼ਰੀਦੀ ਇਹ ਰੇਲ ਵੈਗਨ ਪਾਕਿਸਤਾਨ ਦੀਆਂ ਰੇਲ ਪੱਟੜੀਆਂ ’ਤੇ ਚੱਲਣ ਦੇ ਕਾਬਿਲ ਨਹੀਂ ਹੈ। ਇਸ ਨਾਲ ਇਕ ਤਾਂ ਪਾਕਿਸਤਾਨ ਦੇ ਉਹ ਅਧਿਕਾਰੀ, ਜਿਨ੍ਹਾਂ ਨੇ ਇਹ ਰੇਲ ਵੈਗਨ ਜਾਂਚ-ਪੜਤਾਲ ਦੇ ਬਾਅਦ ਖ਼ਰੀਦੀ, ਉਨ੍ਹਾਂ ਦੀ ਕਾਬਲੀਅਤ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਸੂਤਰਾਂ ਅਨੁਸਾਰ ਉਕਤ ਬੋਗੀਆਂ ਨੂੰ ਜਦ ਪਾਕਿਸਤਾਨ ਦੀ ਰੇਲ ਲਾਈਨਾਂ ’ਤੇ ਚਲਾਉਣ ਦੇ ਕਾਬਿਲ ਬਣਾਉਣਾ ਹੈ ਤਾਂ ਉਸ ਲਈ ਚੀਨ ਦੀ ਕੰਪਨੀ ਨੂੰ 32 ਕਰੋੜ ਰੁਪਏ ਅਦਾ ਕਰਨੇ ਹੋਣਗੇ। ਉੱਥੇ ਰਿਕਾਰਡ ਚੈੱਕ ਕਰਨ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਪਾਕਿਸਤਾਨ ਦੇ 88 ਅਧਿਕਾਰੀ ਇਨ੍ਹਾਂ ਬੋਗੀਆਂ ਦੀ ਜਾਂਚ ਕਰਨ ਅਤੇ ਖ਼ਰੀਦ ਨੂੰ ਅੰਤਿਮ ਰੂਪ ਦੇਣ ਲਈ ਗਏ ਸੀ। ਉਨ੍ਹਾਂ ਨੇ ਸਰਕਾਰੀ ਖ਼ਰਚ ਤੋਂ ਇਲਾਵਾ ਪਾਕਿਸਤਾਨ ਸਰਕਾਰ ਤੋਂ 100 ਡਾਲਰ ਪ੍ਰਤੀ ਦਿਨ ਦਾ ਵਾਧੂ ਭੱਤਾ ਵਸੂਲ ਕੀਤਾ ਸੀ। ਚੀਨ ਨੇ ਇਹ ਰੇਲ ਵੈਗਨ ਵਾਪਸ ਲੈਣ ਤੋਂ ਸਪੱਸ਼ਟ ਨਾਂਹ ਕਰਨ ਨਾਲ ਦੋਵਾਂ ਦੇਸ਼ਾਂ ’ਚ ਕੁਝ ਵਿਵਾਦ ਬਣਿਆ ਹੋਇਆ ਹੈ।
Comment here