ਕੋਟਾ-ਰਾਜਸਥਾਨ ਦੇ ਕੋਟਾ ’ਚ ਜਬਰ-ਜ਼ਿਨਾਹ ਦੇ ਮੁਲਜ਼ਮ ਨੌਜਵਾਨ ਨੂੰ ਭੀੜ ਨੇ ਰੱਸੀ ਨਾਲ ਨੂੰੜ ਕੇ ਕੁੱਟਿਆ ਗਿਆ ਉਸ ਨੂੰ ਜ਼ਬਰੀ ਪੇਸ਼ਾਬ ਪਿਲਾਇਆ ਗਿਆ। 22 ਸਾਲਾ ਨੌਜਵਾਨ ਨਾਲ ਵਾਪਰੀ ਇਸ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਗਿਆ। ਘਟਨਾ ਬੀਤੀ 14 ਸਤੰਬਰ ਦੀ ਦੱਸੀ ਗਈ ਹੈ। ਤੇ ਘਟਨਾ ਦੇ ਦੋ ਦਿਨ ਬਾਅਦ ਉਕਤ ਨੌਜਵਾਨ ਦੇ ਚਾਚਾ-ਚਾਚੀ ਨੇ ਪੁਲਸ ਨੂੰ ਸ਼ਿਕਾਇਤ ਦਤੀ ਕਿ ਇਹ ਨੌਜਵਾਨ ਜ਼ਬਰਨ ਉਨ੍ਹਾਂ ਦੇ ਘਰ ’ਚ ਦਾਖ਼ਲ ਹੋਇਆ ਅਤੇ ਇਕ ਮਹਿਲਾ ਨਾਲ ਕਥਿਤ ਜਬਰ-ਜ਼ਿਨਾਹ ਕੀਤਾ। ਇਸ ਮਗਰੋਂ ਰੌਲਾ ਪੈਣ ਤੇ ਆਲੇ ਦੁਆਲੇ ਦੇ ਲੋਕ ਇਕਠੇ ਹੋ ਗਏ ਤੇ ਉਹਨਾਂ ਨੇ ਨੌਜਾਵਨ ਨੂੰ ਕੁਟਿਆ। ਰਿਸ਼ਤੇਦਾਰਾਂ ਦੀ ਜਬਰ ਜਿਨਾਹ ਵਾਲੀ ਸ਼ਿਕਾਇਤ ’ਤੇ ਪੁਲਸ ਨੇ ਉਸ ਨੌਜਵਾਨ ਨੂੰ ਗਿ੍ਰਫ਼ਤਾਰ ਕਰ ਲਿਆ। ਦੂਜੇ ਪਾਸੇ ਉਸ ਨੌਜਵਾਨ ਦੇ ਭਰਾ ਨੇ ਪੁਲਸ ਨੂੰ ਕਿਹਾ ਹੈ ਕਿ ਕਿਸੇ ਸਾਜ਼ਸ਼ ਦੇ ਚਲਦਿਆਂ ਉਸ ਦੇ ਭਰਾ ਨੂੰ ਚਾਚਾ ਚਾਚੀ ਨੇ ਘਰ ਬੁਲਾਇਆ, ਪੂਰੀ ਰਾਤ ਬੰਧਕ ਬਣਾ ਕੇ ਰੱਖਿਆ। ਉਸ ਦਾ ਮੋਬਾਈਲ ਫੋਨ, ਪਛਾਣ-ਪੱਤਰ ਅਤੇ ਲਗਭਗ 22,000 ਰੁਪਏ ਨਗਦੀ ਖੋਹ ਲਈ , ਉਸ ਨੂੰ ਕੁੱਟਿਆ ਅਤੇ ਪੇਸ਼ਾਬ ਪੀਣ ਲਈ ਮਜਬੂਰ ਕੀਤਾ। ਪੀੜਤ ਨੂੰ ਇਨਸਾਫ ਦਿੱਤਾ ਜਾਵੇ। ਪੁਲਸ ਦਾ ਕਹਿਣਾ ਹੈ ਦੋਵਾਂ ਧਿਰਾਂ ਦੇ ਦੋਸ਼ਾਂ ਦੀ ਜਾਂਚ ਕਰਕੇ ਅਗਲੀ ਕਾਰਵਾਈ ਕਰਾਂਗੇ।
ਰੇਪ ਦੇ ਮੁਲਜ਼ਮ ਨੂੰ ਕੁੱਟਿਆ, ਪਿਸ਼ਾਬ ਪਿਲਾਇਆ

Comment here