ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਇੱਕ ਵਾਰ ਫੇਰ ਸ਼ਰਮਿੰਦਾ ਹੋਈ ਹੈ, ਜਿੱਥੇ ਇੱਕ ਮਹਿਲਾ ਨਾਲ ਕਰੂਰਤਾ ਦੀ ਹੱਦ ਪਾਰ ਕਰ ਦਿੱਤੀ ਗਈ। ਦਿੱਲੀ ਦੇ ਦਵਾਰਕਾ ਇਲਾਕੇ ਦੀ ਘਟਨਾ ਹੈ। ਪੁਲਸ ਨੇ ਇਸ ਮਾਮਲੇ ਚ 17 ਸਾਲ ਦੇ ਇਕ ਮੁੰਡੇ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਉਸ ਨੇ ਜਨਾਨੀ ਦੇ ਕਤਲ ਪਿੱਛੋਂ ਸਬੂਤ ਮਿਟਾਉਣ ਲਈ ਉਸ ਦੇ ਪ੍ਰਾਈਵੇਟ ਪਾਰਟ ’ਚ ਅੱਗ ਲਾ ਦਿੱਤੀ ਸੀ। ਇਸ ਸੰਬੰਧੀ ਜਾਂਚ ਦੌਰਾਨ ਲਗਭਗ 2700 ਵਿਅਕਤੀਆਂ ਕੋਲੋਂ ਪੁੱਛ-ਗਿੱਛ ਕੀਤੀ ਗਈ। ਕਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਗਈ। ਪੁਲਸ ਅਨੁਸਾਰ 15 ਨਵੰਬਰ ਨੂੰ ਦਿੱਲੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਜਨਾਨੀ ਦੀ ਲਾਸ਼ ਨਾਲੇ ਕੋਲ ਕੂੜੇ ਦੇ ਢੇਰ ’ਚ ਪਈ ਹੈ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਘਟਨਾ ਦੀ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਕਤਲ ਦੇ ਦੋਸ਼ ਹੇਠ ਮੁਲਜ਼ਮ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਉਕਤ ਜਨਾਨੀ ਨਾਲ ਜਬਰ-ਜ਼ਿਨਾਹ ਕੀਤਾ ਸੀ ਅਤੇ ਫੜੇ ਜਾਣ ਦੇ ਡਰ ਕਾਰਨ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਸਬੂਤ ਮਿਟਾਉਣ ਲਈ ਜਨਾਨੀ ਦੇ ਪ੍ਰਾਈਵੇਟ ਪਾਰਟ ’ਚ ਉਸ ਨੇ ਅੱਗ ਲਾ ਦਿੱਤੀ ਸੀ। ਮਾਮਲੇ ਦਾ ਖੁਲਾਸਾ ਹੋਣ ਮਗਰੋੰ ਸਾਰੇ ਇਲਾਕੇ ਚ ਦਹਿਸ਼ਤੀ ਸੁੰਨ ਪੱਸਰ ਗਈ ਹੈ।
Comment here