ਬਰਸਲਜ਼– ਰੂਸ ਦੇ ਯੂਕਰੇਨ ਉਪਰ ਹਮਲੇ ਦੀ ਹਰ ਜਗ੍ਹਾ ਨਿੰਦਾ ਹੋ ਰਹੀ ਹੈ। ਹਰ ਦੇਸ਼ ਦੇ ਆਪਣੇ ਆਪਣੇ ਬਿਆਨ ਆ ਰਹੇ ਹਨ। ਇਸੇ ਦੇ ਚਲਦੇ ਦਿ ਕਾਊਂਸਿਲ ਆਫ ਯੋਰਪ ਨੇ ਸ਼ੁੱਕਰਵਾਰ ਨੂੰ ਰੂਸ ਨੂੰ ਯੋਰਪੀ ਮਨੁੱਖੀ ਅਧਿਕਾਰ ਸੰਸਥਾ ਤੋਂ ਮੁਅੱਤਲ ਕਰ ਦਿੱਤਾ ਹੈ। ਅਜਿਹਾ ਇਸ ਕਰ ਕੇ ਕੀਤਾ ਗਿਆ ਹੈ ਕਿਉਂਕਿ ਰੂਸ ਦੀਆਂ ਸੈਨਾਵਾਂ ਨੇ ਯੂਕਰੇਨ ’ਤੇ ਹਮਲਾ ਕਰ ਦਿੱਤਾ ਹੈ। 47 ਦੇਸ਼ਾਂ ਦੀ ਕਾਊਂਸਿਲ ਨੇ ਐਲਾਨ ਕੀਤਾ ਕਿ ਰੂਸ ਨੂੰ ਫੌਰੀ ਤੌਰ ’ਤੇ ਸੰਸਥਾ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਸੰਸਥਾ 1949 ਵਿੱਚ ਹੋਂਦ ’ਚ ਆਈ ਸੀ।
ਰੂਸ ਯੂਰਪੀ ਮਨੁੱਖੀ ਅਧਿਕਾਰ ਸੰਸਥਾ ਤੋਂ ਮੁਅੱਤਲ

Comment here