ਅਪਰਾਧਸਿਆਸਤਦੁਨੀਆ

ਰੂਸ ਯੂਕ੍ਰੇਨ ਦੇ ਬਖਮੁਤ ਸ਼ਹਿਰ ‘ਤੇ ਕਬਜ਼ੇ ਦੀ ਤਿਆਰੀ ‘ਚ

ਬਖਮੁਤ-ਰੂਸ ਹੁਣ ਯੂਕ੍ਰੇਨ ਦੇ ਬਖਮੁਤ ਸ਼ਹਿਰ ‘ਤੇ ਕਬਜ਼ਾ ਕਰਨ ਦੀ ਤਿਆਰੀ ‘ਚ ਹੈ। ਰੂਸ ਇਸ ਲਈ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਿਹਾ ਹੈ। ਬਖਮੁਤ ਸ਼ਹਿਰ ਰੂਸ ਲਈ ਬਹੁਤ ਮਹੱਤਵਪੂਰਨ ਹੈ। ਰੂਸੀ ਤੋਪਾਂ ਇੱਥੇ ਅੱਗ ਵਰ੍ਹਾ ਰਹੀਆਂ ਹਨ। ਬਖਮੁਤ ਸ਼ਹਿਰ ਦੇ ਪ੍ਰੇਸ਼ਾਨ ਲੋਕ ਯੂਕ੍ਰੇਨੀ ਫੌਜ ਦੀ ਮਦਦ ਨਾਲ ਆਪਣੇ ਘਰ ਛੱਡਣ ਅਤੇ ਪੈਦਲ ਸ਼ਹਿਰ ਤੋਂ ਭੱਜਣ ਲਈ ਮਜਬੂਰ ਹੋ ਗਏ ਹਨ। ਰੂਸ ਅਤੇ ਯੂਕ੍ਰੇਨ ਵਿਚਾਲੇ ਇਕ ਸਾਲ ਤੋਂ ਯੁੱਧ ਚੱਲ ਰਿਹਾ ਹੈ। ਰੂਸ ਹੁਣ ਬਖਮੁਤ ਸ਼ਹਿਰ ‘ਤੇ ਕਬਜ਼ਾ ਕਰਨ ਲਈ ਇਹ ਜੰਗ ਕਰ ਰਿਹਾ ਹੈ। ਬਖਮੁਤ ਸ਼ਹਿਰ ਕਈ ਮਹੀਨਿਆਂ ਤੋਂ ਰੂਸੀ ਫੌਜ ਦੇ ਨਿਸ਼ਾਨੇ ‘ਤੇ ਰਿਹਾ ਹੈ। ਇਸੇ ਕਾਰਨ ਸ਼ਨੀਵਾਰ ਨੂੰ ਬਖਮੁਤ ਦੇ ਨੇੜੇ ਕੁਝ ਲੋਕਾਂ ਨੇ ਦੇਖਿਆ ਕਿ ਯੂਕ੍ਰੇਨੀ ਫੌਜਾਂ ਨੂੰ ਨੇੜਲੇ ਪਿੰਡ ਖਰੋਮੋਵ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਇਕ ਅਸਥਾਈ ਪੁਲ ਬਣਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਖਰੋਮੋਵ ਵਿੱਚ ਹਮਲੇ ਸ਼ੁਰੂ ਹੋ ਗਏ ਅਤੇ ਘੱਟੋ-ਘੱਟ 5 ਘਰਾਂ ਨੂੰ ਅੱਗ ਲਾ ਦਿੱਤੀ ਗਈ।
ਕੁਝ ਦਿਨ ਪਹਿਲਾਂ ਹੀ ਰੂਸੀ ਸੈਨਿਕਾਂ ਨੇ ਯੂਕ੍ਰੇਨ ਦੇ ਸ਼ਹਿਰ ਬਖਮੁਤ ਨੂੰ ਜਾਣ ਵਾਲੇ ਰਸਤੇ ‘ਤੇ ਤੋਪਾਂ ਦਾਗੀਆਂ ਸਨ। ਰੂਸ ਨੇ ਬਖਮੁਤ ਤੱਕ ਪਹੁੰਚਣ ਲਈ ਹੋਰ ਸਾਰੇ ਰਸਤੇ ਪਹਿਲਾਂ ਹੀ ਬੰਦ ਕਰ ਦਿੱਤੇ ਹਨ। ਰੂਸ ਦੀ ਵੈਗਨਰ ਫੌਜ ਦੇ ਮੁਖੀ ਨੇ ਕਿਹਾ ਸੀ ਕਿ ਇਹ ਸੜਕ ਅਜੇ ਵੀ ਯੂਕ੍ਰੇਨ ਦੀ ਫੌਜ ਲਈ ਖੁੱਲ੍ਹੀ ਸੀ ਪਰ ਹੁਣ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਸ਼ਹਿਰ ਹੁਣ ਖੰਡਰਾਂ ਵਿੱਚ ਤਬਦੀਲ ਹੋ ਚੁੱਕਾ ਹੈ। ਰਾਇਟਰਜ਼ ਦੇ ਅਨੁਸਾਰ ਬਖਮੁਤ ਤੋਂ ਪੱਛਮ ਵੱਲ ਜਾਣ ਵਾਲੇ ਰਸਤਿਆਂ ‘ਤੇ ਰੂਸੀ ਗੋਲ਼ੀਬਾਰੀ ਹੋਈ, ਜੋ ਕਿ ਯੂਕ੍ਰੇਨੀ ਫੌਜ ਦੀ ਪਹੁੰਚ ਨੂੰ ਰੋਕਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਰੂਸ ਦਾ ਕਹਿਣਾ ਹੈ ਕਿ ਸਾਡਾ ਇਹ ਨਿਸ਼ਾਨਾ ਡੋਨਬਾਸ ਉਦਯੋਗਿਕ ਖੇਤਰ ‘ਤੇ ਕਬਜ਼ਾ ਕਰਨ ਲਈ ਇਕ ਮਹੱਤਵਪੂਰਨ ਕਦਮ ਹੋਵੇਗਾ। ਯੁੱਧ ਤੋਂ ਪਹਿਲਾਂ ਬਖਮੁਤ ਲੂਣ ਅਤੇ ਜਿਪਸਮ ਦੀਆਂ ਖਾਣਾਂ ਲਈ ਜਾਣਿਆ ਜਾਂਦਾ ਸੀ।

Comment here