ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਰੂਸ-ਯੂਕਰੇਨ ਜੰਗ ਨੂੰ ਲੈਕੇ ਐਲਨ ਤੇ ਜੇਲੇਂਸਕੀ ’ਚ ਸ਼ਬਦੀ ਜੰਗ ਛਿੜੀ

ਵਾਸ਼ਿੰਗਟਨ-ਵਿਸ਼ਵ ਭਰ ਨੂੰ ਰੂਸ-ਯੂਕਰੇਨ ਜੰਗ ਦੌਰਾਨ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਰੂਸ ਦੇ ਹਮਲੇ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲਨ ਮਸਕ ਵੱਲੋਂ ਵੰਡਣ ਵਾਲਾ ਪ੍ਰਸਤਾਵ ਦੇਣ ‘ਤੇ ਉਨ੍ਹਾਂ ਦਾ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਟਵਿੱਟਰ ‘ਤੇ ਸ਼ਬਦੀ ਜੰਗ ਛਿੜ ਗਈ ਹੈ। ਮਸਕ ਨੇ ਟਵੀਟ ਕੀਤਾ ਕਿ ਸ਼ਾਂਤੀ ਲਈ ਰੂਸ ਨੂੰ ਕ੍ਰੀਮੀਆ ਪ੍ਰਾਇਦੀਪ ਨੂੰ ਆਪਣੇ ਕੋਲ ਰੱਖਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਜਿਸ ’ਤੇ ਉਸ ਨੇ 2014 ’ਚ ਕਬਜ਼ਾ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਯੂਕ੍ਰੇਨ ਨੂੰ ਨਾਟੋ ਵਿਚ ਸ਼ਾਮਲ ਹੋਣ ਦੀਆਂ ਕੋਸ਼ਿਸ਼ਾਂ ਨੂੰ ਛੱਡ ਕੇ ਇੱਕ ਨਿਰਪੱਖ ਸਥਿਤੀ ਅਪਣਾਉਣੀ ਚਾਹੀਦੀ ਹੈ।
ਉਨ੍ਹਾਂ ਨੇ ਯੂਕ੍ਰੇਨ ਅਤੇ ਉਸ ਦੇ ਸਰਥਕਾਂ ਲਈ ਉਦੋਂ ਹੱਦ ਪਾਰ ਕਰ ਦਿੱਤੀ, ਜਦੋਂ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਕ੍ਰੇਮਲਿਨ ਵਲੋਂ ਕਰਵਾਏ ਗਏ ‘ਜਨਮਤ ਸੰਗ੍ਰਹਿ’ ਤੋਂ ਬਾਅਦ ਜਿਨ੍ਹਾਂ 4 ਖੇਤਰਾਂ ਨੂੰ ਰੂਸ ਮਿਲਾਉਣ ਜਾ ਰਿਹਾ ਹੈ, ਉੱਥੇ ਦੁਬਾਰਾ ਸੰਯੁਕਤ ਰਾਸ਼ਟਰ ਵਲੋਂ ਜਨਮਤ ਸੰਗ੍ਰਹਿ ਕਰਾਇਆ ਜਾਣਾ ਚਾਹੀਦਾ ਹੈ। ਮਸਕ ਨੇ ਇਕ ਟਵਿੱਟਰ ਪੋਲ ਵੀ ਸ਼ੁਰੂ ਕੀਤਾ ਅਤੇ ਪੁੱਛਿਆ ਕਿ ਕੀ ਲੋਕਾਂ ਦੀ ਇੱਛਾ ਨਾਲ ਇਹ ਫੈਸਲਾ ਕੀਤਾ ਜਾਣਾ ਚਾਹੀਦਾ ਹੈ ਕਿ ਕਬਜ਼ੇ ਵਾਲੇ ਖੇਤਰ ਯੂਕ੍ਰੇਨ ਦਾ ਹਿੱਸੇ ਰਹਿਣਗੇ ਜਾਂ ਰੂਸ ਦਾ।
ਉਧਰ ਵਿਅੰਗਮਈ ਲਹਿਜੇ ਵਿੱਚ ਜਵਾਬ ਦਿੰਦੇ ਹੋਏ ਜੇਲੇਂਸਕੀ ਨੇ ਟਵਿੱਟਰ ’ਤੇ ਲੋਕਾਂ ਨੂੰ ਇੱਕ ਸਵਾਲ ਕੀਤਾ – ‘ਤੁਹਾਨੂੰ ਕਿਹੜਾ ਐਲਨ ਮਸਕ ਜ਼ਿਆਦਾ ਪਸੰਦ ਹੈ : ਉਹ ਜੋ ਯੂਕ੍ਰੇਨ ਦਾ ਸਮਰਥਨ ਕਰਦਾ ਹੈ ਜਾਂ ਉਹ ਜੋ ਰੂਸ ਦਾ ਸਮਰਥਨ ਕਰਦਾ ਹੈ?’ ਇਸ ’ਤੇ ਮਸਕ ਨੇ ਜੇਲੇਂਸਕੀ ਨੂੰ ਕਿਹਾ – ‘‘ਮੈਂ ਅਜੇ ਵੀ ਯੂਕ੍ਰੇਨ ਦਾ ਸਮਰਥਨ ਕਰਦਾ ਹਾਂ ਪਰ ਮੈਂ ਸਮਝਦਾ ਹਾਂ ਕਿ ਯੁੱਧ ਦੇ ਵਧਣ ਨਾਲ ਯੂਕ੍ਰੇਨ ਅਤੇ ਸੰਭਵ ਤੌਰ ’ਤੇ ਦੁਨੀਆ ਨੂੰ ਬਹੁਤ ਨੁਕਸਾਨ ਹੋਵੇਗਾ।’’

Comment here