ਸਿਆਸਤਖਬਰਾਂਦੁਨੀਆ

ਰੂਸ-ਯੂਕਰੇਨ ਜੰਗ: ਤਬਾਹੀ ਸ਼ੁਰੂ

ਕੀਵ- ਯੂਕਰੇਨ ਦੇ ਕੀਵ ਵਿੱਚ ਡਨੀਪਰ ਨਦੀ ਦੇ ਨੇੜੇ ਇੱਕ ਖੇਤਰ ਤੋਂ ਇੱਕ ਲਾਟ ਦਿਖਾਈ ਦੇ ਰਹੀ ਹੈ। ਰੂਸੀ ਸੈਨਿਕਾਂ ਨੇ ਯੂਕਰੇਨ ਉੱਤੇ ਆਪਣਾ ਅਨੁਮਾਨਤ ਹਮਲਾ ਸ਼ੁਰੂ ਕਰ ਦਿੱਤਾ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੰਤਰਰਾਸ਼ਟਰੀ ਨਿੰਦਾ ਅਤੇ ਪਾਬੰਦੀਆਂ ਨੂੰ ਪਾਸੇ ਕਰ ਦਿੱਤਾ ਹੈ, ਦੂਜੇ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਦਖਲ ਦੇਣ ਦੀ ਕੋਈ ਵੀ ਕੋਸ਼ਿਸ਼ “ਨਤੀਜੇ ਤੁਸੀਂ ਕਦੇ ਨਹੀਂ ਦੇਖੇ ਹੋਣਗੇ”। ਦੂਜੀ ਸੰਸਾਰ ਜੰਗ ਪਿੱਛੋਂ ਯੂਰਪ ’ਚ ਇਹ ਸਭ ਤੋਂ ਵੱਡਾ ਫ਼ੌਜੀ ਹਮਲਾ ਹੈ। ਇਸ ਹਮਲੇ ’ਚ ਦੋਵਾਂ ਧਿਰਾਂ ਨੇ ਇਕ ਦੂਜੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ ਹੈ। ਚਸ਼ਮਦੀਦਾਂ ਅਨੁਸਾਰ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਨੇ ਘੱਟੋ-ਘੱਟ 40 ਲੋਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਹਮਲੇ ’ਚ ਦਰਜਨਾਂ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਰੂਸੀ ਫ਼ੌਜ ਦਾ ਕਹਿਣਾ ਹੈ ਕਿ ਉਸ ਨੇ ਯੂਕ੍ਰੇਨ ਦੇ 74 ਫ਼ੌਜੀ ਟਿਕਾਣਿਆਂ ਤੇ 11 ਏਅਰ ਬੇਸ ਨੂੰ ਤਬਾਹ ਕਰ ਕੇ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਤਬਾਹ ਕਰ ਦਿੱਤੀ ਹੈ। ਉਧਰ ਯਕ੍ਰੇਨ ਨੇ ਰੂਸ ਦੇ ਪੰਜ ਲੜਾਕੂ ਜਹਾਜ਼ ਤੇ ਕਈ ਟੈਂਕ ਤਬਾਹ ਕਰਨ ਦੀ ਗੱਲ ਕਹੀ ਹੈ। ਭਾਰੀ ਲੜਾਈ ਤੇ ਬੰਬਾਰੀ ਕਾਰਨ ਦੇਸ਼ ਦੇ ਵੱਖ-ਵੱਖ ਇਲਾਕਿਆਂ ’ਚ ਵੱਡੀ ਪੱਧਰ ’ਤੇ ਹਿਜਰਤ ਸ਼ੁਰੂ ਹੋ ਗਈ ਹੈ। ਲੋਕ ਜਾਨ ਬਚਾਉਣ ਲਈ ਸੁਰੱਖਿਅਤ ਟਿਕਾਣਿਆਂ ਦੀ ਭਾਲ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਸਮੇਤ ਦੁਨੀਆ ਦੇ ਕਈ ਆਗੂਆਂ ਨੇ ਇਸ ਹਮਲੇ ਲਈ ਰੂਸ ਦੀ ਸਖ਼ਤ ਸ਼ਬਦਾਂ ’ਚ ਨਿੰਦਿਆ ਕੀਤੀ ਹੈ। ਉਧਰ ਪਾਬੰਦੀਆਂ ਤੇ ਨਿੰਦਿਆਂ ਤੋਂ ਬੇਪਹਵਾਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੱਛਮੀ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਕਿ ਰੂਸੀ ਕਾਰਵਾਈ ’ਚ ਕਿਸੇ ਵੀ ਤਰ੍ਹਾਂ ਦੇ ਦਖ਼ਲ ਦੀ ਸੂਰਤ ’ਚ ‘ਅਜਿਹੇ ਨਤੀਜੇ ਨਿਕਲਣਗੇ ਜੋ ਪਹਿਲਾਂ ਕਿਸੇ ਨੇ ਨਹੀਂ ਦੇਖੇ ਹੋਣਗੇ। ਰੂਸ ਦੇ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜਖਾਰੋਬਾ ਨੇ ਕਿਹਾ ਕਿ ਅਸੀਂ ਪਾਬੰਦੀਆਂ ਵਿਰੁੱਧ ਜਵਾਬੀ ਕਾਰਵਾਈ ਕਰਾਂਗੇ। ਹਮਲੇ ਦੇ ਵਿਰੋਧ ’ਚ ਯੂਕ੍ਰੇਨ ਦੇ ਰਾਸ਼ਟਰਪਤੀ ਵੋਲਦੋਮੀਰ ਜੇਲੇਂਸਕੀ ਨੇ ਕਿਹਾ ਕਿ ਅਸੀਂ ਰੂਸ ਤੋਂ ਆਪਣੇ ਡਿਪਲੋਮੈਟਿਕ ਸਬੰਧ ਤੋੜ ਲਏ ਹਨ। ਜੇਲੇਂਕੀ ਨੇ ਦੇਸ਼ ’ਚ ‘ਮਾਰਸ਼ਲ ਲਾਅ’ ਦਾ ਐਲਾਨ ਕਰਦਿਆਂ ਆਪਣੇ ਨਾਗਰਿਕਾਂ ਨੂੰ ਹਥਿਆਰ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਰੂਸ ਨੇ ਯੂਕ੍ਰੇਨ ਦੇ ਸੈਨਿਕ ਬੁੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ। ਹਮਲੇ ਨਾਲ ਜਿੱਥੇ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਦੇਖੀ ਗਈ ਉੱਥੇ ਸੋਨੇ ਤੇ ਪੈਟਰੋਲ ਦੇ ਭਾਅ ਕਾਫ਼ੀ ਵੱਧ ਗਏ। ਭਾਰਤੀ ਸਮੇਂ ਅਨੁਸਾਰ 4.52 ਵਜੇ ਰੂਸ ਨੇ ਯੂਕ੍ਰੇਨ ’ਤੇ ਸਭ ਤੋਂ ਪਹਿਲਾਂ ਸਾਈਬਰ ਅਟੈਕ ਕੀਤਾ। ਇਸ ਪਿੱਛੋਂ ਯੂਕ੍ਰੇਨ ਦੇ ਅਕਾਸ਼ ’ਤੇ ਲੜਾਕੂ ਜਹਾਜ਼ਾਂ ਨੇ ਉਸ ਦੇ ਫ਼ੌਜੀ ਟਿਕਾਣਿਆਂ ’ਤੇ ਬੰਬ ਤੇ ਮਿਜ਼ਾਈਲਾਂ ਦਾਗਣਾ ਸ਼ੁਰੂ ਕਰ ਦਿੱਤਾ। ਕੀਵ (ਰਾਜਧਾਨੀ), ਖਾਰਕੀਵ, ਓਡੀਸ਼ਾ ਤੇ ਯੂਕ੍ਰੇਨ ਦੇ ਹੋਰਨਾਂ ਸ਼ਹਿਰਾਂ ’ਚ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਯੂਕ੍ਰੇਨ ਦੇ ਸਰਹੱਦ ਰਾਖਿਆਂ ਵੱਲੋਂ ਇਸ ਸਬੰਧੀ ਤਸਵੀਰਾਂ ਤੇ ਵੀਡੀਓ ਜਾਰੀ ਕਰਦਿਆਂ ਕਿਹਾ ਗਿਆ ਕਿ ਰੂਸੀ ਫ਼ੌਜੀ ਵਾਹਨ ਕ੍ਰੀਮੀਆ ਤੋਂ ਯੂਕ੍ਰੇਨ ’ਚ ਦਾਖ਼ਲ ਹੋਏ। ਉਧਰ ਰੂਸੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੁਝ ਹੀ ਘੰਟਿਆਂ ’ਚ ਯੂਕ੍ਰੇਨ ਦੀ ਪੂਰੀ ਹਵਾਈ ਰੱਖਿਆ ਪ੍ਰਣਾਲੀ ਤਬਾਹ ਕਰ ਦਿੱਤੀ। ਯੂਰਪੀ ਅਥਾਰਟੀ ਨੇ ਯੂਕ੍ਰੇਨ ਦੇ ਹਵਾਈ ਖੇਤਰ ਨੂੰ ਇਕ ਸਰਗਰਮ ਸੰਘਰਸ਼ ਖੇਤਰ ਐਲਾਨ ਦਿੱਤਾ ਹੈ। ਰੂਸ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਫ਼ੌਜ ਨੇ ਘਾਤਕ ਹਥਿਆਰਾਂ ਦੀ ਵਰਤੋਂ ਯੂਕ੍ਰੇਨ ਦੇ ਏਅਰਬੇਸ, ਹਵਾਈ ਰੱਖਿਆ ਕੰਪਲੈਕਸਾਂ ਤੇ ਹੋਰਨਾਂ ਸੈਨਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਹੈ। ਉਸ ਨੇ ਦਾਅਵਾ ਕੀਤਾ ਕਿ ਨਾਗਰਿਕ ਆਬਾਦੀ ਨੂੰ ਕੋਈ ਖ਼ਤਰਾ ਨਹੀਂ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਜੇਲੇਂਸਕਵੀ ਦੇ ਸਲਾਹਕਾਰ ਓਲੈਕਸੀ ਐਰੇਸਟੋਵਿਚ ਨੇ ਕਿਹਾ ਕਿ ਰੂਸੀ ਫ਼ੌਜ ਯੂਕ੍ਰੇਨ ਦੇ ਇਲਾਕਿਆਂ ਖਾਰਕੀਵ ਤੇ ਚੇਰਨਿਹਿਵ ਖੇਤਰ ਤੇ ਕੁਝ ਹੋਰ ਇਲਾਕਿਆਂ ’ਚ ਕਈ ਕਿਲੋਮੀਟਰ ਅੰਦਰ ਤਕ ਦਾਖ਼ਲ ਹੋ ਗਈ ਹੈ। ਯੂਕ੍ਰੇਨ ਦੇ ਗ੍ਰਹਿ ਮੰਤਰੀ ਦੇ ਸਲਾਹਕਾਰ ਐਂਟੋਨ ਗੇਰਾਸ਼ੇਚਚੈਂਕੋ ਨੇ ਫੇਸਬੁਕ ’ਤੇ ਕਿਹਾ ਕਿ ਰੂਸੀ ਫ਼ੌਜ ਨੇ ਕੀਵ, ਖਾਰਕੀਵ ਤੇ ਨਿਪਰੋ ’ਚ ਯੂਕ੍ਰੇਨ ਦੀ ਕਮਾਨ ਸਹੂਲਤ, ਹਵਾਈ ਫ਼ੌਜ ਦੇ ਅੱਡੇ ਤੇ ਫ਼ੌਜੀ ਭੰਡਾਰ ’ਤੇ ਮਿਜ਼ਾਈਲ ਨਾਲ ਹਮਲਾ ਕੀਤਾ ਹੈ। ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਮਿਤ੍ਰੀ ਕੁਲੇਬਾ ਨੇ ਇਸ ਕਾਰਵਾਈ ਨੂੰ ਯੂਕ੍ਰੇਨ ’ਤੇ ਪੂਰੀ ਤਾਕਤ ਨਾਲ ਹਮਲਾ ਤੇ ਕਬਜ਼ਾਕਾਰੀ ਯੁੱਧ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਯੂਕ੍ਰੇਨ ਆਪਣੀ ਰੱਖਿਆ ਕਰੇਗਾ ਤੇ ਇਸ ਜੰਗ ’ਚ ਜਿੱਤ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਪੁਤਿਨ ਨੂੰ ਰੋਕਣਾ ਚਾਹੀਦਾ ਹੈ ਤੇ ਉਹ ਰੋਕ ਸਕਦੀ ਹੈ ਉਹ ਰੋਕ ਸਕਦੀ ਹੈ। ਇਹ ਸਮਾਂ ਘੱਟ ਕਰਨ ਦਾ ਹੈ।

ਪੁਤਿਨ ਨੇ ਹਮਲੇ ਨੂੰ ਜਾਇਜ਼ ਠਹਿਰਾਇਆ

ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਟੈਲੀਵਿਜ਼ਨ ’ਤੇ ਆਪਣੇ ਸੰਬੋਧਨ ’ਚ ਇਸ ਕਾਰਵਾਈ ਨੂੰ ਜਾਇਜ਼ ਠਹਿਰਾਇਆ। ਪੁਲਿਸ ਨੇ ਕਿਹਾ ਕਿ ਇਹ ਹਮਲਾ ਪੂਰਬੀ ਯੂਕ੍ਰੇਨ ’ਚ ਨਾਗਰਿਕਾਂ ਦੀ ਸੁਰੱਖਿਆ ਲਈ ਜ਼ਰੂਰੀ ਸੀ। ਪੁਲਿਸ ਨੇ ਅਮਰੀਕਾ ਤੇ ਉਸ ਦੇ ਸਹਿਯੋਗੀਆਂ ’ਤੇ ਯੂਕ੍ਰੇਨ ਨੂੰ ਨਾਟੋ (ਨੌਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ) ’ਚ ਸ਼ਾਮਲ ਕਰਨੋਂ ਰੋਕਣ ਤੇ ਮਾਸਕੋ ਨੂੰ ਸੁਰੱਖਿਆ ਗਾਰੰਟੀ ਦੇਣ ਦੀ ਰੂਸ ਦੀ ਮੰਗ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਰੂਸ ਦਾ ਟੀਚਾ ਯੂਕ੍ਰੇਨ ’ਤੇ ਕਬਜ਼ਾ ਕਰਨਾ ਨਹੀਂ ਹੈ ਬਲਕਿ ਇਲਾਕੇ ਨੂੰ ਫ਼ੌਜੀ ਪ੍ਰਭਾਵ ਤੋਂ ਬਣਾਉਣਾ ਤੇ ਅਪਰਾਧ ਕਰਨ ਵਾਲਿਆਂ ਨੂੰ ਨਿਆਂ ਦੇ ਦਾਇਰੇ ’ਚ ਲਿਆਉਣਾ ਹੈ। ਪੁਤਿਨ ਨੇ ਕਿਹਾ ਕਿ ਜੋ ਇਹ ਸਮਝਦੇ ਹਨ ਕਿ ਉਹ ਇਸ ਵੇਲੇ ਜਾਰੀ ਘਟਨਾਕ੍ਰਮ ’ਚ ਦਖ਼ਲ ਦੇ ਸਕਦੇ ਹਨ, ਉਨ੍ਹਾਂ ਲਈ ਮੇਰੇ ਵੱਲੋਂ ਕੁਝ ਹੋਰ ਸ਼ਬਦ ਹਨ…ਜੋ ਵੀ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰੇਗਾ, ਸਾਡੇ ਦੇਸ਼ ਤੇ ਲੋਕਾਂ ਲਈ ਖ਼ਤਰਾ ਪੈਦਾ ਕਰੇਗਾ, ਉਨ੍ਹਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਰੂਸ ਦਾ ਜਵਾਬ ਤੁਰੰਤ ਹੋਵੇਗਾ ਤੇ ਇਸ ਦੇ ਨਤੀਜੇ ਅਜਿਹੇ ਹੋਣਗੇ ਜੋ ਇਤਿਹਾਸ ’ਚ ਪਹਿਲਾਂ ਕਦੇ ਨਹੀਂ ਦੇਖੇ ਗਏ ਹੋਣਗੇ। ਰੂਸ ਦੇੇ ਪਰਮਾਣੂ ਸ਼ਕਤੀ ਵਾਲਾ ਦੇਸ਼ ਹੋਣ ਦੇ ਸੰਦਰਭ ’ਚ ਪੁਤਿਨ ਨੇ ਚਿਤਾਵਨੀ ਦਿੱਤੀ ਕਿ ਕਿਸੇ ਨੂੰ ਇਹ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਸਾਡੇ ਦੇਸ਼ ’ਤੇ ਸਿੱਧਾ ਹਮਲਾ ਵਿਨਾਸ਼ ਪੈਦਾ ਕਰੇਗਾ ਤੇ ਸੰਭਾਵੀ ਕਬਜ਼ਾਕਾਰਾਂ ਲਈ ਸ਼ਾਨਦਾਰ ਨਜੀਤੇ ਪੇਸ਼ ਕਰਨ ਵਾਲਾ ਹੋਵੇਗਾ। ਉਨ੍ਹਾਂ ਕਿਹਾ ਕਿ ਰੂਸ ਪਰਮਾਣੂ ਸ਼ਕਤੀ ਵਾਲਾ ਦੇਸ਼ ਹੈ ਅਤੇ ਅਤਿ-ਆਧਿੁਨਿਕ ਹਥਿਆਰਾਂ ਨੂੰ ਲੈ ਕੇ ਕਈ ਅਰਥਾਂ ’ਚ ਉਹ ਮਜ਼ਬੂਤ ਸਥਿਤੀ ’ਚ ਹੈ।

ਤਬਾਹੀ ਦਾ ਜ਼ਿੰਮੇਵਾਰ ਰੂਸ : ਬਾਇਡਨ

ਉਧਰ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਇਕ ਲਿਖਤੀ ਬਿਆਨ ’ਚ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਕ ਸੋਚੀ ਸਮਝੀ ਜੰਗ ਦਾ ਬਦਲ ਚੁਣਿਆ ਹੈ ਜਿਸ ਦਾ ਲੋਕਾਂ ਦੇ ਜੀਵਨ ’ਤੇ ਵਿਨਾਸ਼ਕਾਰੀ ਅਸਰ ਹੋਵੇਗਾ। ਇਸ ਹਮਲੇ ’ਚ ਲੋਕਾਂ ਦੀ ਮੌਤ ਤੇ ਤਬਾਹੀ ਲਈ ਸਿਰਫ਼ ਰੂਸ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਉਸ ਦੇ ਸਹਿਯੋਗੀ ਤੇ ਭਾਈਵਾਲ ਇਕਜੁਟ ਹੋ ਕੇ ਤੇ ਫ਼ੈਸਲਾਕੁੰਨ ਤਰੀਕੇ ਨਾਲ ਇਸ ਦਾ ਜਵਾਬ ਦੇਣਗੇ। ਦੂਨੀਆ ਰੂਸ ਦੀ ਜਵਾਬਦੇਹੀ ਤੈਅ ਕਰੇਗੀ। ਬਾਇਡਨ ਨੇ ਕਿਹਾ ਕਿ ਸੱਤ ਨੇਤਾਵਾਂ ਦੇ ਸਮੂਹ ਦੀ ਮੀਟਿੰਗ ਪਿੱਛੋਂ ਕੱਲ੍ਹ ਨੂੰ ਅਮਰੀਕੀਆਂ ਨਾਲ ਸੰਵਾਦ ਕਰਨ ਦੀ ਉਨ੍ਹਾਂ ਦੀ ਯੋਜਨਾ ਹੈ। ਕੱਲ੍ਹ ਨੂੰ ਰੂਸ ਵਿਰੁੱਧ ਹੋਰ ਪਾਬੰਦੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ।

Comment here