ਸਿਆਸਤਖਬਰਾਂਦੁਨੀਆ

ਰੂਸ ਭਾਰਤ ਨੂੰ ਕੱਚੇ ਤੇਲ ਦਾ ਸਭ ਤੋਂ ਵੱਡਾ ਸਪਲਾਇਰ ਬਣਿਆ

ਨਵੀਂ ਦਿੱਲੀ-ਤੇਲ ਦੇ ਆਯਾਤ ਅਤੇ ਨਿਰਯਾਤ ‘ਤੇ ਨਜ਼ਰ ਰੱਖਣ ਵਾਲੀ ਸੰਸਥਾ ਵਰਟੇਕਸਾ ਨੇ ਕਿਹਾ ਕਿ ਭਾਰਤ ਦਾ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਫਰਵਰੀ ‘ਚ ਵਧ ਕੇ ਰਿਕਾਰਡ 16 ਲੱਖ ਬੈਰਲ ਪ੍ਰਤੀ ਦਿਨ ਹੋ ਗਈ ਹੈ। ਇਹ ਭਾਰਤ ਦੇ ਰਵਾਇਤੀ ਸਪਲਾਇਰ ਇਰਾਕ ਅਤੇ ਸਾਊਦੀ ਅਰਬ ਦੇ ਸੰਯੁਕਤ ਤੇਲ ਆਯਾਤ ਤੋਂ ਵੱਧ ਹੈ। ਵਰਟੇਕਸਾ ਨੇ ਕਿਹਾ ਕਿ ਇਕੱਲੇ ਰੂਸ ਨੇ ਭਾਰਤ ਦੁਆਰਾ ਦਰਾਮਦ ਕੀਤੇ ਗਏ ਤੇਲ ਦੀ ਇਕ ਤਿਹਾਈ ਤੋਂ ਵੱਧ ਸਪਲਾਈ ਕੀਤੀ ਹੈ। ਰੂਸ ਲਗਾਤਾਰ ਪੰਜਵੇਂ ਮਹੀਨੇ ਭਾਰਤ ਨੂੰ ਕੱਚੇ ਤੇਲ ਦਾ ਸਭ ਤੋਂ ਵੱਡਾ ਸਪਲਾਇਰ ਬਣਿਆ ਹੋਇਆ ਹੈ। ਵਰਟੈਕਸਾ ਅਨੁਸਾਰ ਭਾਰਤ ਹੁਣ ਰੂਸ ਤੋਂ ਜਿੰਨਾ ਤੇਲ ਦਰਾਮਦ ਕਰਦਾ ਹੈ, ਉਹ ਦਹਾਕਿਆਂ ਤੋਂ ਇਸ ਦੇ ਸਪਲਾਇਰ ਇਰਾਕ ਅਤੇ ਸਾਊਦੀ ਅਰਬ ਤੋਂ ਕੁੱਲ ਦਰਾਮਦ ਤੋਂ ਵੱਧ ਹੈ।
ਫਰਵਰੀ 2022 ‘ਚ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਤੋਂ ਪਹਿਲਾਂ ਭਾਰਤ ਦੇ ਤੇਲ ਦਰਾਮਦ ‘ਚ ਰੂਸ ਦੀ ਹਿੱਸੇਦਾਰੀ ਇਕ ਫੀਸਦੀ ਤੋਂ ਵੀ ਘੱਟ ਸੀ ਪਰ ਪਿਛਲੇ ਮਹੀਨੇ ਫਰਵਰੀ ‘ਚ ਇਹ 35 ਫੀਸਦੀ ਵਧ ਕੇ 1.62 ਕਰੋੜ ਬੈਰਲ ਪ੍ਰਤੀ ਦਿਨ ਹੋ ਗਈ। ਰੂਸ ਤੋਂ ਭਾਰਤ ਦੀ ਦਰਾਮਦ ਵਧਣ ਦਾ ਅਸਰ ਸਾਊਦੀ ਅਰਬ ਅਤੇ ਅਮਰੀਕਾ ਤੋਂ ਤੇਲ ਦੀ ਦਰਾਮਦ ‘ਤੇ ਪਿਆ ਹੈ। ਸਾਊਦੀ ਅਰਬ ਤੋਂ ਤੇਲ ਦੀ ਦਰਾਮਦ ਮਾਸਿਕ ਆਧਾਰ ‘ਤੇ 16 ਫੀਸਦੀ ਘਟੀ ਹੈ, ਜਦਕਿ ਅਮਰੀਕਾ ਤੋਂ ਤੇਲ ਦੀ ਦਰਾਮਦ 38 ਫੀਸਦੀ ਘਟੀ ਹੈ।

Comment here