ਸਿਆਸਤਖਬਰਾਂਦੁਨੀਆ

ਰੂਸ ਨੇ ਹੁਣ ਤੱਕ 1,344 ਅਮਰੀਕੀ ਨਾਗਰਿਕਾਂ ‘ਤੇ ਲਗਾਈਆਂ ਪਾਬੰਦੀਆਂ

ਮਾਸਕੋ-ਸਿਨਹੂਆ ਨਿਊਜ਼ ਏਜੰਸੀ ਨੇ ਮੰਤਰਾਲੇ ਦੇ ਹਵਾਲੇ ਤੋਂ ਕਿਹਾ ਕਿ ਰੂਸ ਦੇ ਵਿਦੇਸ਼ ਮੰਤਰਾਲੇ ਨੇ ਜਵਾਬੀ ਕਾਰਵਾਈ ਕਰਦੇ ਹੋਏ ਅਮਰੀਕਾ ਦੇ ਹੋਰ 77 ਨਾਗਰਿਕਾਂ ਦੇ ਦੇਸ਼ ਵਿਚ ਦਾਖ਼ਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਨਾਗਰਿਕਾਂ ‘ਚ ਸਰਕਾਰੀ ਏਜੰਸੀਆਂ, ਸੰਘੀ ਵਿਭਾਗਾਂ ਅਤੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਮੁੱਖੀ ਸ਼ਾਮਲ ਹਨ। ਇਹ ਫ਼ੈਸਲਾ ਵਾਸ਼ਿੰਗਟਨ ਵੱਲੋਂ ਰੂਸੀ ਨਾਗਰਿਕਾਂ ‘ਤੇ ਪਾਬੰਦੀਆਂ ਦੇ ਲਗਾਤਾਰ ਵਿਸਤਾਰ ਦੇ ਜਵਾਬ ‘ਚ ਲਿਆ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ ਰੂਸ ਨੇ ਹੁਣ ਤੱਕ ਕੁੱਲ 1,344 ਅਮਰੀਕੀ ਨਾਗਰਿਕਾਂ ਵਿਰੁੱਧ ਪਾਬੰਦੀਆਂ ਲਗਾਈਆਂ ਹਨ।

Comment here