ਅਪਰਾਧਸਿਆਸਤਖਬਰਾਂ

ਰੂਸ ਨੇ ਬਾਸਕਟਬਾਲ ਸਟਾਰ ਨੂੰ ਹਥਿਆਰਾਂ ਦੇ ਡੀਲਰ ਬਾਊਟ ਦੇ ਬਦਲੇ ‘ਚ ਰਿਹਾਅ ਕੀਤਾ

ਮਾਸਕੋ-ਰੂਸ ਨੇ ਅਮਰੀਕਾ ਦੀ ਬਾਸਕਟਬਾਲ ਸਟਾਰ ਬ੍ਰਿਟਨੀ ਗ੍ਰਿਨਰ ਨੂੰ ਰੂਸ ਦੇ ਹਥਿਆਰਾਂ ਦੇ ਡੀਲਰ ਵਿਕਟਰ ਬਾਊਟ ਦੇ ਬਦਲੇ ਰਿਹਾਅ ਕਰ ਦਿੱਤਾ ਹੈ। ਹਲਾਂਕਿ ਅਮਰੀਕਾ ਇਸ ਸਮੇਂ ਰੂਸ ਦੀ ਜੇਲ੍ਹ ਵਿੱਚ ਬੰਦ ਇੱਕ ਅਮਰੀਕੀ ਨਾਗਰਿਕ ਪੌਲ ਵ੍ਹੇਲਨ ਦੀ ਰਿਹਾਈ ਨੂੰ ਸੁਰੱਖਿਅਤ ਕਰਨ ਵਿੱਚ ਸਫਲ ਨਹੀਂ ਹੋ ਸਕਿਆ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਬ੍ਰਿਟਨੀ ਸੁਰੱਖਿਅਤ ਹੈ ਅਤੇ ਉਹ ਉਹ ਜਹਾਜ਼ ‘ਤੇ ਘਰ ਜਾ ਰਹੀ ਹੈ।
ਅਮਰੀਕਾ ਦੇ ਰਾਸ਼ਟਰਪਤੀ ਬਾਇਡਨ ਨੇ ਵ੍ਹਾਈਟ ਹਾਊਸ ‘ਚ ਬ੍ਰਿਟਨੀ ਦੀ ਪਤਨੀ ਕੈਰਲ ਨਾਲ ਮੀਡੀਆ ਨਾਲ ਗੱਲਬਾਤ ਦੌਰਾਨ ਇਸ ਦੀ ਜਾਣਕਾਰੀ ਦਿੱਤੀ । ਜ਼ਿਕਰਯੋਗ ਹੈ ਕਿ ਬ੍ਰਿਟਨੀ ਗੇਅ ਹੈ ਅਤੇ ਉਸਨੇ 2013 ਵਿੱਚ ਇੱਕ ਇੰਟਰਵਿਊ ਵਿੱਚ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ ਇਹ ਰਿਹਾਈਆਂ ਯੂਕਰੇਨ ਯੁੱਧ ਦੌਰਾਨ ਹੋਈਆਂ ਹਨ ਜਦੋਂ ਕਿ ਅਮਰੀਕਾ ਅਤੇ ਰੂਸ ਅਸਿੱਧੇ ਤੌਰ ‘ਤੇ ਇਕ ਦੂਜੇ ਦੇ ਖ਼ਿਲਾਫ਼ ਲੜਾਈ ਲੜ ਰਹੇ ਹਨ। ਕੈਦੀਆਂ ਦੀ ਇਸ ਅਦਲਾ-ਬਦਲੀ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਦੋਵਾਂ ਮਹਾਂਸ਼ਕਤੀਆਂ ਦਰਮਿਆਨ ਪਰਦੇ ਪਿੱਛੇ ਗੱਲਬਾਤ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਬ੍ਰਿਟਨੀ ਦੋ ਵਾਰ ਦੀ ਓਲੰਪਿਕ ਸੋਨ ਤਮਗਾ ਜੇਤੂ ਹੈ। ਉਸ ਨੂੰ ਰੂਸ ਵਿੱਚ ਨਸ਼ੀਲੇ ਪਦਾਰਥ ਲੈ ਕੇ ਜਾਣ ਦੇ ਇਲਜ਼ਾਮ ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿੱਚ ਅਮਰੀਕਾ ਦੇ ਪੱਖ ਤੋਂ ਕਿਹਾ ਗਿਆ ਕਿ ਰੂਸ ਵਿੱਚ ਜੋ ਨਸ਼ੀਲੇ ਪਦਾਰਥ ਮੰਨਿਆ ਜਾਂਦਾ ਹੈ, ਉਸ ‘ਤੇ ਅਮਰੀਕਾ ਅਤੇ ਹੋਰ ਕਈ ਦੇਸ਼ਾਂ ਵਿੱਚ ਪਾਬੰਦੀ ਨਹੀਂ ਹੈ। ਇਸ ਕਾਰਨ ਗ਼਼ਲਤਫ਼ਹਿਮੀ ‘ਚ ਬ੍ਰਿਟਨੀ ਇਸ ਪਦਾਰਥ ਲੈ ਕੇ ਰੂਸ ਪਹੁੰਚ ਗਈ ਸੀ। ਬ੍ਰਿਟਨੀ ਕਰੀਬ ਅੱਠ ਮਹੀਨੇ ਰੂਸ ਦੀ ਜੇਲ੍ਹ ਵਿੱਚ ਰਹੀ। ਬਾਇਡਨ ਪ੍ਰਸ਼ਾਸਨ ਨੇ ਬਦਲੇ ਵਿੱਚ ਬਦਨਾਮ ਹਥਿਆਰਾਂ ਦੇ ਡੀਲਰ ਬਾਊਟ ਨੂੰ ਰਿਹਾਅ ਕੀਤਾ ਹੈ।
ਹਥਿਆਰਾਂ ਦੇ ਡੀਲਰ ਬਾਊਟ ਨੂੰ ਕਦੇ ਮੌਤ ਦੇ ਵਪਾਰੀ ਵਜੋਂ ਜਾਣਿਆ ਜਾਂਦਾ ਸੀ। ਉਹ ਦੁਨੀਆ ਦੇ ਕਈ ਅਸ਼ਾਂਤ ਖੇਤਰਾਂ ਵਿੱਚ ਹਥਿਆਰ ਸਪਲਾਈ ਕਰਨ ਲਈ ਬਦਨਾਮ ਰਿਹਾ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਐਕਸਚੇਂਜ ਇਸ ਦੀ ਪੁਸ਼ਟੀ ਕੀਤੀ ਹੈ। ਦੱਸਿਆ ਗਿਆ ਹੈ ਕਿ ਕੈਦੀਆਂ ਦੀ ਅਦਲਾ-ਬਦਲੀ ਯੂਏਈ ਦੀ ਰਾਜਧਾਨੀ ਅਬੂ ਧਾਬੀ ਵਿੱਚ ਹੋਈ। ਰਿਹਾਈ ਤੋਂ ਬਾਅਦ ਬਾਊਟ ਵੀ ਜਹਾਜ਼ ਰਾਹੀਂ ਆਪਣੇ ਘਰ ਲਈ ਰਵਾਨਾ ਹੋ ਗਿਆ। ਜਦੋਂ ਕਿ ਇੱਕ ਹੋਰ ਅਮਰੀਕੀ ਨਾਗਰਿਕ ਪਾਲ ਵ੍ਹੀਲਨ ਜਾਸੂਸੀ ਦੇ ਇਲਜ਼ਾਮ ਵਿੱਚ ਦਸੰਬਰ 2018 ਤੋਂ ਰੂਸ ਦੀ ਜੇਲ੍ਹ ਵਿੱਚ ਬੰਦ ਹੈ।ਹਲਾਂਕਿ ਉਸ ਦੀ ਰਿਹਾਈ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਹੈ।
ਅਮਰੀਕਾ ਦੇ ਬਾਸਕਟਬਾਲ ਸਟਾਰ ਬ੍ਰਿਟਨੀ ਅਤੇ ਰੂਸੀ ਹਥਿਆਰ ਡੀਲਰ ਬਾਊਟ ਦੀ ਰਿਹਾਈ ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਅਤੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਯਤਨਾਂ ਨਾਲ ਹੋਈ ਹੈ। ਦੋਵਾਂ ਨੇਤਾਵਾਂ ਦੇ ਅਮਰੀਕਾ ਅਤੇ ਰੂਸ ਦੇ ਵੱਡੇ ਨੇਤਾਵਾਂ ਨਾਲ ਚੰਗੇ ਸਬੰਧ ਹਨ। ਦੋਹਾਂ ਦੇਸ਼ਾਂ ਦੇ ਸਾਂਝੇ ਬਿਆਨ ‘ਚ ਇਹ ਗੱਲ ਕਹੀ ਗਈ ਹੈ। ਦੋਵਾਂ ਕੈਦੀਆਂ ਨੂੰ ਨਿੱਜੀ ਜਹਾਜ਼ਾਂ ਰਾਹੀਂ ਅਬੂ ਧਾਬੀ ਲਿਆਂਦਾ ਗਿਆ ਅਤੇ ਉੱਥੇ ਉਨ੍ਹਾਂ ਦੀ ਅਦਲਾ-ਬਦਲੀ ਕੀਤੀ ਗਈ ਸੀ।

Comment here