ਅਪਰਾਧਸਿਆਸਤਖਬਰਾਂ

ਰੂਸ ਨੇ ਦੋ ਸੂਬਿਆਂ ‘ਤੇ ਯੂਕ੍ਰੇਨ ਦੇ ਹਮਲੇ ਨੂੰ ਕੀਤਾ ਨਾਕਾਮ

ਕੀਵ-ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਸ਼ੇਨਕੋਵ ਨੇ ਕਿਹਾ ਕਿ ਉਨ੍ਹਾਂ ਦੀਆਂ ਫ਼ੌਜਾਂ ਨੇ ਰੂਸ ਦੇ ਕਬਜ਼ੇ ਵਾਲੇ ਯੂਕ੍ਰੇਨ ਦੇ ਦੋ ਸੂਬਿਆਂ ਵਿੱਚ ਵੱਡੇ ਯੂਕ੍ਰੇਨ ਹਮਲਿਆਂ ਨੂੰ ਰੋਕ ਦਿੱਤਾ ਹੈ। ਹਾਲਾਂਕਿ ਯੂਕ੍ਰੇਨ ਨੇ ਹਮਲਿਆਂ ਦੀ ਪੁਸ਼ਟੀ ਨਹੀਂ ਕੀਤੀ ਹੈ, ਜਿਸ ਨਾਲ ਇਹ ਸਾਫ ਨਹੀਂ ਹੋ ਪਾਇਆ ਹੈ ਕਿ ਉਸ ਨੇ ਜਵਾਬੀ ਕਾਰਵਾਈ ਕੀਤੀ ਹੈ ਜਾਂ ਨਹੀਂ। ਰੂਸ ਦੇ ਰੱਖਿਆ ਮੰਤਰਾਲੇ ਨੇ ਸੋਮਵਾਰ ਤੜਕੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਸ ਦੀਆਂ ਫ਼ੌਜਾਂ ਨੇ ਦੱਖਣੀ ਯੂਕ੍ਰੇਨ ਦੇ ਡੋਨੇਟਸਕ ਸੂਬੇ ਵਿੱਚ ਪੰਜ ਸਥਾਨਾਂ ‘ਤੇ ਐਤਵਾਰ ਨੂੰ “ਵੱਡੇ ਪੱਧਰ” ‘ਤੇ ਕੀਤੇ ਗਏ ਹਮਲੇ ਨੂੰ ਰੋਕ ਦਿੱਤਾ ਹੈ। ਇਹ ਪ੍ਰਾਂਤ ਉਨ੍ਹਾਂ ਪੰਜ ਖੇਤਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਰੂਸੀ ਖੇਤਰ ਹੋਣ ਦਾ ਦਾਅਵਾ ਕਰਦੇ ਹਨ। ਹਾਲਾਂਕਿ ਇਹ ਅੰਸ਼ਕ ਤੌਰ ‘ਤੇ ਮਾਸਕੋ ਦੁਆਰਾ ਨਿਯੰਤਰਿਤ ਹੈ।
ਇਗੋਰ ਕੋਨਸ਼ੇਨਕੋਵ ਨੇ ਕਿਹਾ ਕਿ “ਦੁਸ਼ਮਣ ਦਾ ਟੀਚਾ ਮੋਰਚੇ ਦੇ ਸਭ ਤੋਂ ਸੰਵੇਦਨਸ਼ੀਲ ਸੈਕਟਰ ਵਿੱਚ ਸਾਡੇ ਰੱਖਿਆ ਸ਼ਸਤਰ ਨੂੰ ਤੋੜਨਾ ਸੀ, ਪਰ ਦੁਸ਼ਮਣ ਸਫਲ ਨਹੀਂ ਹੋਇਆ।” ਕੋਨਸ਼ੇਨਕੋਵ ਨੇ ਕਿਹਾ ਕਿ 250 ਯੂਕ੍ਰੇਨੂ ਫ਼ੌਜੀ ਮਾਰੇ ਗਏ, 16 ਯੂਕ੍ਰੇਨੀ ਟੈਂਕ ਅਤੇ ਤਿੰਨ ਪੈਦਲ ਲੜਾਕੂ ਵਾਹਨ ਅਤੇ 21 ਬਖਤਰਬੰਦ ਵਾਹਨ ਤਬਾਹ ਹੋ ਗਏ। ਦੱਖਣ-ਪੂਰਬੀ ਯੂਕ੍ਰੇਨ ਦੇ ਜ਼ਪੋਰੋਜ਼ਯ ਸੂਬੇ ‘ਚ ਮਾਸਕੋ ਦੇ ਅਧਿਕਾਰੀ ਵਲਾਦੀਮੀਰ ਰੋਗੋਵ ਨੇ ਐਤਵਾਰ ਨੂੰ ਕਿਹਾ ਕਿ ਕੀਵ ਦੀਆਂ ਫ਼ੌਜਾਂ ਨੇ ਰੂਸ ਦੀ ਰੱਖਿਆ ਢਾਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਰੂਸ ਦੇ ਕਬਜ਼ੇ ਵਾਲੇ ਖੇਤਰ ‘ਚ 400 ਮੀਟਰ ਤੱਕ ਅੱਗੇ ਵਧਣ ਤੋਂ ਬਾਅਦ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ। ਉਸ ਨੇ ਸੋਮਵਾਰ ਨੂੰ ਕਿਹਾ ਕਿ “ਦੁਸ਼ਮਣ ਨੇ ਕੱਲ੍ਹ ਨਾਲੋਂ ਹਮਲਾ ਕਰਨ ਲਈ ਇੱਕ ਵੱਡੀ ਫੋਰਸ ਭੇਜੀ,”।
ਰੋਗੋਵ ਨੇ ਕਿਹਾ ਕਿ “ਫਰੰਟਲਾਈਨ ਨੂੰ ਤੋੜਨ ਦੀ ਨਵੀਂ ਕੋਸ਼ਿਸ਼ ਵਧੇਰੇ ਵਿਸ਼ਾਲ ਅਤੇ ਸੰਗਠਿਤ ਅਧਾਰ ‘ਤੇ ਕੀਤੀ ਗਈ ਹੈ ਅਤੇ ਲੜਾਈ ਜਾਰੀ ਹੈ,”। ਯੂਕ੍ਰੇਨ ਦੇ ਅਧਿਕਾਰੀਆਂ ਨੇ ਹਮਲਿਆਂ ਦੀ ਪੁਸ਼ਟੀ ਨਹੀਂ ਕੀਤੀ ਹੈ। ਯੂਕ੍ਰੇਨ ਦੇ ਆਰਮਡ ਫੋਰਸਿਜ਼ ਦੇ ਰਣਨੀਤਕ ਸੰਚਾਰ ਕੇਂਦਰ ਨੇ ਟੈਲੀਗ੍ਰਾਮ ‘ਤੇ ਕਿਹਾ ਕਿ ਰੂਸੀ ਫ਼ੌਜ “ਆਪਣੀ ਜਾਣਕਾਰੀ ਅਤੇ ਮਨੋਵਿਗਿਆਨਕ ਕਾਰਵਾਈਆਂ ਨੂੰ ਵਧਾ ਰਹੀ ਹੈ।” ਟੈਲੀਗ੍ਰਾਮ ‘ਤੇ ਪੋਸਟ ਕੀਤੇ ਗਏ ਇੱਕ ਬਿਆਨ ਵਿੱਚ ਇਸ ਨੇ ਕਿਹਾ ਕਿ ਯੂਕ੍ਰੇਨੀ ਅਧਿਕਾਰੀ ਰੂਸੀ ਕਬਜ਼ੇ ਤੋਂ ਯੂਕ੍ਰੇਨੀ ਖੇਤਰਾਂ ਨੂੰ ਮੁੜ ਹਾਸਲ ਕਰਨ ਦੇ ਉਦੇਸ਼ ਨਾਲ ਜਵਾਬੀ ਕਾਰਵਾਈ ਸ਼ੁਰੂ ਕਰਨ ਦੀਆਂ ਯੋਜਨਾਵਾਂ ‘ਤੇ ਚਰਚਾ ਕਰ ਰਹੇ ਹਨ।

Comment here