ਅਪਰਾਧਸਿਆਸਤਖਬਰਾਂਦੁਨੀਆ

ਰੂਸ ਨੇ ਟਵਿੱਟਰ ਤੇ ਮੈਟਾ ’ਤੇ ਇਤਰਾਜ਼ਯੋਗ ਸਮੱਗਰੀ ਪਾਉਣ ’ਤੇ ਲਗਾਈ ਰੋਕ

ਮਾਸਕੋ-ਇੰਟਰਨੈੱਟ ਮੀਡੀਆ ਰੈਗੂਲੇਟਰੀ ਵੱਲੋਂ ਜਾਰੀ ਪੱਤਰ ’ਚ ਦੱਸਿਆ ਗਿਆ ਹੈ ਕਿ ਰੂਸ ਨੇ ਮਾਰਚ ’ਚ ਹੀ ਟਵਿੱਟਰ ’ਤੇ ਰੋਕ ਲਗਾ ਦਿੱਤੀ ਹੈ, ਤਾਂਕਿ ਬੱਚਿਆਂ ਨਾਲ ਜੁੜੀ ਇਤਰਾਜ਼ਯੋਗ ਸਮੱਗਰੀ, ਨਸ਼ੀਲੇ ਪਦਾਰਥਾਂ ਨਾਲ ਸਬੰਧਤ ਸੂਚਨਾਵਾਂ ਤੇ ਖ਼ੁਦਕੁਸ਼ੀ ਲਈ ਉਕਸਾਉਣ ਵਾਲੀ ਸਮੱਗਰੀ ਨਾ ਪਰੋਸੀ ਜਾ ਸਕੇ। ਹੋਰ ਇੰਟਰਨੈੱਟ ਮੀਡੀਆ ਪਲੇਟਫਾਰਮ ’ਤੇ ਰੋਕ ਲਗਾਉਣ ਲਈ ਵੀ ਕਦਮ ਚੁੱਕੇ ਗਏ ਹਨ। ਟਵਿੱਟਰ ਤੇ ਮੈਟਾ ਨੇ ਫਿਲਹਾਲ ਇਸ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਰੂਸ ਨੇ ਸਰਕਾਰ ਵੱਲੋਂ ਪਾਬੰਦੀਸ਼ੁਦਾ ਸਮੱਗਰੀ ਨੂੰ ਪਲੇਟਫਾਰਮ ਤੋਂ ਨਾ ਹਟਾਉਣ ’ਤੇ ਟਵਿੱਟਰ ਤੇ ਫੇਸਬੁੱਕ ਦੀ ਮਾਲਕਾਨਾ ਕੰਪਨੀ ਮੈਟਾ ਪਲੇਟਫਾਰਮਜ਼ ਖ਼ਿਲਾਫ਼ ਜੁਰਮਾਨਾ ਲਗਾਇਆ ਗਿਆ ਹੈ। ਮਾਸਕੋ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਦੱਸਿਆ ਕਿ ਟਵਿੱਟਰ ਨੂੰ ਇਕ ਕਰੋੜ ਰੂਬਲ ਯਾਨੀ ਕਰੀਬ 1.36 ਲੱਖ ਡਾਲਰ ਦਾ ਜੁਰਮਾਨਾ ਭਰਨਾ ਪਵੇਗਾ, ਜਦਕਿ ਮੈਟਾ ਖ਼ਿਲਾਫ਼ 1.3 ਕਰੋੜ ਰੂਬਲ (ਕਰੀਬ 1.77 ਕਰੋੜ ਡਾਲਰ) ਦਾ ਜੁਰਮਾਨਾ ਲਗਾਇਆ ਗਿਆ ਹੈ।

Comment here