ਮਾਸਕੋ-ਰੂਸ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਬ੍ਰਿਟਿਸ਼ ਮੀਡੀਆ ਅਤੇ ਰੱਖਿਆ ਖੇਤਰ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਦੇਸ਼ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਮੰਤਰਾਲੇ ਨੇ ਆਪਣੀ ਵੈੱਬਸਾਈਟ ਤੇ ਜਾਰੀ ਬਿਆਨ ਚ 29 ਪੱਤਰਕਾਰਾਂ ਅਤੇ ਸਮੀਖਿਅਕਾਂ ਦੇ ਦਾਖਲੇ ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਉਸਨੇ ਕਿਹਾ ਕਿ ਰੂਸ ਅਤੇ ਯੂਕਰੇਨ ਵਿੱਚ ਉਸ ਦੀਆਂ ਕਾਰਵਾਈਆਂ ਬਾਰੇ “ਝੂਠੀ ਅਤੇ ਇਕਤਰਫਾ” ਜਾਣਕਾਰੀ ਦੇ ਜਵਾਬ ਵਿੱਚ ਬ੍ਰਿਟਿਸ਼ ਮੀਡੀਆ ਸਟਾਫ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਪਾਬੰਦੀਆਂ ਦੀ ਸੂਚੀ ਵਿੱਚ ਬੀਬੀਸੀ, ‘ਟਾਈਮਜ਼’ ਅਤੇ ‘ਗਾਰਡੀਅਨ’ ਅਖ਼ਬਾਰਾਂ ਵਰਗੀਆਂ ਪ੍ਰਮੁੱਖ ਮੀਡੀਆ ਸੰਸਥਾਵਾਂ ਦੇ ਸੀਨੀਅਰ ਸੰਪਾਦਕਾਂ ਅਤੇ ਪੱਤਰਕਾਰਾਂ ਦੇ ਨਾਮ ਵੀ ਸ਼ਾਮਲ ਹਨ, ਇਸ ਤੋਂ ਇਲਾਵਾ ਯੂਕੇ ਦੇ ਰੱਖਿਆ ਅਦਾਰਿਆਂ ਨਾਲ ਜੁੜੇ 20 ਲੋਕਾਂ ਦੇ ਨਾਮ ਵੀ ਸ਼ਾਮਲ ਹਨ।
Comment here