ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਰੂਸ ਨੇ ਖੇਰਸਾਨ ਤੋਂ ਫ਼ੌਜ ਵਾਪਸ ਬੁਲਾਈ

ਕੀਵ-‘ਇੰਸਟੀਚਿਊਟ ਫਾਰ ਸਟੱਡੀ ਆਫ ਵਾਰ’ ਥਿੰਕ ਟੈਂਕ ਨੇ ਦੱਸਿਆ ਕਿ ਰੂਸੀ ਫ਼ੌਜੀ ਦੀ ਅਗਵਾਈ ਨੇ ਯੂਕ੍ਰੇਨੀ ਫ਼ੌਜਾਂ ਦੇ ਅੱਗੇ ਵਧਣ ਦਾ ਅੰਦਾਜ਼ਾ ਲਗਾਉਂਦੇ ਹੋਏ, ਲੀਡਰਸ਼ਿਪ ਨੇ ਨੀਪਰ ਨਦੀ ਦੇ ਪਾਰ ਕਬਜ਼ੇ ਵਾਲੇ ਖੇਰਸਾਨ ਸ਼ਹਿਰ ਤੋਂ ਆਪਣੀਆਂ ਫ਼ੌਜਾਂ ਵਾਪਸ ਲੈ ਲਈਆਂ ਹਨ। ਜਦੋਂ ਤੱਕ ਆਪਣੇ ਫ਼ੌਜੀ ਅਫ਼ਸਰਾਂ ਦੀ ਵਾਪਸੀ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਰੂਸ ਨੇ ਯੂਕ੍ਰੇਨ ਦੀ ਜਵਾਬੀ ਕਾਰਵਾਈ ਨੂੰ ਰੋਕਣ ਲਈ ਇਸ ਚੌੜੀ ਨਦੀ ਦੇ ਦੂਜੇ ਪਾਸੇ ਆਪਣੀਆਂ ਅਣ-ਤਜਰਬੇਕਾਰ ਫ਼ੌਜਾਂ ਨੂੰ ਛੱਡ ਦਿੱਤਾ ਹੈ। ਅਧਿਕਾਰੀਆਂ ਦੀ ਵਾਪਸੀ ਅਜਿਹੇ ਸਮੇਂ ’ਚ ਹੋਈ, ਜਦੋਂ ਯੂਕ੍ਰੇਨ ਦੀ ਫੌਜ ਨੇ ਕਿਹਾ ਕਿ ਉਸ ਦੇ ਸੈਨਿਕ ਖੇਰਸਾਨ ਅਤੇ ਜ਼ਪੋਰੀਝੀਆ ਖੇਤਰਾਂ ’ਚ ਆਪਣੇ ਜਵਾਬੀ ਕਾਰਵਾਈ ਜਾਰੀ ਰੱਖੀ ਹੋਏ ਹਨ।
ਸ਼ਨੀਵਾਰ ਨੂੰ, ਯੂਕ੍ਰੇਨ ’ਚ ਰੂਸੀ-ਸਮਰਥਿਤ ਅਥਾਰਟੀ ਨੇ ਦੱਖਣੀ ਸ਼ਹਿਰ ਖੇਰਸਾਨ ਦੇ ਸਾਰੇ ਨਿਵਾਸੀਆਂ ਨੂੰ ਸੰਭਾਵਿਤ ਯੂਕ੍ਰੇਨੀ ਹਮਲੇ ਤੋਂ ਪਹਿਲਾਂ ਤੁਰੰਤ ਚਲੇ ਜਾਣ ਦਾ ਆਦੇਸ਼ ਦਿੱਤਾ। ਇਹ ਉਨ੍ਹਾਂ ਚਾਰ ਖੇਤਰਾਂ ’ਚੋਂ ਇਕ ਹੈ, ਜਿਨ੍ਹਾਂ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਿਛਲੇ ਮਹੀਨੇ ਗੈਰ-ਕਾਨੂੰਨੀ ਤੌਰ ’ਤੇ ਰੂਸ ਨਾਲ ਮਿਲਾਇਆ ਸੀ ਅਤੇ ਫਿਰ ਵੀਰਵਾਰ ਨੂੰ ਰੂਸੀ ਮਾਰਸ਼ਲ ਲਾਅ ਲਗਾ ਦਿੱਤਾ।ਫਰਵਰੀ ’ਚ ਰੂਸੀ ਹਮਲੇ ਤੋਂ ਬਾਅਦ ਖੇਰਸਾਨ ਰੂਸ ਦੇ ਕੰਟਰੋਲ ’ਚ ਹੈ।

Comment here