ਖਬਰਾਂਚਲੰਤ ਮਾਮਲੇਦੁਨੀਆ

ਰੂਸ ਦੇ ਨਰਸਿੰਗ ਹੋਮ ’ਚ ਅੱਗ ਲੱਗਣ ਕਾਰਨ 20 ਲੋਕਾਂ ਦੀ ਹੋਈ ਮੌਤ

ਮਾਸਕੋ-ਰੂਸ ਦੇ ਐਮਰਜੈਂਸੀ ਮੰਤਰਾਲਾ ਨੇ ਦੱਸਿਆ ਕਿ ਸਾਈਬੇਰੀਅਨ ਸ਼ਹਿਰ ਕੇਮੇਰੋਵੋ ਵਿੱਚ ਇੱਕ ਨਰਸਿੰਗ ਹੋਮ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ। ਮੰਤਰਾਲਾ ਮੁਤਾਬਕ ਮਾਸਕੋ ਤੋਂ 3000 ਕਿਲੋਮੀਟਰ ਪੂਰਬ ’ਚ ਸਥਿਤ ਕੇਮੋਰੋਵੋ ਸ਼ਹਿਰ ’ਚ ਲੱਕੜ ਦੀ 2 ਮੰਜ਼ਿਲਾ ਇਮਾਰਤ ’ਚ ਸ਼ੁੱਕਰਵਾਰ ਦੇਰ ਰਾਤ ਅੱਗ ਲੱਗ ਗਈ। ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੈ ਪਰ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਮਾਰਤ ਨੂੰ ਗਰਮ ਰੱਖਣ ਲਈ ਸਟੋਵ ਦੀ ਵਰਤੋਂ ਕੀਤੀ ਗਈ ਸੀ।

Comment here