ਅਪਰਾਧਸਿਆਸਤਖਬਰਾਂਦੁਨੀਆ

ਰੂਸ ਦੀਆਂ ਸੈਨਾਵਾਂ ’ਤੇ ਐਂਬੂਲੈਂਸਾਂ ਉੱਪਰ ਫਾਇਰਿੰਗ ਕਰਨ ਦਾ ਦੋਸ਼

ਕੀਵ-ਰੂਸ ਦੇ ਯੂਕਰੇਨ ਉਪਰ ਹਮਲੇ ਦਾ ਅੱਜ ਤੀਜਾ ਦਿਨ ਹੈ। ਇਸ ਹਮਲੇ ਨਾਲ ਯੂਕਰੇਨ ਦੇ ਲੋਕਾਂ ਨੂੰ ਕਾਫੀ ਮਾਲੀ ਅਤੇ ਜਾਨੀ ਨੁਕਸਾਨ ਹੋਇਆ ਹੈ। ਇਸੇ ਦੌਰਾਨ ਯੂਕਰੇਨ ਦੇ ਸਿਹਤ ਮੰਤਰੀ ਵਿਕਟਰ ਲਿਆਸ਼ਕੋ ਨੇ ਦੋਸ਼ ਲਗਾਇਆ ਹੈ ਕਿ ਰੂਸ ਦੀਆਂ ਸੈਨਾਵਾਂ ਨੇ ਐਂਬੂਲੈਂਸਾਂ ’ਤੇ ਵੀ ਫਾਇਰਿੰਗ ਕੀਤੀ ਹੈ। ਉਨ੍ਹਾਂ ਨੇ ਯੂਕਰੇਨ ਟੀਵੀ ’ਤੇ ਇੰਟਰਵਿਊ ਦਿੰਦਿਆਂ ਦੱਸਿਆ ਕਿ ਚਰਨੀਹੀਵ ਸ਼ਹਿਰ ਵਿੱਚ ਮਾਨਸਿਕ ਰੋਗਾਂ ਦਾ ਇਲਾਜ ਕਰਨ ਵਾਲੇ ਹਸਪਤਾਲ ’ਤੇ ਵੀ ਰੂਸ ਦੇ ਸੈਨਿਕਾਂ ਨੇ ਗੋਲੀਬਾਰੀ ਕੀਤੀ ਹੈ।

Comment here