ਅਪਰਾਧਸਿਆਸਤਖਬਰਾਂ

ਰੂਸ ਦੀਆਂ ਮਿਜ਼ਾਈਲਾਂ ਨੇ ਮਚਾਈ ਤਬਾਹੀ, ਕੀਵ ’ਚ ਪਾਣੀ ਅਤੇ ਬਿਜਲੀ ਠੱਪ

ਕੀਵ-ਯੂਕਰੇਨੀ ਹਵਾਈ ਸੈਨਾ ਦੇ ਬੁਲਾਰੇ ਯੂਰੀ ਇਨਹਾਟ ਨੇ ਯੂਕਰੇਨੀ ਟੀਵੀ ਨੂੰ ਦੱਸਿਆ ਕਿ ਰੂਸੀ ਫੌਜ ਨੇ ਸ਼ੁੱਕਰਵਾਰ ਨੂੰ ਯੂਕਰੇਨ ’ਤੇ ਆਪਣੇ ਸਭ ਤੋਂ ਭਿਆਨਕ ਹਮਲਿਆਂ ’ਚ 60 ਤੋਂ ਵੱਧ ਮਿਜ਼ਾਈਲਾਂ ਦਾਗੀਆਂ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਯੂਕਰੇਨੀ ਫੌਜ ਇਨ੍ਹਾਂ ’ਚੋਂ ਕਿੰਨੀਆਂ ਮਿਜ਼ਾਈਲਾਂ ਨੂੰ ਨਸ਼ਟ ਕਰਨ ’ਚ ਸਫ਼ਲ ਰਹੀ ਹੈ। ਹਾਲਾਂਕਿ, ਕੁਝ ਅਧਿਕਾਰੀਆਂ ਨੇ ਕਿਹਾ ਕਿ ਕਈ ਮਿਜ਼ਾਈਲਾਂ ਨੂੰ ਸਫ਼ਲਤਾਪੂਰਵਕ ਨਸ਼ਟ ਕਰ ਦਿੱਤਾ ਗਿਆ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਘੱਟੋ-ਘੱਟ ਚਾਰ ਸ਼ਹਿਰਾਂ ’ਚ ਧਮਾਕਿਆਂ ਦੀ ਸੂਚਨਾ ਦਿੱਤੀ ਹੈ। ਇਸ ਦੇ ਨਾਲ ਕੀਵ ਅਤੇ ਖਾਰਕੀਵ ਦੇ ਸਭ ਤੋਂ ਵੱਡੇ ਸ਼ਹਿਰਾਂ ’ਚ ਪਾਣੀ ਅਤੇ ਬਿਜਲੀ ਦੀ ਸੇਵਾ ਬੰਦ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੱਧ ਯੂਕਰੇਨ ’ਚ ਇਕ ਰਿਹਾਇਸ਼ੀ ਇਮਾਰਤ ’ਤੇ ਮਿਜ਼ਾਈਲਾਂ ਸੁੱਟਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ।

Comment here