ਕੀਵ- ਰੂਸ ਵਲੋੰ ਯੁਕਰੇਨ ਉੱਤੇ ਕੀਤੇ ਹਮਲੇ ਕਾਰਨ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਭਾਰਤ ਵਿੱਚ ਯੂਕਰੇਨ ਦੇ ਰਾਜਦੂਤ ਇਗੋਰ ਪੋਲੀਖਾ ਨੇ ਆਪਣੇ ਦੇਸ਼ ਦੇ ਖਿਲਾਫ਼ ਰੂਸ ਦੀ ਫੌਜੀ ਮੁਹਿੰਮ ਦੀ ਤੁਲਨਾ “ਰਾਜਪੂਤਾਂ ਦੇ ਖਿਲਾਫ ਮੁਗਲਾਂ ਦੁਆਰਾ ਨਸਲਕੁਸ਼ੀ” ਨਾਲ ਕੀਤੀ। ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਰੂਸੀ ਗੋਲਾਬਾਰੀ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਤੋਂ ਬਾਅਦ ਵਿਦੇਸ਼ ਮੰਤਰਾਲੇ ਦਾ ਦੌਰਾ ਕਰਨ ਵਾਲੇ ਪੋਲੀਖਾ ਨੇ ਕਿਹਾ ਕਿ ਉਸਦਾ ਦੇਸ਼ ਦੁਨੀਆ ਦੇ ਹਰ ਪ੍ਰਭਾਵਸ਼ਾਲੀ ਨੇਤਾ ਨੂੰ ਬੇਨਤੀ ਕਰ ਰਿਹਾ ਹੈ, ਜਿਨ੍ਹਾਂ ਵਿੱਚੋਂ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਨ। ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਰੁੱਧ ਹਮਲੇ ਨੂੰ ਰੋਕਣ ਲਈ ਹਰ ਸੰਭਵ ਸਾਧਨਾਂ ਦੀ ਵਰਤੋਂ ਕਰਨ। “ਇਹ ਮੁਗਲਾਂ ਦੁਆਰਾ ਰਾਜਪੂਤਾਂ ਵਿਰੁੱਧ ਕੀਤੀ ਨਸਲਕੁਸ਼ੀ ਵਾਂਗ ਹੈ। ਅਸੀਂ ਮੋਦੀ ਜੀ ਸਮੇਤ ਦੁਨੀਆ ਦੇ ਸਾਰੇ ਪ੍ਰਭਾਵਸ਼ਾਲੀ ਨੇਤਾਵਾਂ ਨੂੰ ਪੁਤਿਨ ਦੇ ਖਿਲਾਫ਼ ਬੰਬ ਧਮਾਕਿਆਂ ਅਤੇ ਗੋਲਾਬਾਰੀ ਨੂੰ ਰੋਕਣ ਲਈ ਹਰ ਸੰਭਵ ਸਾਧਨ ਦੀ ਵਰਤੋਂ ਕਰਨ ਲਈ ਕਹਿ ਰਹੇ ਹਾਂ।
ਰੂਸ ਦਾ ਹਮਲਾ, ਰਾਜਪੂਤਾਂ ਤੇ ਮੁਗਲ ਹਮਲੇ ਵਰਗਾ-ਪੋਲੀਖਾ

Comment here