ਸਿਆਸਤਖਬਰਾਂਦੁਨੀਆ

ਰੂਸ ਤੋਂ ਕੱਚੇ ਤੇਲ ਦੀ ਬਰਾਮਦੀ ਲਈ ਭਾਰਤ ਪਹਿਲੇ ਨੰਬਰ ’ਤੇ

ਨਵੀਂ ਦਿੱਲੀ-ਭਾਰਤ ਨੇ ਅਮਰੀਕਾ ਅਤੇ ਯੂਰਪੀ ਸੰਘ ਦੀਆਂ ਸਾਰੀਆਂ ਧਮਕੀਆਂ ਦੇ ਬਾਵਜੂਦ ਰੂਸ ਤੋਂ ਸਸਤਾ ਤੇਲ ਖਰੀਦਣਾ ਜਾਰੀ ਰੱਖਿਆ ਹੈ। ਰੂਸ ਤੋਂ ਸਸਤਾ ਤੇਲ ਖ਼ਰੀਦਣ ਵਾਲੇ ਭਾਰਤ ਨੂੰ ਨਵੰਬਰ ’ਚ ਵੀ ਕਾਫੀ ਫਾਇਦਾ ਹੋਇਆ ਹੈ। ਨਵੰਬਰ ’ਚ ਭਾਰਤ ਨੇ ਰੂਸ ਤੋਂ ਰੋਜ਼ਾਨਾ 9 ਲੱਖ ਬੈਰਲ ਤੋਂ ਵੱਧ ਕੱਚੇ ਤੇਲ ਦੀ ਦਰਾਮਦ ਕੀਤੀ। ਇਸ ਤਰ੍ਹਾਂ ਰੂਸ ਲਗਾਤਾਰ ਦੂਜੇ ਮਹੀਨੇ ਭਾਰਤ ਨੂੰ ਤੇਲ ਨਿਰਯਾਤ ਕਰਨ ਵਾਲੇ ਦੇਸ਼ਾਂ ’ਚ ਪਹਿਲੇ ਨੰਬਰ ’ਤੇ ਰਿਹਾ ਹੈ। ਅਕਤੂਬਰ ਵਿੱਚ ਵੀ ਭਾਰਤ ਨੇ ਰੂਸ ਤੋਂ ਰੋਜ਼ਾਨਾ 9 ਲੱਖ ਬੈਰਲ ਤੇਲ ਖਰੀਦਿਆ। ਤੇਲ ਅਤੇ ਗੈਸ ਕਾਰੋਬਾਰ ਦਾ ਡਾਟਾ ਰੱਖਣ ਵਾਲੀ ਕੰਪਨੀ ਵੋਰਟੈਕਸਾ ਦੇ ਅੰਕੜਿਆਂ ’ਚ ਇਹ ਗੱਲ ਸਾਹਮਣੇ ਆਈ ਹੈ। ਰੂਸ ਤੋਂ ਬਾਅਦ ਇਰਾਕ ਅਤੇ ਸਾਊਦੀ ਅਰਬ ਭਾਰਤ ਨੂੰ ਤੇਲ ਦੇ ਦੂਜੇ ਅਤੇ ਤੀਜੇ ਸਭ ਤੋਂ ਵੱਡੇ ਨਿਰਯਾਤਕ ਹਨ।
ਅੰਕੜਿਆਂ ਤੋਂ ਸਪੱਸ਼ਟ ਹੈ ਕਿ ਭਾਰਤ ਨੇ ਅਮਰੀਕਾ ਅਤੇ ਯੂਰਪੀ ਸੰਘ ਦੀਆਂ ਸਾਰੀਆਂ ਧਮਕੀਆਂ ਦੇ ਬਾਵਜੂਦ ਰੂਸ ਤੋਂ ਸਸਤਾ ਤੇਲ ਖਰੀਦਣਾ ਜਾਰੀ ਰੱਖਿਆ ਹੈ। ਇਸ ਨਾਲ ਭਾਰਤ ਨੂੰ ਭਾਰੀ ਆਰਥਿਕ ਲਾਭ ਹੋਇਆ ਹੈ ਅਤੇ ਦਹਾਕਿਆਂ ਤੋਂ ਭਾਈਵਾਲ ਰਹੇ ਰੂਸ ਨਾਲ ਦੋਸਤੀ ਵੀ ਮਜ਼ਬੂਤ ਹੋਈ ਹੈ। ਭਾਰਤ ਨਾਲ ਰੂਸ ਦੇ ਸਬੰਧਾਂ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਹਾਲ ਹੀ ਵਿਚ ਪਾਕਿਸਤਾਨ ਨੇ ਵੀ ਸਸਤੇ ਤੇਲ ਦੀ ਖਰੀਦ ਲਈ ਰੂਸ ਨਾਲ ਗੱਲਬਾਤ ਕੀਤੀ ਸੀ। ਪਰ ਵਲਾਦੀਮੀਰ ਪੁਤਿਨ ਸਰਕਾਰ ਨੇ ਭਾਰਤ ਵਾਂਗ ਪਾਕਿਸਤਾਨ ਨੂੰ ਰਿਆਇਤਾਂ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਪਾਕਿਸਤਾਨ ਨੂੰ ਮਹਿੰਗਾ ਤੇਲ ਹੀ ਖ਼ਰੀਦਣਾ ਹੋਵੇਗਾ।
ਵਿਦੇਸ਼ ਮੰਤਰੀ ਜੈਸ਼ੰਕਰ ਨੇ ਫਿਰ ਯੂਰਪ ਨੂੰ ਸ਼ੀਸ਼ਾ ਦਿਖਾਇਆ
ਭਾਰਤ ਨੇ ਤੇਲ ਦੀ ਖਰੀਦ ਨੂੰ ਲੈ ਕੇ ਯੂਰਪ ਅਤੇ ਅਮਰੀਕਾ ਨੂੰ ਕਰਾਰਾ ਜਵਾਬ ਦਿੱਤਾ ਹੈ। ਸੋਮਵਾਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ ਮੁੱਦੇ ’ਤੇ ਇਕ ਵਾਰ ਫਿਰ ਯੂਰਪ ਨੂੰ ਸ਼ੀਸ਼ਾ ਦਿਖਾਇਆ ਹੈ। ਜਰਮਨੀ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਜੈਸ਼ੰਕਰ ਨੇ ਕਿਹਾ ਕਿ ਜਿਸ ਤਰ੍ਹਾਂ ਯੂਰਪ ਆਪਣੀਆਂ ਊਰਜਾ ਜ਼ਰੂਰਤਾਂ ’ਤੇ ਸਮਝੌਤਾ ਨਹੀਂ ਕਰ ਸਕਦਾ, ਉਸੇ ਤਰ੍ਹਾਂ ਉਹ ਭਾਰਤ ਨੂੰ ਹੋਰ ਕੁਝ ਕਹਿਣ ਲਈ ਨਹੀਂ ਕਹਿ ਸਕਦਾ। ਉਨ੍ਹਾਂ ਕਿਹਾ ਕਿ ਯੂਰਪੀ ਸੰਘ ਨੇ ਭਾਰਤ ਨਾਲੋਂ ਰੂਸ ਤੋਂ 6 ਗੁਣਾ ਜ਼ਿਆਦਾ ਤੇਲ ਖਰੀਦਿਆ ਹੈ। ਇਸ ਲਈ ਉਸ ਨੂੰ ਇਸ ਮੁੱਦੇ ’ਤੇ ਭਾਰਤ ਨੂੰ ਭਾਸ਼ਣ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਯੂਰਪ ਤੋਂ ਕੋਲੇ ਦੀ ਦਰਾਮਦ ਵੀ ਭਾਰਤ ਨਾਲੋਂ 50 ਫੀਸਦੀ ਵੱਧ ਹੈ।

Comment here