ਖਬਰਾਂਚਲੰਤ ਮਾਮਲੇਦੁਨੀਆ

ਰੂਸ ਕੈਦੀਆਂ ਦੇ ਅਦਾਨ ਪ੍ਰਦਾਨ ਦੌਰਾਨ 2598 ਯੂਕ੍ਰੇਨੀ ਰਿਹਾਅ

ਕੀਵ-ਇੰਟਰਫੈਕਸ-ਯੂਕ੍ਰੇਨ ਨਿਊਜ਼ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਰੂਸ-ਯੂਕ੍ਰੇਨ ਜੰਗ ’ਚ ਬੰਦੀ ਬਣਾਏ ਗਏ ਕੁਲ 2,598 ਯੂਕ੍ਰੇਨੀ ਨਾਗਰਿਕਾਂ ਨੂੰ ਕੈਦੀਆਂ ਦੀ ਅਦਲਾ-ਬਦਲੀ ਦੇ ਨਤੀਜੇ ਵਜੋਂ ਰਿਹਾਅ ਕੀਤਾ ਗਿਆ ਹੈ। ਯੂਕ੍ਰੇਨ ਦੀ ਮਿਲਟਰੀ ਇੰਟੈਲੀਜੈਂਸ ਦੇ ਬੁਲਾਰੇ ਆਂਦਰੇ ਯੁਸੋਵ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕ੍ਰੇਨ ਨੇ ਰੂਸ ਨਾਲ 48 ਕੈਦੀਆਂ ਦੀ ਅਦਲਾ-ਬਦਲੀ ਕੀਤੀ ਹੈ। ਯੁਸੋਵ ਨੇ ਯੂਕ੍ਰੇਨ ਤੇ ਰੂਸ ਵਿਚਕਾਰ ਕੈਦੀਆਂ ਦੀ ਅਦਲਾ-ਬਦਲੀ ਨੂੰ ‘ਬੇਮਿਸਾਲ ਸਥਿਤੀ’ ਕਿਹਾ ਕਿਉਂਕਿ ਇਹ ਸੰਘਰਸ਼ ਦੇ ਸਰਗਰਮ ਪੜਾਅ ਦੌਰਾਨ ਕੀਤਾ ਜਾ ਰਿਹਾ ਹੈ। ਯੁਸੋਵ ਅਨੁਸਾਰ ਜਨੇਵਾ ਕਨਵੈਨਸ਼ਨ ਦੁਸ਼ਮਣੀ ਦੇ ਸਰਗਰਮ ਪੜਾਅ ਦੌਰਾਨ ਅਦਲਾ-ਬਦਲੀ ਦੀ ਵਿਵਸਥਾ ਪ੍ਰਦਾਨ ਨਹੀਂ ਕਰਦੀ ਹੈ।

Comment here