ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਰੂਸੀ ਹਮਲੇ ਦੌਰਾਨ ਯੂਕ੍ਰੇਨ ਦੇ 17 ਲੋਕ ਹਲਾਕ

ਯੂਕ੍ਰੇਨ-ਇਥੋਂ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਯੂਕ੍ਰੇਨ ਦੇ ਜ਼ਪੋਰੀਜ਼ੀਆ ਸ਼ਹਿਰ ’ਚ ਇਕ ਅਪਾਰਟਮੈਂਟ ’ਚ ਹੋਏ ਰੂਸੀ ਹਮਲੇ ਦੌਰਾਨ 17 ਲੋਕਾਂ ਦੀ ਮੌਤ ਹੋਣ ਹੋ ਗਈ ਹੈ। ਨਗਰ ਕੌਂਸਲ ਦੇ ਸਕੱਤਰ ਅਨਾਤੋਲੀ ਕੁਰਤਵ ਨੇ ਕਿਹਾ ਕਿ ਬੀਤੀ ਰਾਤ ਸ਼ਹਿਰ ’ਤੇ ਰਾਕੇਟ ਹਮਲੇ ਕੀਤੇ ਗਏ, ਜਿਸ ’ਚ ਘੱਟ ਤੋਂ ਘੱਟ 5 ਮਕਾਨ ਤਬਾਹ ਹੋ ਗਏ ਅਤੇ ਲਗਭਗ 40 ਹੋਰਾਂ ਨੂੰ ਨੁਕਸਾਨ ਪਹੁੰਚਿਆ ਹੈ। ਯੂਕ੍ਰੇਨ ਦੀ ਸੈਨਾ ਨੇ ਵੀ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਨ੍ਹਾਂ ’ਚ ਦਰਜਨਾਂ ਲੋਕ ਜ਼ਖ਼ਮੀ ਹੋਏ ਹਨ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕ੍ਰੀਮਿਆ ਟਾਪੂ ਨੂੰ ਰੂਸ ਨਾਲ ਜੋੜਨ ਵਾਲੇ ਇਕ ਪੁਲ ’ਤੇ ਧਮਾਕਾ ਹੋਇਆ ਸੀ, ਜਿਸ ਦੇ ਕਾਰਨ ਪੁਲ ਥੋੜ੍ਹਾ ਢਹਿ ਗਿਆ ਸੀ। ਰੂਸ ਇਸੇ ਪੁਲ ਦੇ ਰਸਤੇ ਦੱਖਣੀ ਯੂਕ੍ਰੇਨ ’ਚ ਯੁੱਧ ਲਈ ਫ਼ੌਜ ਦੇ ਸਾਜੋ-ਸਾਮਾਨ ਭੇਜਦਾ ਹੈ। ਹਾਲ ਹੀ ਦੇ ਹਫ਼ਤਿਆਂ ’ਚ ਜਾਪੋਰਿਜੀਆ ਨੂੰ ਕਈ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਯੂਕ੍ਰੇਨ ਦੇ ਕੰਟਰੋਲ ਵਾਲੇ ਖੇਤਰ ’ਚ ਆਉਂਦਾ ਹੈ, ਜਿਸ ’ਤੇ ਰੂਸ ਨੇ ਪਿਛਲੇ ਹਫ਼ਤੇ ਕਬਜ਼ਾ ਕਰ ਲਿਆ ਸੀ।ਇਥੇ ਹੀ ਜ਼ਪੋਰੀਜ਼ੀਆ ਪਰਮਾਣੂੰ ਊਰਜਾ ਪਲਾਂਟ ਸਥਿਤ ਹੈ, ਜਿਸ ਨੂੰ ਯੂਰਪ ਦਾ ਸਭ ਤੋਂ ਵੱਡਾ ਊਰਜਾ ਪਲਾਂਟ ਕਿਹਾ ਜਾਂਦਾ ਹੈ।  ਇਸ ਖੇਤਰ ਦਾ ਇਕ ਹਿੱਸਾ ਫਿਲਹਾਲ ਰੂਸ ਦੇ ਕਬਜ਼ੇ ’ਚ ਹੈ।

Comment here