ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਰੂਸੀ ਸਮਰਥਕਾਂ ਨੇ ਯੂਕਰੇਨ ਤੇ ਕੀਤੇ ਸਾਈਬਰ ਹਮਲੇ

ਬੋਸਟਨ-ਰੂਸ ਨੇ ਯੂਕਰੇਨ ਜੰਗ ਦੌਰਾਨ ਸਾਈਬਰ ਹਮਲੇ ਵੀ ਕੀਤੇ  ਗਏ ਹਨ। ਮਾਈਕ੍ਰੋਸਾਫਟ ਕੰਪਨੀ ਨੇ ਇਕ ਰਿਪੋਰਟ ‘ਚ ਕਿਹਾ ਕਿ ਰੂਸੀ ਸਰਕਾਰ ਸਮਰਥਿਤ ਹੈਕਰਾਂ ਨੇ ਪਿਛਲੇ ਕੁਝ ਸਮੇਂ ਦੌਰਾਨ ਯੂਕ੍ਰੇਨ ‘ਚ ਦਰਜਨਾਂ ਸੰਗਠਨਾਂ ‘ਤੇ ਸਾਈਬਰ ਹਮਲਾ ਕਰ ਉਨ੍ਹਾਂ ਦੇ ਡਾਟਾ ਨੂੰ ਤਬਾਹ ਕਰ ਦਿੱਤਾ ਹੈ ਅਤੇ ਸੂਚਨਾਵਾਂ ਦਾ ਇਕ ਅਰਾਜਕਤਾ ਮਾਹੌਲਾ ਪੈਦਾ ਕਰ ਦਿੱਤਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਲਗਭਗ ਅੱਧੇ ਹਮਲੇ ਮਹੱਤਵਪੂਰਨ ਨਾਜ਼ੁਕ ਬੁਨਿਆਦੀ ਢਾਂਚੇ ‘ਤੇ ਕੀਤੇ ਗਏ ਅਤੇ ਕਈ ਵਾਰ ਅਜਿਹੇ ਹਮਲੇ ਬੰਬਾਰੀ ਦੇ ਨਾਲ-ਨਾਲ ਕੀਤੇ ਗਏ। ਮਾਈਕ੍ਰੋਸਾਫਟ ਨੇ ਕਿਹਾ ਕਿ ਰੂਸ ਨਾਲ ਸਬੰਧ ਸਮੂਹ ਮਾਰਚ 2021 ਤੋਂ ਇਸ ਹਮਲੇ ਦੀ ਤਿਆਰੀ ਕਰ ਰਹੇ ਸਨ ਤਾਂ ਕਿ ਉਹ ਨੈੱਟਵਰਕ ਨੂੰ ਹੈਕ ਕਰ ਰਣਨੀਤਕ ਅਤੇ ਯੁੱਧ ਖੇਤਰ ਦੀਆਂ ਖੁਫੀਆ ਸੂਚਨਾਵਾਂ ਇਕੱਠੀਆਂ ਕਰ ਸਕਣ ਅਤੇ ਭਵਿੱਖ ‘ਚ ਉਸ ਦੀ ਵਰਤੋਂ ਕੀਤੀ ਜਾ ਸਕੇ। ਰਿਪੋਰਟ ਮੁਤਾਬਕ ਯੁੱਧ ਦੌਰਾਨ ਹੈਕਰਾਂ ਨੇ ਨਾਗਰਿਕਾਂ ਦੀ ਭਰੋਸੇਯੋਗ ਜਾਣਕਾਰੀ ਅਤੇ ਮਹੱਤਵਪੂਰਨ ਸੇਵਾਵਾਂ ਤੱਕ ਪਹੁੰਚ ‘ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਹੈ।

Comment here