ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਰੂਸੀ ਲੜਾਕੂ ਜਹਾਜ਼ਾਂ ਨੂੰ ਹਾਈਜੈਕ ਕਰਨ ਦਾ ਸਾਜ਼ਿਸ਼ ਬੇਨਕਾਬ

ਕੀਵ-ਰੂਸ-ਯੂਕਰੇਨ ਜੰਗ ਜਾਰੀ ਹੈ।ਜੰਗ ਦੌਰਾਨ ਰੂਸ ਦੀ ਖੁਫੀਆ ਏਜੰਸੀ ਐੱਫ.ਐੱਸ.ਬੀ. ਨੇ ਰੂਸੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੂੰ ਹਾਈਜੈਕ ਕਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ।ਉਨ੍ਹਾਂ ਦੱਸਿਆ ਕਿ ਯੂਕਰੇਨੀ ਏਜੰਟ ਰੂਸੀ ਪਾਇਲਟਾਂ ਨੂੰ ਜਹਾਜ਼ ਨਾਲ ਆਪਣੇ ਦੇਸ਼ ਵਾਪਸ ਜਾਣ ਲਈ ਲੁਭਾਉਂਦੇ ਸਨ।ਇਸ ਦੇ ਬਦਲੇ 16 ਕਰੋੜ (20 ਲੱਖ ਡਾਲਰ) ਦਾ ਵਾਅਦਾ ਕੀਤਾ ਜਾ ਰਿਹਾ ਹੈ।ਇਸ ਆਪਰੇਸ਼ਨ ਵਿੱਚ ਨਾਟੋ ਦੇਸ਼ਾਂ ਦੀਆਂ ਖੁਫੀਆ ਏਜੰਸੀਆਂ ਨੇ ਯੂਕਰੇਨ ਦੇ ਏਜੰਟਾਂ ਦਾ ਸਾਥ ਦਿੱਤਾ।ਐੱਫ.ਐੱਸ.ਬੀ ਨੇ ਇਹ ਵੀ ਕਿਹਾ ਕਿ ਯੂਕਰੇਨੀ ਖੁਫੀਆ ਸੇਵਾ ਦੇ ਏਜੰਟਾਂ ਅਤੇ ਇਸ ਕਾਰਵਾਈ ਵਿਚ ਸ਼ਾਮਲ ਉਨ੍ਹਾਂ ਦੇ ਸਹਿਯੋਗੀਆਂ ਦੀ ਪਛਾਣ ਕਰ ਲਈ ਗਈ ਹੈ।
ਇਸ ਆਪਰੇਸ਼ਨ ਦੇ ਖੁਲਾਸੇ ਤੋਂ ਬਾਅਦ ਰੂਸ ਦੇ ਸਾਰੇ ਹਵਾਈ ਅੱਡਿਆਂ ਅਤੇ ਫੌਜੀ ਠਿਕਾਣਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।ਇੰਨਾ ਹੀ ਨਹੀਂ ਰੂਸੀ ਪਾਇਲਟਾਂ, ਉੱਚ ਅਧਿਕਾਰੀਆਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।ਰਸ਼ੀਅਨ ਸੁਰੱਖਿਆ ਸੇਵਾ ਨੇ ਕਿਹਾ ਕਿ ਬ੍ਰਿਟੇਨ ਇਸ ਆਪਰੇਸ਼ਨ ‘ਚ ਯੂਕਰੇਨ ਨੂੰ ਵੱਡੀ ਮਦਦ ਦੇ ਰਿਹਾ ਹੈ।ਪਾਇਲਟ ਨੂੰ ਰੂਸੀ ਲੜਾਕੂ ਜਹਾਜ਼ ਨੂੰ ਹਾਈਜੈਕ ਕਰਨ ਅਤੇ ਉਸ ਨੂੰ ਯੂਕਰੇਨ ਵਿੱਚ ਉਤਾਰਨ ਲਈ $4,000 ਦੀ ਪੇਸ਼ਗੀ ਅਦਾਇਗੀ ਦੀ ਪੇਸ਼ਕਸ਼ ਵੀ ਕੀਤੀ ਗਈ ਸੀ।ਹਾਲਾਂਕਿ, ਇਹ ਰਕਮ ਸਿਰਫ ਬੁਕਿੰਗ ਰਕਮ ਦੇ ਬਰਾਬਰ ਸੀ।
ਯੂਕਰੇਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਰੂਸੀ ਸੈਨਿਕਾਂ ਨੇ ਯੂਕਰੇਨ ਦੇ ਖਾਰਕੀਵ ਖੇਤਰ ਦੇ ਚੂਹੁਈਵ ਸ਼ਹਿਰ ‘ਤੇ ਬੰਬਾਰੀ ਕੀਤੀ, ਜਿਸ ਕਾਰਨ ਦੋ ਲੋਕ ਜ਼ਖਮੀ ਹੋ ਗਏ, ਜਦਕਿ ਕਈ ਹੋਰ ਮਲਬੇ ਹੇਠਾਂ ਦੱਬ ਗਏ।ਦੂਜੇ ਪਾਸੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦਾ ਟੀਚਾ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਸਰਕਾਰ ਨੂੰ ਉਖਾੜ ਸੁੱਟਣਾ ਹੈ।

Comment here