ਮਾਸਕੋ-ਰੂਸ ਅਤੇ ਯੂਕਰੇਨ ਵਿਚਕਾਰ ਵਧਦੇ ਤਣਾਅ ਦੇ ਚਲਦਿਆਂ ਸੋਮਵਾਰ ਨੂੰ ਪੁਤਿਨ ਨੇ ਯੂਕਰੇਨ ਦੇ ਬਾਗੀ ਇਲਾਕਿਆਂ ਡੋਨੇਟਸਕ ਅਤੇ ਲੁਹਾਨਸਕ ਦੀ ਦੋਵਾਂ ਖੇਤਰਾਂ ਵਿਚ ਫ਼ੌਜਾਂ ਦੀ ਤਾਇਨਾਤੀ ਦਾ ਹੁਕਮ ਦਿੱਤਾ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਹੁਣ ਰੂਸ ਇਸ ਕਦਮ ਰਾਹੀਂ ਯੂਕਰੇਨ ‘ਤੇ ਹਮਲਾ ਕਰਨ ਲਈ ਤਿਆਰ ਹੈ। ਪੱਛਮੀ ਦੇਸ਼ਾਂ ਵਿਚਾਲੇ ਵੀ ਤਣਾਅ ਵਧ ਗਿਆ ਹੈ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਰੂਸ ਆਸਾਨੀ ਨਾਲ ਆਪਣੇ ਹਥਿਆਰ ਅਤੇ ਫ਼ੌਜੀ ਇੱਥੇ ਤਾਇਨਾਤ ਕਰ ਸਕੇਗਾ। ਯੂਕਰੇਨ ਵਿਚ ਰੂਸੀ ਫੌ਼ਜੀਆਂ ਤੋਂ ਇਲਾਵਾ ਤੋਪ ਅਤੇ ਟੈਂਕਾਂ ਦੀ ਤਾਇਨਾਤੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਤਿਨ ਨੇ ਰਾਸ਼ਟਰਪਤੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਤੋਂ ਬਾਅਦ ਫ਼ੌਜੀਆਂ ਦੀ ਤਾਇਨਾਤੀ ਦਾ ਐਲਾਨ ਕੀਤਾ। ਇਸ ਨਾਲ ਰੂਸ ਲਈ ਮਾਸਕੋ ਸਮਰਥਿਤ ਵਿਦਰੋਹੀਆਂ ਅਤੇ ਯੂਕਰੇਨੀ ਬਲਾਂ ਵਿਚਾਲੇ ਸੰਘਰਸ਼ ਲਈ ਖੁੱਲ੍ਹੇਆਮ ਬਲ ਅਤੇ ਹਥਿਆਰ ਭੇਜਣ ਦਾ ਰਸਤਾ ਸਾਫ ਹੋ ਗਿਆ ਹੈ। ਇਸ ਸਮੇਂ ਰੂਸ ਦੇ ਯੂਕਰੇਨ ਨਾਲ ਲੱਗਦੀ ਸਰਹੱਦ ‘ਤੇ 1,90,000 ਸੈਨਿਕ ਤਾਇਨਾਤ ਹਨ। ਹਾਲਾਂਕਿ ਰੂਸ ‘ਤੇ ਲਗਾਤਾਰ ਯੁੱਧ ਭੜਕਾਉਣ ਦਾ ਦੋਸ਼ ਲਗਾਇਆ ਜਾ ਰਿਹਾ ਹੈ । ਡੋਨੇਟਸਕ ਅਤੇ ਲੁਹਾਨਸਕ ਖੇਤਰਾਂ ਨੂੰ ਰੂਸ ਸਮਰਥਿਤ ਵੱਖਵਾਦੀਆਂ ਦੁਆਰਾ 2014 ਵਿੱਚ ਯੂਕਰੇਨ ਦੀ ਸਰਕਾਰ ਦੇ ਕੰਟਰੋਲ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਵੱਖਵਾਦੀਆਂ ਦੁਆਰਾ ਲੋਕ ਗਣਰਾਜ ਘੋਸ਼ਿਤ ਕੀਤਾ ਗਿਆ ਸੀ। ਰੂਸ ਦੁਆਰਾ ਆਜ਼ਾਦੀ ਤੋਂ ਪਹਿਲਾਂ, ਉਨ੍ਹਾਂ ਨੂੰ ਗੈਰ-ਕਾਨੂੰਨੀ ਕਬਜ਼ੇ ਵਾਲੇ ਖੇਤਰ ਮੰਨਿਆ ਜਾਂਦਾ ਸੀ। ਰੂਸ ਨੇ ਪਹਿਲੀ ਵਾਰ ਕਿਹਾ ਹੈ ਕਿ ਉਹ ਡੋਨਬਾਸ ਨੂੰ ਯੂਕਰੇਨ ਦਾ ਹਿੱਸਾ ਨਹੀਂ ਮੰਨਦਾ। ਇਹ ਰੂਸ ਲਈ ਖੁੱਲ੍ਹੇਆਮ ਵੱਖਵਾਦੀ ਖੇਤਰਾਂ ਵਿੱਚ ਫ਼ੌਜੀ ਬਲਾਂ ਨੂੰ ਭੇਜਣ ਦਾ ਰਾਹ ਪੱਧਰਾ ਕਰਦਾ ਹੈ। ਰੂਸ ਹੁਣ ਕਹਿ ਸਕਦਾ ਹੈ ਕਿ ਉਹ ਇਨ੍ਹਾਂ ਖੇਤਰਾਂ ਦੀ ਰੱਖਿਆ ਲਈ ਇੱਕ ਸਹਿਯੋਗੀ ਵਜੋਂ ਯੂਕਰੇਨ ਵਿਰੁੱਧ ਦਖਲ ਦੇ ਰਿਹਾ ਹੈ। ਪਿਛਲੇ ਮਹੀਨੇ ਰੂਸੀ ਸੰਸਦ ਮੈਂਬਰ ਅਤੇ ਡੋਨੇਟਸਕ ਦੇ ਸਾਬਕਾ ਰਾਜਨੀਤਕ ਨੇਤਾ ਅਲੈਗਜ਼ੈਂਡਰ ਬੋਰੋਦੀ ਨੇ ਕਿਹਾ ਸੀ ਕਿ ਉਹ ਰੂਸ ਦੀ ਮਦਦ ਨਾਲ ਡੋਨੇਟਸਕ ਅਤੇ ਲੁਹਾਨਸਕ ਦੇ ਬਾਕੀ ਬਚੇ ਇਲਾਕਿਆਂ ਨੂੰ ਯੂਕਰੇਨੀ ਕਬਜ਼ੇ ਤੋਂ ਵਾਪਸ ਲੈ ਲਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਹੋ ਸਕਦੀ ਹੈ।
ਮਿੰਸਕ ਸ਼ਾਂਤੀ ਸਮਝੌਤਾ
2014-15 ਮਿੰਸਕ ਸ਼ਾਂਤੀ ਸਮਝੌਤਾ ਰੂਸ ਦੁਆਰਾ ਇਨ੍ਹਾਂ ਖੇਤਰਾਂ ਨੂੰ ਮਾਨਤਾ ਦੇਣ ਤੋਂ ਬਾਅਦ ਲਗਭਗ ਖ਼ਤਮ ਹੋ ਗਿਆ। ਇਸ ਨੂੰ ਲਾਗੂ ਕਰਨਾ ਅਜੇ ਬਾਕੀ ਹੈ ਪਰ ਹੁਣ ਤੱਕ ਰੂਸ ਸਮੇਤ ਸਾਰੀਆਂ ਧਿਰਾਂ ਇਸ ਨੂੰ ਹੱਲ ਲਈ ਸਭ ਤੋਂ ਵਧੀਆ ਮੌਕੇ ਵਜੋਂ ਦੇਖਦੀਆਂ ਸਨ। ਇਸ ਸਮਝੌਤੇ ਦੇ ਤਹਿਤ, ਯੂਕਰੇਨ ਦੇ ਅੰਦਰ ਇਹਨਾਂ ਦੋਵਾਂ ਖੇਤਰਾਂ ਲਈ ਵੱਡੀ ਪੱਧਰ ‘ਤੇ ਖੁਦਮੁਖਤਿਆਰੀ ਦੀ ਮੰਗ ਕੀਤੀ ਗਈ ਸੀ।
Comment here