ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਰੂਸੀ ਟੈਂਕ ਨੂੰ ਟਰੈਕਟਰ ਨਾਲ ਟੋਚਨ ਪਾ ਕੇ ਲੈ ਗਿਆ ਯੁਕਰੇਨੀ `ਜੱਟ`

ਕੀਵ-ਰੂਸ ਦੇ ਹਮਲੇ ਯੁਕਰੇਨ ਦਾ ਬੇਸ਼ੱਕ ਵੱਡਾ ਨੁਕਸਾਨ ਕਰ ਰਹੇ ਹਨ, ਪਰ ਯੁਕਰੇਨੀ ਲੋਕ ਮਨ ਤੋਂ ਕਿੰਨੇ ਮਜ਼ਬੂਤ ਹਨ, ਇਹ ਰੂਸੀ ਫੌਜ ਦੇ ਮੁਕਾਬਲੇ ਵਿੱਚ ਆਮ ਲੋਕਾਂ ਦੇ ਨਿਤਰ ਪੈਣ ਤੋਂ ਹੀ ਪਤਾ ਲੱਗਦਾ ਹੈ, ਅਜਿਹੇ ਵਿਚ ਇਕ ਯੁਕਰੇਨੀ ਕਿਸਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਰੂਸੀ ਟੈਂਕ ਨੂੰ ਟਰੈਕਟਰ ਮਗਰ ਟੋਚਨ ਪਾ ਕੇ ਲੈ ਗਿਆ। ਹਾਲਾਂਕਿ ਰੂਸੀ ਫੌਜੀ ਯੂਕਰੇਨ ਦੇ ਕਈ ਸ਼ਹਿਰਾਂ ਤੇ ਲਗਾਤਾਰ ਹਮਲੇ ਕਰ ਰਹੇ ਹਨ। ਲਗਭਗ 1 ਲੱਖ ਰੂਸੀ ਫੌਜੀ ਹਥਿਆਰਾਂ ਨਾਲ ਯੂਕਰੇਨ ਦੀ ਸਰਹੱਦ ‘ਚ ਦਾਖਲ ਹੋ ਗਏ ਹਨ। ਇਸ ਦੌਰਾਨ ਕਈ ਅਜਿਹੀਆਂ ਵੀਡੀਓਜ਼ ਸਾਹਮਣੇ ਆਈਆਂ ਹਨ, ਕਿਤੇ ਕਾਰ ਦਾ ਤੇਲ ਖਤਮ ਹੋਣ ਤੋਂ ਬਾਅਦ ਰੂਸੀ ਫੌਜੀ ਰਸਤੇ ‘ਚ ਖੜ੍ਹੇ ਹਨ। ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਦੋਂ ਯੂਕਰੇਨ ਦੇ ਇੱਕ ਕਿਸਾਨ ਨੇ ਆਪਣੇ ਟਰੈਕਟਰ ਰਾਹੀਂ ਇੱਕ ਰੂਸੀ ਟੈਂਕ ਚੋਰੀ ਕਰ ਲਿਆ। ਆਸਟਰੀਆ ਵਿੱਚ ਯੂਕਰੇਨ ਦੇ ਰਾਜਦੂਤ ਓਲੇਜੇਂਡਰ ਸਚੇਬਰਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਯੂਕਰੇਨ ਦਾ ਇੱਕ ਕਿਸਾਨ ਗੋਲੀਬਾਰੀ ਦੌਰਾਨ ਇੱਕ ਰੂਸੀ ਟੈਂਕ ਨੂੰ ਆਪਣੇ ਟਰੈਕਟਰ ਪਿੱਛੇ ਪਾ ਕੇ ਲਿਆ ਰਿਹਾ ਹੈ ਤੇ ਉਸ ਦੇ ਪਿੱਛੇ ਫੌਜੀ ਭੱਜ ਰਹੇ ਹਨ-

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਯੂਕਰੇਨ ਦਾ ਕਿਸਾਨ ਟੈਂਕ ਨੂੰ ਟਰੈਕਟਰ ਪਿੱਛੇ ਪਾ ਕੇ ਭਜਾ ਰਿਹਾ ਹੈ। ਇਕ ਵਿਅਕਤੀ ਟਰੈਕਟਰ ਦੇ ਪਿੱਛੇ ਦੌੜ ਰਿਹਾ ਹੈ ਅਤੇ ਉਸ ‘ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵੀਡੀਓ ਦੇ ਕੈਪਸ਼ਨ ‘ਚ ਲਿਖਿਆ ਹੈ, ‘ਜੇਕਰ ਇਹ ਸੱਚ ਹੈ ਤਾਂ ਇਹ ਪਹਿਲਾ ਟੈਂਕ ਹੋਵੇਗਾ ਜੋ ਕਿਸੇ ਕਿਸਾਨ ਨੇ ਚੋਰੀ ਕੀਤਾ ਹੈ।’

Comment here