ਸਿਆਸਤਖਬਰਾਂਦੁਨੀਆ

ਰੂਸੀ ਕੰਪਨੀ ਬਣਾਏਗੀ 200 ਵੰਦੇ ਭਾਰਤ ਟਰੇਨਾਂ

ਨਵੀਂ ਦਿੱਲੀ-ਵੰਦੇ ਭਾਰਤ ਟਰੇਨਾਂ ਦੇ ਰੱਖ-ਰਖਾਅ ਬਾਰੇ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਨੇ 2021-22 ਦੇ ਬਜਟ ਵਿਚ 2024-25 ਦੇ ਅਖੀਰ ਤੱਕ ਭਾਰਤ ਵਿਚ 400 ਵੰਦੇ ਭਾਰਤ ਟਰੇਨਾਂ ਦੇ ਨਿਰਮਾਣ ਦਾ ਟੀਚਾ ਰੱਖਿਆ ਸੀ। ਭਾਰਤ ਵਿਚ ਵੰਦੇ ਭਾਰਤ ਟਰੇਨਾਂ ’ਤੇ ਕੀਤੀ ਮੈਨਿਊਫੈਕਚਰਿੰਗ ਤੇ ਰੱਖ-ਰਖਾਅ ਦੇ ਪ੍ਰਾਜੈਕਟ ਲਈ ਰੂਸ ਦੀ ਫਰਮ ਟਰਾਂਸਮੈਸ਼ਹੋਲਡਿੰਗ (ਟੀ. ਐੱਮ. ਐੱਚ.) ਅਤੇ ਰੇਲ ਵਿਕਾਸ ਨਿਗਮ ਲਿਮਟਿਡ (ਆਰ. ਵੀ. ਐੱਨ. ਐੱਲ.) ਦੇ ਸੰਯੁਕਤ ਉੱਦਮ ਨੇ 200 ਲਾਈਟਵੇਟ ਵੰਦੇ ਭਾਰਤ ਟਰੇਨਾਂ ਦੇ ਮੈਨਿਊਫੈਕਚਰਿੰਗ ਤੇ 35 ਸਾਲ ਤੱਕ ਦੇ ਰੱਖ-ਰਖਾਅ ਲਈ ਸਭ ਤੋਂ ਘੱਟ ਬੋਲੀ ਲਗਾਈ ਹੈ। ਰਿਪੋਰਟ ਮੁਤਾਬਕ ਕੰਸੋਰਟੀਅਮ ਨੇ ਲਗਭਗ 58,000 ਕਰੋੜ ਰੁਪਏ ਦੀ ਬੋਲੀ ਲਗਾਈ ਹੈ, ਜਿਸ ਵਿਚ ਇਕ ਟਰੇਨ ਸੈੱਟ ਦੇ ਨਿਰਮਾਣ ਦੀ ਲਾਗਤ 120 ਕਰੋੜ ਰੁਪਏ ਹੈ। ਇਹ ਆਈ. ਸੀ. ਐੱਫ-ਚੇਨਈ ਵਲੋਂ ਨਿਰਮਿਤ ਆਖਰੀ ਵੰਦੇ ਭਾਰਤ ਟਰੇਨਾਂ ਦੀ ਲਾਗਤ 128 ਕਰੋੜ ਰੁਪਏ ਪ੍ਰਤੀ ਸੈੱਟ ਤੋਂ ਘੱਟ ਹੈ। ਤੀਸਰੀ ਸਭ ਤੋਂ ਘੱਟ ਬੋਲੀ ਟੀਟਾਗੜ੍ਹ-ਬੀ. ਐੱਚ. ਈ. ਐੱਲ. ਦੀ ਸੀ। ਜਿਸ ਨੇ ਇਕ ਵੰਦੇ ਭਾਰਤ ਦੇ ਨਿਰਮਾਣ ਦੀ ਲਾਗਤ 139.8 ਕਰੋੜ ਰੁਪਏ ਲਗਾਈ ਸੀ।
ਕਈ ਹੋਰ ਕੰਪਨੀਆਂ ਵੀ ਸਨ ਬੋਲੀ ਵਿਚ ਸ਼ਾਮਲ
ਇਨ੍ਹਾਂ ਦੋ ਕੰਪਨੀਆਂ ਤੋਂ ਇਲਾਵਾ ਫਰਾਂਸਿਸੀ ਰੇਲਵੇ ਕੰਪਨੀ ਐਲਸਟਾਮ, ਸਵਿੱਟਜਰਲੈਂਡ ਦੀ ਰੇਲਵੇ ਰੋਲਿੰਗ ਸਟਾਕ ਨਿਰਮਾਤਾ ਸਟੈਡਲਰ ਰੇਲ ਅਤੇ ਹੈਦਰਾਬਾਦ ਸਥਿਤ ਮੀਡੀਆ ਸਰਵੋ ਡ੍ਰਾਈਵਸ ਦਾ ਗਠਜੋੜ ਮੇਧਾ-ਸਟੈਡਲਰ, ਬੀ. ਈ. ਐੱਮ. ਐੱਲ. ਅਤੇ ਸੀਮੈਂਸ ਕੰਪਨੀ ਵੀ ਵੰਦੇ ਭਾਰਤ ਪ੍ਰਾਜੈਕਟ ਲਈ ਲਗਾਈ ਗਈ ਬੋਲੀ ਵਿਚ ਸ਼ਾਮਲ ਰਹੀ। ਇਨ੍ਹਾਂ ਟਰੇਨਾਂ ਵਿਚ ਬਿਹਤਰ ਬੈਠਣ ਦੀ ਸਹੂਲਤ, ਏਅਰ ਕੰਡੀਸ਼ਨਿੰਗ ਵਿਚ ਇਕ ਐਂਟੀ-ਬੈਕਟੀਰੀਅਲ ਸਿਸਟਮ ਅਤੇ ਸਿਰਫ 140 ਸੈਕੰਡ ਵਿਚ 160 ਕਿਲੋਮੀਟਰ/ਘੰਟਾ ਦੀ ਰਫਤਾਰ ਦੇਣ ਦੀ ਸਮਰੱਥਾ ਵਰਗੇ ਸੁਧਾਰ ਹਨ।

Comment here