ਸਿਆਸਤਖਬਰਾਂ

ਰੁਲਦੂ ਸਿੰਘ ਮਾਨਸਾ ਬਦਜ਼ੁਬਾਨੀ ਕਰਕੇ ਸੰਯੁਕਤ ਮੋਰਚੇ ਚੋਂ 15 ਦਿਨ ਲਈ ਸਸਪੈਂਡ

ਸਿੱਖ ਜਥੇਬੰਦੀਆਂ ਨੇ ਕੀਤਾ ਮੋਰਚੇ ਦੇ ਫੈਸਲੇ ਦਾ ਸਵਾਗਤ

ਨਵੀਂ ਦਿੱਲੀ- ਚੱਲ ਰਹੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੂੰ 15 ਦਿਨ ਲਈ ਮੋਰਚੇ ਤੋਂ ਮੁਅੱਤਲ ਕੀਤਾ ਗਿਆ ਹੈ। ਰੁਲਦੂ ਸਿੰਘ ਵੱਲੋਂ ਬੀਤੇ ਦਿਨੀਂ ਸਟੇਜ ਤੋਂ ਭੜਕਾਊ ਭਾਸ਼ਣ ਦਿੱਤਾ ਗਿਆ ਸੀ। ਇਸ ਕਾਰਨ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਵਿੱਚ ਰੁਲਦੂ ਸਿੰਘ ਮਾਨਸਾ ਦੀ ਯੂਨੀਅਨ ਦੇ ਆਗੂ ਵੀ ਸ਼ਾਮਲ ਸਨ। ਹੁਣ ਅਗਲੇ 15 ਦਿਨਾਂ ਲਈ ਉਹ ਕਿਸਾਨ ਆਗੂਆਂ ਨਾਲ ਨਾ ਤਾਂ ਸਟੇਜ ਸਾਂਝੀ ਕਰ ਸਕਣਗੇ ਅਤੇ ਨਾ ਮੀਟਿੰਗ ਵਿਚ ਹਿੱਸਾ ਲੈਣਗੇ। ਮੀਡੀਆ ਸਾਹਮਣੇ ਅਗਲੇ 15 ਦਿਨਾਂ ਲਈ ਆਪਣਾ ਕੋਈ ਵੀ ਬਿਆਨ ਜਾਰੀ ਨਹੀਂ ਕਰ ਸਕਣਗੇ। ਅਸਲ ਵਿੱਚ ਰੁਲਦੂ ਸਿੰਘ ਮਾਨਸਾ ਵੱਲੋਂ ਸਿੱਖ ਹਸਤੀ ਤੇ ਟਿੱਪਣੀ ਕਰਦਿਆਂ ਇਕ ਵਿਵਾਦਤ ਬਿਆਨ ਦਿੱਤਾ ਗਿਆ ਸੀ ਜਿਸ ਕਾਰਨ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਰੁਲਦੂ ਸਿੰਘ ਮਾਨਸਾ ਖ਼ਿਲਾਫ਼ ਕਾਫੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ। ਆਲ ਇੰਡੀਆ ਸਿੱਖ ਸਟੂਡੈਂਸ ਫੈਂਡਰੇਸ਼ਨ ਦੇ ਕੌਮੀ ਪ੍ਰਧਾਨ ਦਲੇਰ ਸਿੰਘ ਡੋਡ,  ਕੁਲਵੰਤ ਸਿੰਚ ਰਾਊਕੇ ਤੇ ਰਣਜੀਤ ਸਿੰਘ ਲੰਗੇਆਣਾ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ਤੇ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਮਿਲ ਕੇ ਇਕ ਚਿਤਾਵਨੀ ਪੱਤਰ ਫੈਂਡਰੇਸ਼ਨ ਦੀ ਲੈਟਰ ਹੈੱਡ ਦੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਖ਼ਿਲਾਫ਼ ਕਾਰਵਾਈ ਕਰਨ ਲਈ ਦਿੱਤਾ ਗਿਆ ਸੀ।

 

Comment here