ਨਵੀਂ ਦਿੱਲੀ-ਜਾਮੀਆ ਮਿਲੀਆ ਇਸਲਾਮੀਆ ’ਚ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੀ ਪੀ. ਐੱਚ. ਡੀ. ਰਿਸਰਚ ਸਕਾਲਰ ਰੁਬੀਨਾ ਨੂੰ ਮਈ 2021 ਡਰਾਈਵ ਵਿਚ ਡਾਇਰੈਕਟਰ ਐਂਟਰੀ ਸ਼੍ਰੇਣੀ ਤਹਿਤ ਪੀ. ਐੱਮ. ਫੈਲੋਸ਼ਿਪ ਲਈ ਚੁਣਿਆ ਗਿਆ ਹੈ। ਜੇ. ਐੱਮ. ਆਈ. ’ਚ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੀ ਪੀ. ਐੱਚ. ਡੀ. ਰਿਸਰਚ ਸਕਾਲਰ ਰੁਬੀਨਾ ਨੇ ਪ੍ਰਧਾਨ ਮੰਤਰੀ ਰਿਸਰਚ ਫੈਲੋਸ਼ਿਪ ਆਪਣੇ ਦ੍ਰਿੜ ਸੰਕਲਪ ਨਾਲ ਹਾਸਲ ਕੀਤੀ। ਜਾਮੀਆ ਦੀ ਕੁਲਪਤੀ ਪ੍ਰੋ. ਨਜ਼ਮਾ ਅਖ਼ਤਰ ਨੇ ਇਸ ਪੁਰਸਕਾਰ ਲਈ ਵਧਾਈ ਦਿੰਦੇ ਹੋਏ ਆਸ ਪ੍ਰਗਟਾਈ ਕਿ ਰੁਬੀਨਾ ਗੁਣਵੱਤਾਪੂਰਨ ਸੋਧ ਨਤੀਜੇ ਨਾਲ ਫੈਲੋਸ਼ਿਪ ਨੂੰ ਉੱਚਿਤ ਸਿੱਧ ਕਰੇਗੀ। ਇਸ ਫੈਲੋਸ਼ਿਪ ਤਹਿਤ ਪਹਿਲੇ 2 ਸਾਲ ਲਈ 70,000 ਰੁਪਏ, ਤੀਜੇ ਸਾਲ ਲਈ 75,000, ਚੌਥੇ ਅਤੇ 5ਵੇਂ ਸਾਲ ਲਈ 80,000 ਰੁਪਏ ਦੀ ਮਹੀਨਾ ਵਾਰ ਫੈਲੋਸ਼ਿਪ ਮਿਲੇਗੀ। ਇਸ ਤੋਂ ਇਲਾਵਾ ਰੁਬੀਨਾ ਇਸ ਯੋਜਨਾ ਤਹਿਤ 5 ਸਾਲ ਲਈ ਪ੍ਰਤੀ ਸਾਲ 2 ਲੱਖ ਰੁਪਏ ਦੇ ਸੋਧ ਗਰਾਂਟ ਲਈ ਵੀ ਪਾਤਰ ਹੈ।
ਕਾਲਜ ਲਈ ਬਦਲਣੀਆਂ ਪੈਂਦੀਆਂ ਸਨ 2 ਬੱਸਾਂ
ਰੁਬੀਨਾ ਜਾਮੀਆ ਨਗਰ ਦੇ ਇਕ ਸਾਧਾਰਣ ਪਰਿਵਾਰ ਨਾਲ ਸਬੰਧਤ ਹੈ ਪਰ ਆਪਣੇ ਵਿਦਿਆਰਥੀ ਜੀਵਨ ਵਿਚ ਉਹ ਹੋਣਹਾਰ ਰਹੀ ਹੈ। ਰੁਬੀਨਾ ਨੇ 10ਵੀਂ ਤੱਕ ਦੀ ਪੜ੍ਹਾਈ ਜਸੋਲਾ ਵਿਹਾਰ ਦੇ ਗੁੱਡ ਸੈਮੇਰੀਟਨ ਸਕੂਲ ਤੋਂ ਅਤੇ ਫਿਰ 12ਵੀਂ ਦੀ ਪੜ੍ਹਾਈ ਕੈਂਬ੍ਰਿਜ ਸਕੂਲ ਸ਼੍ਰੀਨਿਵਾਸਪੁਰੀ ਤੋਂ ਪੂਰੀ ਕੀਤੀ। ਦੋਨੋਂ ਪ੍ਰੀਖਿਆਵਾਂ ਵਿਚ ਰੁਬੀਨਾ ਨੇ ਮੈਰਿਟ ਹਾਸਲ ਕੀਤੀ ਅਤੇ ਫਿਰ ‘ਇੰਦਰਾ ਗਾਂਧੀ ਦਿੱਲੀ ਮਹਿਲਾ ਤਕਨੀਕੀ ਯੂਨੀਵਰਸਿਟੀ’ (ਆਈ. ਜੀ. ਡੀ. ਟੀ. ਯੂ. ਡਬਲਯੂ.) ਵਿਚ ਬੀ.ਟੈਕ ਵਿਚ ਦਾਖਲਾ ਲਿਆ। ਸਕੂਲ ਅਤੇ ਆਈ. ਜੀ. ਡੀ. ਟੀ. ਯੂ. ਡਬਲਯੂ. ਦੇ ਦਿਨਾਂ ਨੂੰ ਯਾਦ ਕਰਦੇ ਹੋਏ ਰੁਬੀਨਾ ਕਹਿੰਦੀ ਹੈ ਕਿ ਪੜ੍ਹਾਈ ਲਈ ਉਸਨੂੰ ਬਹੁਤ ਮੁਸ਼ਕੱਤ ਕਰਨੀ ਪੈਂਦੀ ਸੀ। ਬੀ. ਟੈਕ ਦੀਆਂ ਕਲਾਸਾਂ ਲਈ ਮੈਨੂੰ ਕਾਲਜ ਤੱਕ ਪਹੁੰਚਣ ਲਈ 2 ਬੱਸਾਂ ਬਦਲਣੀਆਂ ਪੈਂਦੀਆਂ ਸਨ। ਉਸਦੇ ਬਾਅਦ ਸਾਰਾ ਦਿਨ ਪੜ੍ਹਾਈ ਅਤੇ ਪ੍ਰਯੋਗਸ਼ਾਲਾ ਵਿਚ ਖੋਜ ਕਰਦੀ ਸੀ। ਬਾਅਦ ਵਿਚ ਉਨ੍ਹਾਂ ਬੱਸਾਂ ਰਾਹੀਂ ਓਨਾਂ ਹੀ ਸਫਰ ਕਰ ਕੇ ਵਾਪਸ ਮੁੜਨਾ ਬਹੁਤ ਥਕਾਉਣ ਵਾਲਾ ਹੁੰਦਾ ਸੀ।
ਦ੍ਰਿੜ ਸੰਕਲਪ ਨੇ ਹੀ ਵਧਾਇਆ ਅੱਗੇ
ਉਹ ਕਹਿੰਦੀ ਹੈ ਕਿ ਪਰਿਵਾਰ ਦੇ ਸਮਰਥਨ ਨੇ ਹੀ ਉਸਨੂੰ ਐੱਮ.ਟੈਕ ਤੋਂ ਬਾਅਦ ਵੱਕਾਰੀ ਗੇਟ ਪ੍ਰੀਖਿਆ ਲਈ ਯੋਗ ਬਣਾਇਆ ਅਤੇ ਉਸਦੇ ਬਾਅਦ ਜਾਮੀਆ ਮਿਲੀਆ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਵਿਚ ਪੀ. ਐੱਚ. ਡੀ. ਵਿਚ ਦਾਖਲਾ ਲਿਆ। ਉਸਨੇ ਕਿਹਾ ਕਿ ਫਿਲਹਾਲ ਉਹ ਆਪਣੀ ਖੋਜ ਲਈ ਸਾਹਿਤ ਸਰਵੇਖਣ ਕਰ ਰਹੀ ਹੈ। ਰੁਬੀਨਾ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ, ਜਾਮੀਆ ਵਿਚ ਪ੍ਰੋ. ਤਾਰਿਕੁਲ ਇਸਲਾਮ ਦੇ ਡਾਇਰੈਕਸ਼ਨ ਵਿਚ ਪੀ. ਐੱਚ. ਡੀ. ਕਰ ਰਹੀ ਹੈ। ਡਾ. ਇਸਲਾਮ ਮੁਤਾਬਕ ਰੁਬੀਨਾ ਇਕ ਹੋਣਹਾਰ ਵਿਦਿਆਰਥਣ ਹੈ। ਉਸਦਾ ਸਕੋਰ ਤਸੱਲੀਬਖਸ਼ ਸੀ। ਇਹੋ ਕਾਰਨ ਸੀ ਕਿ ਪੀ. ਐੱਮ. ਆਰ. ਐੱਫ. ਲਈ ਉਸਦੇ ਨਾਂ ਦੀ ਸਿਫਾਰਿਸ਼ ਕੀਤੀ।
ਅਜਿਹਾ ਹੋਵੇਗਾ ਰੁਬੀਨਾ ਦਾ ਕੰਮ
ਰੁਬੀਨਾ ਦੀ ਖੋਜ ਡਿਵੈਲਪਮੈਂਟ ਆਫ ਸਮਾਰਟ ਕੈਪੇਸਿਟੀ ਸੈਂਸਰਸ ਫਾਰ ਕੰਡੀਸ਼ਨ ਮਾਨੀਟਰਿੰਗ ਆਫ ਇਲੈਕਟ੍ਰੀਕਲ ਏਪਾਰੇਟਸ ਇਨ ਸਮਾਰਟ ਗ੍ਰਿਡਸ ’ਤੇ ਆਧਾਰਿਤ ਹੋਵੇਗਾ। ਇਸਦਾ ਮੁੱਖ ਉਦੇਸ਼ ਟਰਾਂਸਫਾਰਮਰ ਅਤੇ ਗੈਸ ਇੰਸੁਲਿਟਿਡ ਸਵਿਚਗਿਅਰਸ (ਜੀ. ਆਈ. ਐੱਸ.) ਵਰਗੇ ਪ੍ਰਮੁੱਖ ਬਿਜਲੀ ਉਪਕਰਣਾਂ ਦੀ ਰੀਅਲ ਟਾਈਮ ਆਨਲਾਈਨ ਹੈਲਥ ਨਿਗਰਾਨੀ ਲਈ ਬਿਹਤਰ ਸਥਿਰ ਅਤੇ ਗਤੀਸ਼ੀਲ ਵਿਸ਼ੇੇਸ਼ਤਾਵਾਂ ਨਾਲ ਕੈਪੇਸਿਟਿਵ ਸੈਂਸਰ ਬਣਾਉਣਾ ਹੈ। ਉਹ ਡਿਜ਼ਾਈਨ ਮਾਡਲਿੰਗ ਐਂਡ ਫੈਬ੍ਰੀਕੇਸ਼ਨ ਆਫ ਹਾਈ ਪ੍ਰਫਾਰਮੈਂਸ ਕੈਪੇਸਿਟਿਵ ਸੈਂਸਰ ਫਾਰ ਨਾਨ ਕੰਟੈਕਟ ਮੇਜਰਮੈਂਟ ਆਫ ਸਮ ਇੰਪੋਰਟੈਂਟ ਪੈਰਮੀਟਰਸ ਇਨ ਸਮਾਰਟ ਗ੍ਰਿਡ ’ਤੇ ਕੰਮ ਕਰੇਗੀ।
Comment here