ਅਪਰਾਧਸਿਆਸਤਖਬਰਾਂ

ਰਿਸ਼ੀ ਸੁਨਕ ਦੇ ਘਰ ਦੇ ਗੇਟ ‘ਤੇ ਕਾਰ ਨਾਲ ਟੱਕਰ ਮਾਰਨ ਵਾਲਾ ਕਾਬੂ

ਲੰਡਨ-ਬ੍ਰਿਟੇਨ ਦੀ ਡਾਊਨਿੰਗ ਸਟ੍ਰੀਟ ਦੇ ਗੇਟ ‘ਤੇ ਇਕ ਕਾਰ ਸਵਾਰ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਦੋਸ਼ੀ ਨੌਜਵਾਨ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। 10 ਡਾਊਨਿੰਗ ਸਟ੍ਰੀਟ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਦਾ ਅਧਿਕਾਰਤ ਨਿਵਾਸ ਅਤੇ ਮੁੱਖ ਦਫ਼ਤਰ ਹੈ। ਇਹ ਲੰਡਨ ਦੇ ਸ਼ਹਿਰ ਵੈਸਟਮਿੰਸਟਰ ਵਿੱਚ ਸਥਿਤ ਇੱਕ ਇਮਾਰਤ ਹੈ, ਜੋ ਕਿ ਡਾਊਨਿੰਗ ਸਟਰੀਟ ਉੱਤੇ ਸਥਿਤ ਹੈ। ਡਾਊਨਿੰਗ ਸਟ੍ਰੀਟ ਦਾ ਗੇਟ ਫਸਟ ਲਾਈਨ ਦੀ ਸਕਿਓਰਿਟੀ ਹੈ। ਇਸ ਗੇਟ ‘ਤੇ ਹਮੇਸ਼ਾ ਹਥਿਆਰਬੰਦ ਫੋਰਸ ਤਾਇਨਾਤ ਰਹਿੰਦੀ ਹੈ। ਸਟ੍ਰੀਟ ‘ਤੇ ਚੱਲਣ ਵਾਲੀਆਂ ਸਰਕਾਰੀ ਕਾਰਾਂ ਨੂੰ ਹੇਠਾਂ ਉਤਰਦਿਆਂ ਹੀ ਚੈੱਕ ਕੀਤਾ ਜਾਂਦਾ ਹੈ। ਇੱਥੇ ਹਮੇਸ਼ਾ ਹਾਈ ਸਕਿਓਰਿਟੀ ਰਹਿੰਦੀ ਹੈ। 1989 ‘ਚ ਡਾਊਨਿੰਗ ਸਟ੍ਰੀਟ ਦੇ ਗੇਟ ਦੇ ਬਾਹਰ ਇਕ ਆਈਆਰਏ ਬੰਬ ਧਮਾਕਾ ਹੋਇਆ ਸੀ। ਇਸ ਦੇ ਨਾਲ ਹੀ 1991 ‘ਚ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ 3 ਮੋਰਟਾਰ ਦਾਗੇ ਗਏ ਸਨ। ਉਦੋਂ ਤੋਂ ਉਥੇ ਸੁਰੱਖਿਆ ਵਿਵਸਥਾ ਕਾਫੀ ਵਧਾ ਦਿੱਤੀ ਗਈ ਹੈ।

Comment here