ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਰਿਪੋਰਟ : ਨਮਕ ਦੇ ਗਰਾਰੇ ਨਾਲ ਖ਼ਤਮ ਨਹੀਂ ਹੁੰਦਾ ਕੋਰੋਨਾ

ਨਵੀਂ ਦਿੱਲੀ-ਭਾਰਤ ਚ ਕੋਰੋਨਾ ਦੇ ਮਾਮਲੇ ਫਿਰ ਤੋਂ ਡੇਢ ਲੱਖ ਨੂੰ ਪਾਰ ਕਰ ਗਏ ਹਨ। ਇਸ ਦੌਰਾਨ ਯੂਜ਼ਰਜ਼ ਸੋਸ਼ਲ ਮੀਡੀਆ ’ਤੇ ਇਕ ਰਿਪੋਰਟ ਪੋਸਟ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਰਮਨ ਵਿਗਿਆਨੀਆਂ ਨੇ ਇਕ ਅਧਿਐਨ ਕੀਤਾ ਹੈ। ਇਸ ’ਚ ਪਾਇਆ ਗਿਆ ਹੈ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਪਹਿਲੇ ਹਫ਼ਤੇ ’ਚ ਗਲ਼ੇ ’ਚ ਤੇਜ਼ੀ ਨਾਲ ਫੈਲਦਾ ਹੈ। ਜਰਮਨ ਵਿਗਿਆਨੀਆਂ ਨੇ ਚਾਂਸਲਰ ’ਤੇ ਮੰਤਰੀਆ ਨੂੰ ਇਕ ਸਧਾਰਨ ਕੰਮ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਨਮਕ ਮਿਲਾ ਕੇ ਕੋਸੇ ਪਾਣੀ ਨਾਲ ਗਰਾਰੇ ਕਰਨ ’ਤੇ ਜ਼ੋਰ ਦਿੱਤਾ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਜਰਮਨੀ ਦੇ ਵਿਗਿਆਨੀਆਂ ਨੇ ਉੱਥੇ ਦੀ ਕੈਬਨਿਟ ਨੂੰ ਭਰੋਸਾ ਦਿੱਤਾ ਹੈ ਕਿ ਜੇਕਰ ਸਾਰੇ ਲੋਕ ਦਿਨ ’ਚ ਕੁਝ ਸਮੇਂ ਲਈ ਕੋਸੇ ਕੋਸੇ ਪਾਣੀ ’ਚ ਨਮਕ ਮਿਲਾ ਕੇ ਗਰਾਰੇ ਕਰਨ ਤਾਂ ਇਕ ਹਫ਼ਤੇ ’ਚ ਜਰਮਨੀ ਤੋਂਂ ਵਾਇਰਸ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ।
ਜਾਂਚ ਕਰਨ ਵਾਲੀ ਵੈੱਬਸਾਈਟ ‘ਵਿਸ਼ਵਾਸ ਨਿਊਜ਼’ ਨੇ ਆਪਣੀ ਜਾਂਚ ’ਚ ਵਾਇਰਲ ਹੋਏ ਦਾਅਵੇ ਨੂੰ ਝੂਠਾ ਪਾਇਆ ਹੈ। ਅਸੀਂ ਜਰਮਨ ਵਿਗਿਆਨੀਆਂ ਦੁਆਰਾ ਚਾਂਸਲਰ ਤੇ ਕੈਬਨਿਟ ਨੂੰ ਦਿੱਤੀ ਅਜਿਹੀ ਕੋਈ ਸਲਾਹ ਨਹੀਂ ਸੁਣੀ। ਇਸ ਦੇ ਨਾਲ ਹੀ ਏਮਜ਼ ਦੇ ਡਾਕਟਰ ਦਾ ਕਹਿਣਾ ਹੈ ਕਿ ਕੋਸੇ ਪਾਣੀ ’ਚ ਨਮਕ ਮਿਲਾ ਕੇ ਪੀਣ ਨਾਲ ਕੋਰੋਨਾ ਵਾਇਰਸ ’ਤੇ ਕੋਈ ਅਸਰ ਨਹੀਂ ਹੁੰਦਾ।
ਵਾਇਰਲ ਪੋਸਟ ਦੀ ਜਾਂਚ ਕਰਨ ਲਈ, ‘ਵਿਸ਼ਵਾਸ ਨਿਊਜ਼’ ਨੇ ਸਭ ਤੋਂ ਪਹਿਲਾਂ ਜਰਮਨ ਵਿਗਿਆਨੀਆਂ ਦੁਆਰਾ ਚਾਂਸਲਰ ਤੇ ਸਿਹਤ ਮੰਤਰਾਲੇ ਨੂੰ ਕੋਸੇ ਪਾਣੀ ਤੇ ਨਮਕ ਦੇ ਘੋਲ ਦੀ ਵਰਤੋਂਂ ਕਰਨ ਦੀ ਸਲਾਹ ਦੇਣ ਵਾਲੇ ਦਾਅਵੇ ਨੂੰ ਕੀਵਰਡ ਨਾਲ ਖੋਜਿਆ। ਇਸ ’ਚ ਸਾਨੂੰ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ, ਜਿਸ ਤੋਂ ਇਹ ਸਾਬਤ ਹੋ ਸਕੇ ਕਿ ਅਜਿਹੀ ਕੋਈ ਸਲਾਹ ਦਿੱਤੀ ਗਈ ਹੈ।
ਇਸ ਤੋਂ ਬਾਅਦ ਕੋਸੇ ਪਾਣੀ ਤੇ ਨਮਕ ਦੇ ਘੋਲ਼ ਨਾਲ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਦੇ ਦਾਅਵੇ ਦੀ ਜਾਂਚ ਕੀਤੀ ਗਈ। ਇਸਦੇ ਲਈ, ਕੀਵਰਡ ਨਾਲ ਖ਼ਬਰਾਂ ਦੀ ਖੋਜ ਕਰਨ ’ਤੇ, ਸਾਨੂੰ ਜੌਨਸ ਹੌਪਕਿੰਸ ਯੂਨੀਵਰਸਿਟੀ ਦੁਆਰਾ ਇਕ ਰਿਪੋਰਟ ਮਿਲੀ, ਜੋ 20 ਮਾਰਚ 2020 ਨੂੰ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਦੇ ਅਨੁਸਾਰ, ‘’While it is true that coronavirus can cause a sore throat and gargling with warm water may make it feel better, it has no direct effect on the virus.’ (ਹਾਲਾਂਕਿ, ਇਹ ਸੱਚ ਹੈ ਕਿ ਕਰੋਨਾ ਵਾਇਰਸ ਗਲੇ ਦੀ ਖ਼ਰਾਸ਼ ਦਾ ਕਾਰਨ ਬਣਦਾ ਹੈ ਤੇ ਕੋਸੇ ਪਾਣੀ ਨਾਲ ਗਰਾਰੇ ਕਰਨ ਨਾਲ ਕੁਝ ਰਾਹਤ ਮਿਲਦੀ ਹੈ ਪਰ ਇਸ ਦਾ ਵਾਇਰਸ ’ਤੇ ਸਿੱਧਾ ਪ੍ਰਭਾਵ ਨਹੀਂ ਪੈਂਦਾ।)
ਵਾਇਰਲ ਦਾਅਵੇ ਦੀ ਹੋਰ ਖੋਜ ਕਰਨ ’ਤੇ, ‘ਵਿਸ਼ਵਾਸ ਨਿਊਜ਼’ ਨੂੰ 16 ਮਾਰਚ 2020 ਨੂੰ P926act3heck ਦਾ ਟਵੀਟ ਮਿਲਿਆ। ਇਸ ਦੇ ਮੁਤਾਬਕ ਨਮਕ ’ਤੇ ਸਿਰਕੇ ਨੂੰ ਮਿਲਾ ਕੇ ਕੋਸੇ ਕੋਸੇ ਪਾਣੀ ਨਾਲ ਗਰਾਰੇ ਕਰਨ ਨਾਲ ਕੋਰੋਨਾ ਵਾਇਰਸ ਠੀਕ ਨਹੀਂ ਹੁੰਦਾ।
ਵਿਸ਼ਵਾਸ ਨਿਊਜ਼ ਨੇ ਇਸ ਬਾਰੇ ਏਮਜ਼ ਦੇ ਡਾਕਟਰ ਨੀਰਜ ਨਿਸ਼ਚਲ ਨਾਲ ਗੱਲ ਕੀਤੀ। ਉਸ ਦਾ ਕਹਿਣਾ ਹੈ ਕਿ ਕੋਸੇ ਪਾਣੀ ’ਚ ਨਮਕ ਮਿਲਾ ਕੇ ਗਰਾਰੇ ਕਰਨ ਨਾਲ ਕੋਰੋਨਾ ਦੇ ਇਲਾਜ ਦਾ ਕੋਈ ਆਧਾਰ ਨਹੀਂ ਹੈ। ਇਸ ਨਾਲ ਸਿਰਫ਼ ਗਲ਼ੇ ਦੀ ਖਰਾਸ਼ ’ਚ ਰਾਹਤ ਮਿਲੇਗੀ ਪਰ ਇਸ ਦਾ ਕੋਰੋਨਾ ਵਾਇਰਸ ’ਤੇ ਕੋਈ ਅਸਰ ਨਹੀਂ ਹੋਵੇਗਾ। ਇਹ ਕਹਿਣਾ ਗ਼ਲਤ ਹੈ ਕਿ ਇਸ ਨਾਲ ਕੋਰੋਨਾ ਖ਼ਤਮ ਹੁੰਦਾ ਹੈ। ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਤੇ ਹੱਥਾਂ ਦੀ ਸੈਨੀਟਾਈਜ਼ਿੰਗ ਜ਼ਰੂਰੀ ਹੈ।

Comment here