ਅਪਰਾਧਸਿਆਸਤਖਬਰਾਂਦੁਨੀਆ

ਰਿਪਰੋਟ : ਭਾਰਤ ’ਤੇ ਹਮਲੇ ਲਈ ਅੱਤਵਾਦੀ ਪਾਕਿ ਤੋਂ ਚਲਾਉਂਦੇ ਗਤੀਵਿਧੀਆਂ

ਵਾਸ਼ਿੰਗਟਨ-ਪਾਕਿਸਤਾਨ ਨੇ ਜੈਸ਼-ਏ-ਮੁਹੰਮਦ ਦੇ ਸੰਸਥਾਪਕ ਅਤੇ ਸੰਯੁਕਤ ਰਾਸ਼ਟਰ ਦੁਆਰਾ ਘੋਸ਼ਿਤ ਅੱਤਵਾਦੀ ਮਸੂਦ ਅਜ਼ਹਰ ਅਤੇ 2008 ਦੇ ਮੁੰਬਈ ਹਮਲੇ ਦੇ ‘‘ਪ੍ਰਾਜੈਕਟ ਮੈਨੇਜਰ’’ ਸਾਜਿਦ ਮੀਰ ਸਮੇਤ ਹੋਰ ਅੱਤਵਾਦੀਆਂ ਵਿਰੁੱਧ ਵੀ ਕਾਰਵਾਈ ਨਹੀਂ ਕੀਤੀ ਹੈ। ਇਹ ਗੱਲ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਅੱਤਵਾਦ ’ਤੇ ਜਾਰੀ ਨਵੀਂ ਰਿਪੋਰਟ ’ਚ ਕਹੀ ਗਈ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਜਾਰੀ ਕੀਤੀ ਅੱਤਵਾਦ ’ਤੇ ਜਾਰੀ ‘ਕੰਟਰੀ ਰਿਪੋਰਟ 2020’ ’ਚ ਕਿਹਾ ਕਿ ਖੇਤਰੀ ਤੌਰ ’ਤੇ ਅੱਤਵਾਦੀ ਸਮੂਹ ਪਾਕਿਸਤਾਨ ਤੋਂ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ।
ਰਿਪੋਰਟ ਮੁਤਾਬਕ ਅਫਗਾਨ ਤਾਲਿਬਾਨ ਅਤੇ ਇਸ ਨਾਲ ਜੁੜੇ ਹੱਕਾਨੀ ਨੈੱਟਵਰਕ ਸਮੇਤ ਅਫਗਾਨਿਸਤਾਨ ਨੂੰ ਨਿਸ਼ਾਨਾ ਬਣਾਉਣ ਵਾਲੇ ਸਮੂਹਾਂ ਦੇ ਨਾਲ ਹੀ ਭਾਰਤ ਨੂੰ ਨਿਸ਼ਾਨਾ ਬਣਾ ਰਹੇ ਲਸ਼ਕਰ-ਏ-ਤੋਇਬਾ ਅਤੇ ਉਸ ਨਾਲ ਜੁੜੇ ਸੰਗਠਨ ਅਤੇ ਜੈਸ਼-ਏ-ਮੁਹੰਮਦ (ਝੲੰ) ਸਮੇਤ ਹੋਰ ਅੱਤਵਾਦੀ ਸਮੂਹਾਂ ਨੇ ਪਾਕਿਸਤਾਨ ਦੀ ਜ਼ਮੀਨ ਤੋਂ ਆਪਣਾ ਕੰਮ ਜਾਰੀ ਰੱਖਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਜੈਸ਼ ਦੇ ਸੰਸਥਾਪਕ ਅਤੇ ਸੰਯੁਕਤ ਰਾਸ਼ਟਰ ਦੁਆਰਾ ਘੋਸ਼ਿਤ ਅੱਤਵਾਦੀ ਅਜ਼ਹਰ ਅਤੇ 2008 ਦੇ ਮੁੰਬਈ ਹਮਲੇ ਦੇ ‘‘ਪ੍ਰਾਜੈਕਟ ਮੈਨੇਜਰ’’ ਮੀਰ ਆਫ ਵਰਗੇ ਹੋਰ ਲੋੜੀਂਦੇ ਅੱਤਵਾਦੀਆਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਜ਼ਹਰ ਅਤੇ ਮੀਰ ਦੋਵੇਂ ਪਾਕਿਸਤਾਨ ’ਚ ਖੁੱਲ੍ਹੇਆਮ ਘੁੰਮ ਰਹੇ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫਰਵਰੀ ਅਤੇ ਫਿਰ ਨਵੰਬਰ ਵਿਚ ਲਾਹੌਰ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਦ ਨੂੰ ਅੱਤਵਾਦ ਨੂੰ ਵਿੱਤ ਪੋਸ਼ਣ ਦੇ ਕਈ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਸਾਢੇ ਪੰਜ ਸਾਲ ਦੀ ਸਜ਼ਾ ਸੁਣਾਈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ 2020 ਵਿੱਚ ਵਿੱਤੀ ਐਕਸ਼ਨ ਟਾਸਕ ਫੋਰਸ ਐਕਸ਼ਨ ਪਲਾਨ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਵਾਧੂ ਤਰੱਕੀ ਕੀਤੀ ਪਰ ਉਸ ਨੇ ਸਾਰੀਆਂ ਕਾਰਜ ਯੋਜਨਾਵਾਂ ਨੂੰ ਪੂਰਾ ਨਹੀਂ ਕੀਤਾ ਅਤੇ ਉਹ ਐੱਫ.ਏ.ਟੀ.ਐੱਫ. ਦੀ ‘‘ਗ੍ਰੇ ਸੂਚੀ” ਵਿੱਚ ਬਣਿਆ ਹੋਇਆ ਹੈ।

Comment here