ਇਸਲਾਮਾਬਾਦ-ਪਾਕਿਸਤਾਨ ਨੇ ਦਾਅਵਾ ਕੀਤਾ ਕਿ ਰੂਸ ਉਸ ਨੂੰ ਕੱਚੇ ਤੇਲ ਦੇ ਨਾਲ-ਨਾਲ ਪੈਟਰੋਲ ਅਤੇ ਡੀਜ਼ਲ ਰਿਆਇਤੀ ਦਰਾਂ ’ਤੇ ਮੁਹੱਈਆ ਕਰਾਉਣ ’ਤੇ ਸਹਿਮਤ ਹੋ ਗਿਆ ਹੈ ਕਿਉਂਕਿ ਇਸਲਾਮਾਬਾਦ ਚਾਲੂ ਖਾਤੇ ਦੇ ਘਾਟੇ ਨੂੰ ਘੱਟ ਕਰਨ ਲਈ ਲੜ ਰਿਹਾ ਹੈ। ਇਕ ਮਹੀਨੇ ਪਹਿਲਾਂ ਵਿੱਤ ਮੰਤਰੀ ਇਸ਼ਾਕ ਡਾਰ ਨੇ ਕਿਹਾ ਸੀ ਕਿ ਪਾਕਿਸਤਾਨ ਭਾਰਤ ਵਾਂਗ ਰਿਆਇਤੀ ਦਰ ’ਤੇ ਰੂਸੀ ਤੇਲ ਖਰੀਦਣ ਦੀ ਸੰਭਾਵਨਾ ਭਾਲ ਰਿਹਾ ਹੈ।
ਘੱਟ ਕੀਮਤ ’ਤੇ ਪੈਟਰੋਲੀਅਮ ਸਪਲਾਈ ’ਤੇ ਗੱਲਬਾਤ ਲਈ ਪਿਛਲੇ ਹਫ਼ਤੇ ਰੂਸ ਗਏ ਪੈਟਰੋਲੀਅਮ ਰਾਜ ਮੰਤਰੀ ਮੁਸਾਦਿਕ ਮਲਿਕ ਨੇ ਕਿਹਾ ਕਿ ਉਨ੍ਹਾਂ ਦੀ ਮਾਸਕੋ ਯਾਤਰਾ ਉਮੀਦ ਤੋਂ ਜ਼ਿਆਦਾ ਹਾਂ-ਪੱਖੀ ਰਹੀ ਹੈ ਕਿਉਂਕਿ ਰੂਸ ਪਾਕਿਸਤਾਨ ਨੂੰ ਘੱਟ ਕੀਮਤ ’ਤੇ ਪੈਟਰੋਲ ਅਤੇ ਡੀਜ਼ਲ ਦੇਣ ਲਈ ਰਾਜ਼ੀ ਹੋ ਗਿਆ ਹੈ।
Comment here