ਖਬਰਾਂ

ਰਾਹੋਂ ਭਟਕੇ ਨੌਜਵਾਨਾਂ ਦੀ ਪੁਲਸ ਨੇ ਘਰ ਵਾਪਸੀ ਕਰਾਈ

ਅਨੰਤਨਾਗ- ਜੇਹਾਦੀਆਂ ਦੇ ਬਹਿਕਾਵੇ ਚ ਆ ਕੇ ਨਰਕ ਵੱਲ ਜਾਣ ਤੋਂ ਕੁਝ ਨੌਜਵਾਨਾਂ ਨੂੰ ਜੰਮੂ ਕਸ਼ਮੀਰ ਪੁਲਸ ਨੇ ਵਿਸ਼ੇਸ਼ ਉਪਰਾਲਾ ਕਰਦਿਆਂ ਬਚਾਅ ਲਿਆ। ਮਾਮਲਾ ਦੱਖਣੀ ਕਸ਼ਮੀਰ ਦੇ ਅਨੰਤਨਾਗ ਦਾ ਹੈ। ਇਕ ਪ੍ਰੋਗਰਾਮ ’ਚ ਭਟਕੇ ਹੋਏ ਨੌਜਵਾਨਾਂ ਨੂੰ ਘਰ ਵਾਪਸੀ ਲਈ ਮੋਟੀਵੇਟ ਕੀਤਾ ਗਿਆ, ਇਹ ਨੌਜਵਾਨ ਭਟਕ ਕੇ ਅੱਤਵਾਦੀ ਬਣਨ ਦੀ ਰਾਹ ’ਤੇ ਅੱਗੇ ਵੱਧ ਰਹੇ ਸਨ। 18 ਤੋਂ 22 ਸਾਲ ਦੀ ਉਮਰ ਦੇ ਇਹ ਕੁੱਲ 14 ਮੁੰਡੇ ਸਨ, ਜੋ ਲਗਾਤਾਰ ਅੱਤਵਾਦੀ ਖੇਮਿਆਂ ਦੇ ਸੰਪਰਕ ’ਚ ਸਨ। ਪੁਲਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਪਾਕਿਸਤਾਨ ’ਚ ਬੈਠੇ ਅੱਤਵਾਦੀ ਵਰਗਲਾ ਰਹੇ ਸਨ। ਉਨ੍ਹਾਂ ਦੀ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਕਾਉਂਸਲਿੰਗ ਦਿੱਤੀ ਜਾ ਰਹੀ ਸੀ। ਪੁਲਸ ਅਧਿਕਾਰੀਆਂ ਨੇ ਮਾਪਿਆਂ ਨੂੰ ਸਮਝਾਅ ਕੇ ਰੱਖਣ ਲਈ ਕਿਹਾ ਹੈ।

Comment here