ਖਬਰਾਂਖੇਡ ਖਿਡਾਰੀ

ਰਾਹੁਲ ਲਈ ਟੀ-20 ਸੀਰੀਜ਼ ਅਹਿਮ

ਵਿਰਾਟ ਦੇ ਖਰਾਬ ਪ੍ਰਦਰਸ਼ਨ ਨੂੰ ਤੋੜਨਾ ਚਾਹੁਣਗੇ

ਟੀ-20 ਸੀਰੀਜ਼ ’ਚ ਭਾਰਤੀ ਕ੍ਰਿਕਟ ਟੀਮ ਨੇ ਘਰੇਲੂ ਮੈਦਾਨ ’ਤੇ ਦੱਖਣੀ ਅਫਰੀਕਾ ਖ਼ਿਲਾਫ਼ ਖੇਡਣਾ ਹੈ। ਇਸ ਸੀਰੀਜ਼ ਲਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਟੀਮ ਦੇ ਨਿਯਮਤ ਕਪਤਾਨ ਰੋਹਿਤ ਸ਼ਰਮਾ ਦੀ ਜਗ੍ਹਾ ਕੇਐੱਲ ਰਾਹੁਲ ਟੀਮ ਦੀ ਅਗਵਾਈ ਕਰਨਗੇ। ਉਹ ਇਸ ਸੀਰੀਜ਼ ਦੌਰਾਨ ਟੀ-20 ਕਪਤਾਨ ਦੇ ਤੌਰ ’ਤੇ ਚੰਗੀ ਸ਼ੁਰੂਆਤ ਕਰਨਾ ਚਾਹੇਗਾ ਕਿਉਂਕਿ ਉਸ ਨੇ ਟੈਸਟ ਅਤੇ ਵਨਡੇ ’ਚ ਕਪਤਾਨ ਦੇ ਰੂਪ ’ਚ ਉਸ ਦੀ ਸ਼ੁਰੂਆਤ ਸ਼ਰਮਨਾਕ ਰਹੀ ਸੀ। ਭਾਰਤੀ ਟੀਮ ਨੂੰ 9 ਜੂਨ ਤੋਂ ਦੱਖਣੀ ਅਫਰੀਕਾ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਪਹਿਲਾ ਮੈਚ ਦਿੱਲੀ ’ਚ ਖੇਡਿਆ ਜਾਣਾ ਹੈ, ਜਿਸ ਦੀਆਂ ਤਿਆਰੀਆਂ ’ਚ ਦੋਵੇਂ ਟੀਮਾਂ ਇਕੱਠੀਆਂ ਹੋ ਗਈਆਂ ਹਨ। ਕੇਐੱਲ ਰਾਹੁਲ ਲਈ ਇਹ ਸੀਰੀਜ਼ ਅਹਿਮ ਹੈ ਕਿਉਂਕਿ ਉਸ ਨੂੰ ਭਵਿੱਖ ਦੇ ਕਪਤਾਨ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਉਹ ਟੈਸਟ, ਵਨਡੇ ’ਚ ਫਲਾਪ ਸਾਬਿਤ ਹੋਇਆ ਹੈ। ਹੁਣ ਉਸ ਨੂੰ ਟੀ-20 ’ਚ ਖ਼ੁਦ ਨੂੰ ਬਿਹਤਰ ਸਾਬਿਤ ਕਰਨਾ ਹੋਵੇਗਾ।

ਯਾਦ ਰਹੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਆਪਣੀ ਸ਼ੁਰੂਆਤੀ ਕਪਤਾਨੀ ’ਚ ਤਿੰਨੋਂ ਫਾਰਮੈਟਾਂ ’ਚ ਹਾਰ ਗਏ ਸਨ। ਦੱਖਣੀ ਅਫਰੀਕਾ ਦੇ ਦੌਰੇ ’ਤੇ ਵਿਰਾਟ ਨੂੰ ਸੱਟ ਲੱਗਣ ਕਾਰਨ ਟੈਸਟ ’ਚ ਕਪਤਾਨੀ ਕਰਨ ਦਾ ਮੌਕਾ ਮਿਲਿਆ, ਜਿੱਥੇ ਟੀਮ ਹਾਰ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਵਨਡੇ ਸੀਰੀਜ਼ ’ਚ ਵੀ ਕਪਤਾਨੀ ਕੀਤੀ ਅਤੇ ਭਾਰਤ ਨੂੰ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ। ਹੁਣ ਉਹ ਟੀ-20 ਵਿਚ ਦੱਖਣੀ ਅਫਰੀਕਾ ਖ਼ਿਲਾਫ਼ ਕਪਤਾਨੀ ਕਰ ਰਿਹਾ ਹੈ। ਉਹ ਘਰੇਲੂ ਮੈਦਾਨ ’ਤੇ ਆਪਣੇ ਰਿਕਾਰਡ ਨੂੰ ਸੁਧਾਰਨਾ ਚਾਹੇਗਾ ਅਤੇ ਟੀਮ ਨੂੰ ਇੱਥੇ ਜਿੱਤ ਵੱਲ ਲੈ ਕੇ ਜਾਵੇਗਾ। ਸਾਲ 2014 ’ਚ ਟੈਸਟ ਮੈਚ ਵਿਚ ਕਪਤਾਨ ਵਜੋਂ ਕੋਹਲੀ ਨੂੰ ਪਹਿਲੇ ਮੈਚ ’ਚ ਆਸਟ੍ਰੇਲੀਆ ਖ਼ਿਲਾਫ਼ ਹਾਰ ਮਿਲੀ ਸੀ। ਉੱਥੇ ਹੀ ਇਸ ਤੋਂ ਪਹਿਲਾਂ ਸਾਲ 2013 ’ਚ ਸ੍ਰੀਲੰਕਾ ਖ਼ਿਲਾਫ਼ ਵਨਡੇ ’ਚ ਪਹਿਲੀ ਵਾਰ ਕਪਤਾਨੀ ਕਰਦਿਆਂ ਵਿਰਾਟ ਮੈਚ ਹਾਰ ਗਏ ਸਨ। 2017 ਵਿਚ ਪਹਿਲੀ ਵਾਰ ਉਸ ਨੇ ਇੰਗਲੈਂਡ ਖ਼ਿਲਾਫ਼ ਟੀ-20 ਵਿਚ ਕਪਤਾਨੀ ਕੀਤੀ ਅਤੇ ਇਹ ਮੈਚ ਵੀ ਜਿੱਤਣ ਵਿੱਚ ਅਸਫਲ ਰਿਹਾ।

Comment here