ਅਪਰਾਧਸਿਆਸਤਖਬਰਾਂ

ਰਾਹੁਲ, ਪ੍ਰਿਯੰਕਾ ਲਖੀਮਪੁਰ, ਸੀਤਾਪੁਰ ਗਏ

ਲਖਨਊ-ਲਖੀਮਪੁਰ ਖੀਰੀ ਦੇ ਪੀੜਤਾਂ ਨੂੰ ਮਿਲਣ ਤੋਂ ਵਿਰੋਧੀ ਪਾਰਟੀਆਂ ਨੂੰ ਰੋਕੇ ਜਾਣ ਵਿਚਾਲੇ ਆਖਿਰਕਾਰ ਰਾਹੁਲ ਗਾਂਧੀ ਸਮੇਤ ਪੰਜ ਜਣਿਆਂ ਨੂੰ ਲਖੀਮਪੁਰ ਖੀਰੀ ਜਾਣ ਦੀ ਮਨਜੂਰੀ ਮਿਲ ਗਈ ਹੈ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਮੀਟਿੰਗ ਉਪਰੰਤ ਇਹ ਮਨਜੂਰੀ ਦਿੱਤੀ ਗਈ। ਮਨਜੂਰੀ ਤਹਿਤ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਭੂਪੇਸ਼ ਬਘੇਲ, ਚਰਨਜੀਤ ਸਿੰਘ ਚੰਨੀ ਸਣੇ ਪੰਜ ਲੋਕਾਂ ਨੂੰ ਲਖੀਮਪੁਰ ਜਾਣ ਦੀ ਮਨਜੂਰੀ ਦਿੱਤੀ ਗਈ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਲਖੀਮਪੁਰ ਖੀਰੀ ’ਚ ਹੋਈ ਹਿੰਸਾ ਮਗਰੋਂ ਲਖਨਊ ਪੁੱਜੇ । ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਵੀ ਸੀ। ਰਾਹੁਲ ਗਾਂਧੀ ਕਾਂਗਰਸ ਨੇਤਾਵਾਂ ਨਾਲ ਲਖਨਊ ਹਵਾਈ ਅੱਡੇ ’ਤੇ  ਧਰਨੇ ’ਤੇ ਬੈਠ ਗਏ । ਰਾਹੁਲ ਨੇ ਕਿਹਾ ਕਿ ਉਹ ਆਪਣੀ ਗੱਡੀ ਤੋਂ ਲਖੀਮਪੁਰ ਖੀਰੀ ਜਾਣਾ ਚਾਹੁੰਦੇ ਹਨ ਪਰ ਪੁਲਸ ਚਾਹੁੰਦੀ ਹੈ ਕਿ ਅਸੀਂ ਉਨ੍ਹਾਂ ਦੀ ਗੱਡੀ ’ਚ ਜਾਈਏ। ਦੇਸ਼ ਦਾ ਨਾਗਰਿਕ ਹਾਂ, ਤੁਸੀਂ ਮੈਨੂੰ ਕਿਉਂ ਨਹੀਂ ਜਾਣ ਦੇ ਰਹੇ? ਪਹਿਲਾਂ ਇਨ੍ਹਾਂ ਨੇ ਕਿਹਾ ਕਿ ਤੁਸੀਂ ਆਪਣੀ ਗੱਡੀ ’ਚ ਜਾ ਸਕਦੇ ਹੋ, ਹੁਣ ਬੋਲ ਰਹੇ ਹਨ ਕਿ ਤੁਸੀਂ ਪੁਲਸ ਦੀ ਗੱਡੀ ’ਚ ਜਾਓਗੇ। ਰਾਹੁਲ ਨੇ ਯੋਗੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਇਹ ਕਿਵੇਂ ਦੀ ਇਜਾਜ਼ਤ ਹੈ? ਫੇਰ ਉਹਨਾਂ ਨੂੰ ਆਪਣੀ ਕਾਰ ਚ ਜਾਣ ਦਿਤਾ ਗਿਆ। ਰਾਹੁਲ ਦੇ ਨਾਲ ਪ੍ਰਿਅੰਕਾ ਵੀ ਗਈ ਹੈ, ਉਹ ਪੀੜਤਾਂ ਨੂੰ ਮਿਲ ਰਹੇ ਹਨ। ਉਹਨਾਂ ਦੇ ਨਾਲ ਪੰਜਾਬ ਦੇ ਮੁਖ ਮੰਤਰੀ ਚੰਨੀ ਅਤੇ ਛਤੀਸਗੜ ਦੇ ਮੁਖ ਮੰਤਰੀ ਬਘੇਲ ਵੀ ਹਨ।
ਮ੍ਰਿਤਕ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਦੇਣ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਖੀਮਪੁਰ ਵਿਖੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।  ਛੱਤੀਸਗੜ ਦੀ ਸਰਕਾਰ ਨੇ ਵੀ ਕਿਸਾਨਾਂ ਦੇ ਪਰਿਵਾਰਾਂ ਨੂੰ 50-50 ਲੱਖ ਦੇਣ ਦਾ ਐਲਾਨ ਕੀਤਾ ਹੈ।

Comment here