ਸਿਆਸਤਖਬਰਾਂ

ਰਾਹੁਲ ਦਾ ਟਰੈਕਟਰ ਬੜੇ ਗੁਪਤ ਤਰੀਕੇ ਨਾਲ ਹਰਿਆਣਾ ਤੋਂ ਲਿਆਂਦਾ ਗਿਆ 

ਨਵੀਂ ਦਿੱਲੀ-ਖੇਤੀ ਕਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਲੰਘੇ ਦਿਨ ਰਾਹੁਲ ਗਾਂਧੀ ਸਾਥੀ ਐਮ ਪੀਜ਼ ਨਾਲ ਕਾਂਗਰਸ ਭਵਨ ਤੋਂ ਟਰੈਕਟਰ ਚਲਾ ਕੇ ਸੰਸਦ ਪਹੁੰਚੇ। ਰਾਹੁਲ ਨਾਲ ਹਰਿਆਣਾ ਅਤੇ ਪੰਜਾਬ ਕਾਂਗਰਸ ਦੇ ਕਈ ਨੇਤਾ ਸਨ। ਪਤਾ ਲੱਗਿਆ ਹੈ ਕਿ ਇਹ ਟਰੈਕਟਰ ਬਹੁਤ ਗੁਪਤ ਢੰਗ ਨਾਲ ਹਰਿਆਣਾ ਤੋਂ ਲਿਆਂਦਾ ਗਿਆ ਸੀ।ਐਤਵਾਰ ਰਾਤ ਨੂੰ ਹਰਿਆਣਾ ਤੋਂ ਇਹ ਟਰੈਕਟਰ ਚੱਲਿਆ ਤੇ ਰਸਤੇ ਵਿਚ ਇਕ ਵੱਡੇ ਟਰੱਕ ਵਿਚ ਲੁਕੋ ਕੇ ਦਿੱਲੀ ਲਿਆਂਦਾ ਗਿਆ ਤਾਂ ਜੋ ਪੁਲਿਸ ਦੀ ਨਜ਼ਰ ਨਾ ਪੈ ਸਕੇ।ਕੱਲ ਸਵੇਰੇ ਵੱਡੇ ਤੜਕੇ ਤਿੰਨ ਵਜੇ ਦੇ ਕਰੀਬ ਲੁਟੀਅਨ ਜ਼ੋਨ ਪਹੁੰਚਿਆ, ਪਹਿਲਾਂ, ਕਾਂਗਰਸ ਨੇ ਇਸ ਨੂੰ ਡਾ  ਮਨਮੋਹਨ ਸਿੰਘ ਦੇ ਘਰ ਉਤਾਰਨ ਦੀ ਯੋਜਨਾ ਬਣਾਈ ਸੀ, ਪਰ ਨੇੜਲੇ ਖੁਫੀਆ ਵਿਭਾਗ ਦੇ ਦੋ ਦਫਤਰ ਅਤੇ ਉਥੇ ਸੀਸੀਟੀਵੀ ਕੈਮਰੇ ਹੋਣ ਕਾਰਨ ਇਸ ਨੂੰ ਕੇਟੀਐਸ ਤੁਲਸੀ ਦੇ ਘਰ ਉਤਾਰਿਆ ਗਿਆ। ਏਨੀ ਮੁਸ਼ੱਕਤ ਨਾਲ ਲਿਆਂਦੇ ਗਏ ਟਰੈਕਟਰ ਨਾਲ ਕਿੰਨਾ ਕੁ ਸਿਆਸੀ ਗਾਹ ਪਿਆ, ਸਭ ਦੇ ਸਾਹਮਣੇ ਹੈ…।

Comment here