ਸਿਆਸਤਖਬਰਾਂਚਲੰਤ ਮਾਮਲੇ

ਰਾਹੁਲ ‘ਤੇ ਪ੍ਰਿਅੰਕਾ ਗਾਂਧੀ ਨੇ ਔਰਤਾਂ ਦੀ ਸੁਰੱਖਿਆ ਨੂੰ ਲੈਕੇ ਚੁੱਕੇ ਸਵਾਲ

ਮੱਧ ਪ੍ਰਦੇਸ਼-ਉਜੈਨ ‘ਚ ਨਿਰਭਯਾ ਮਾਮਲਾ, ਜਿਸ ‘ਚ 12 ਸਾਲ ਦੀ ਨਾਬਾਲਗ ਕੁੜੀ ਨਾਲ ਬਲਾਤਕਾਰ ਕਰਕੇ ਉਸ ਦੇ ਪ੍ਰਾਈਵੇਟ ਪਾਰਟ ਨੂੰ ਨੁਕਸਾਨ ਪਹੁੰਚਾਇਆ ਗਿਆ। ਜਿਸ ਤੋਂ ਬਾਅਦ ਪੀੜਤਾ ਢਾਈ ਘੰਟੇ ਤੱਕ ਸੜਕ ‘ਤੇ ਭਟਕਦੀ ਰਹੀ ਮਦਦ ਮੰਗਦੀ ਰਹੀ ਪਰ ਕੋਈ ਨਹੀਂ ਉਸ ਦੀ ਮਦਦ ਕੀਤੀ। ਮੌਜੂਦਾ ਸਮੇਂ ‘ਚ ਵਿਰੋਧੀ ਧਿਰ ਇਸ ਮੁੱਦੇ ‘ਤੇ ਹਮਲੇ ਕਰ ਰਹੀ ਹੈ, ਫਿਲਹਾਲ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਮੱਧ ਪ੍ਰਦੇਸ਼ ਸਰਕਾਰ ਨੂੰ ਘੇਰਦੇ ਹੋਏ ਕਿਹਾ ਹੈ ਕਿ ‘ਐੱਮਪੀ ‘ਚ ਲੜਕੀਆਂ ਅਤੇ ਔਰਤਾਂ ਸੁਰੱਖਿਅਤ ਨਹੀਂ ਹਨ ਅਤੇ ਮੁੱਖ ਮੰਤਰੀ ਨੇ ਚੋਣ ਭਾਸ਼ਣ ਦੌਰਾਨ ਧੀਆਂ ਦੀਆਂ ਚੀਕਾਂ ਨੂੰ ਦਬਾ ਦਿੱਤਾ ਹੈ।
ਪ੍ਰਿਯੰਕਾ ਗਾਂਧੀ ਨੇ ਕਿਹਾ, “ਭਗਵਾਨ ਮਹਾਕਾਲ ਦੇ ਸ਼ਹਿਰ ਉਜੈਨ ‘ਚ ਇੱਕ ਛੋਟੀ ਬੱਚੀ ਨਾਲ ਹੋਈ ਬੇਰਹਿਮੀ ਰੂਹ ਨੂੰ ਝੰਜੋੜ ਦੇਣ ਵਾਲੀ ਹੈ। ਇਸ ਅੱਤਿਆਚਾਰ ਤੋਂ ਬਾਅਦ ਉਹ ਘਰ-ਘਰ ਜਾ ਕੇ ਮਦਦ ਲਈ ਭਟਕਦੀ ਰਹੀ। ਉਹ ਵੀ ਡੇਢ ਘੰਟਾ ਅਤੇ ਫਿਰ ਉਹ ਬੇਹੋਸ਼ ਹੋ ਕੇ ਸੜਕ ‘ਤੇ ਡਿੱਗ ਪਈ, ਪਰ ਮਦਦ ਨਾ ਮਿਲ ਸਕੀ। ਇਹ ਹੈ ਮੱਧ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਅਤੇ ਔਰਤਾਂ ਦੀ ਸੁਰੱਖਿਆ? ਬੀਜੇਪੀ ਦੇ 20 ਸਾਲਾਂ ਦੇ ਕੁਸ਼ਾਸਨ ਵਿੱਚ ਕੁੜੀਆਂ,ਔਰਤਾਂ,ਆਦੀਵਾਸੀ ਅਤੇ ਦਲਿਤ ਸੁਰੱਖਿਅਤ ਨਹੀਂ ਹਨ। ਪਿਆਰੀ ਭੈਣ ਦਾ ਨਾਂ, ਪਰ ਜੇ ਕੁੜੀਆਂ ਨੂੰ ਸੁਰੱਖਿਆ ਅਤੇ ਮਦਦ ਵੀ ਨਹੀਂ ਮਿਲ ਸਕਦੀ ਤਾਂ ਚੋਣ ਐਲਾਨ ਕਰਨ ਦਾ ਕੀ ਫਾਇਦਾ?
ਰਾਹੁਲ ਗਾਂਧੀ ਨੇ ਕਿਹਾ, “ਮੱਧ ਪ੍ਰਦੇਸ਼ ਵਿੱਚ ਇੱਕ 12 ਸਾਲ ਦੀ ਬੱਚੀ ਦੇ ਨਾਲ ਕੀਤਾ ਗਿਆ ਭਿਆਨਕ ਅਪਰਾਧ ਭਾਰਤ ਮਾਤਾ ਦੇ ਦਿਲ ਨੂੰ ਇੱਕ ਝਟਕਾ ਹੈ। ਔਰਤਾਂ ਦੇ ਖਿਲਾਫ ਅਪਰਾਧ ਅਤੇ ਨਾਬਾਲਗ ਲੜਕੀਆਂ ਦੇ ਨਾਲ ਬਲਾਤਕਾਰ ਦੀ ਗਿਣਤੀ ਵਧ ਰਹੀ ਹੈ। ਸਭ ਤੋਂ ਵੱਧ ਮੱਧ ਪ੍ਰਦੇਸ਼ ਵਿੱਚ ਇਹ ਗਿਣਤੀ ਹੈ। ਇਸ ਦੇ ਦੋਸ਼ੀ ਸਿਰਫ ਅਪਰਾਧੀ ਹੀ ਨਹੀਂ, ਜਿਨ੍ਹਾਂ ਨੇ ਇਹ ਅਪਰਾਧ ਕੀਤੇ ਹਨ, ਸਗੋਂ ਸੂਬੇ ਦੀ ਭਾਜਪਾ ਸਰਕਾਰ ਵੀ ਹੈ, ਜੋ ਧੀਆਂ ਦੀ ਰੱਖਿਆ ਕਰਨ ਤੋਂ ਅਸਮਰੱਥ ਹੈ। ਅੱਜ ਨਾ ਤਾਂ ਇਨਸਾਫ ਹੈ, ਨਾ ਕਾਨੂੰਨ ਵਿਵਸਥਾ, ਨਾ ਹੀ ਅਧਿਕਾਰ, ਮੱਧ ਪ੍ਰਦੇਸ਼ ਦੀਆਂ ਧੀਆਂ ਦੀ ਹਾਲਤ ਦੇਖ ਕੇ ਪੂਰਾ ਦੇਸ਼ ਸ਼ਰਮਸਾਰ ਹੈ ਪਰ ਸੂਬੇ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਸ਼ਰਮ ਨਹੀਂ ਹੈ। ਉਨ੍ਹਾਂ ਨੇ ਚੋਣ ਭਾਸ਼ਣਾਂ ਅਤੇ ਖੋਖਲੇ ਵਾਅਦਿਆਂ ਵਿਚਾਲੇ ਧੀਆਂ ਦੀਆਂ ਚੀਕਾਂ ਨੂੰ ਦਬਾ ਦਿੱਤਾ ਹੈ।

Comment here