ਸਿਆਸਤਖਬਰਾਂ

ਰਾਹੁਲ ਗਾਂਧੀ ਦੇ ਪੈਰ ਛੂਹਣ ਬਾਰੇ ਚੰਨੀ ਦੀ ਵੀਡੀਓ ਵਾਇਰਲ

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਥਿਤ ਤੌਰ ਤੇ ਰਾਹੁਲ ਗਾਂਧੀ ਦੇ ਪੈਰ ਛੂਹਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਉਤੇ ਸਿਆਸੀ ਵਿਰੋਧੀ ਤਿੱਖੇ ਪ੍ਰਤੀਕਰਮ ਦੇ ਰਹੇ ਹਨ।  ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਵੀਡੀਓ ਨੇ ਕਾਂਗਰਸ ਦੇ ਸੱਭਿਆਚਾਰ ਦਾ ਪਰਦਾਫਾਸ਼ ਕੀਤਾ ਹੈ। ਹਾਲਾਂਕਿ ਇਸ ਵੀਡੀਓ ਦੀ ਪ੍ਰਮਾਣਿਕਤਾ ਦਾ ਦਾਅਵਾ ਕਿਸੇ ਵੀ ਧਿਰ ਨੇ ਨਹੀ ਕੀਤਾ, ਪਰ ਅਸਪਸ਼ਟ ਤੌਰ ਤੇ ਚੰਨੀ ਰਾਹੁਲ ਦੇ ਮੂਹਰੇ ਝੁਕਦੇ ਹੋਏ ਇਸ ਵੀਡੀਓ ਚ ਦਿਸਦੇ ਹਨ। ਮੀਡੀਆ ਹਲਕੇ ਟਾਈਮਜ਼ ਨਾਉ ਦੀ ਇਕ ਰਿਪੋਰਟ ਚ ਇਹ ਵੀਡੀਓ ਦਿਖਾਈ ਗਈ ਹੈ, ਜਿਸ ਦਾ ਲਿੰਕ ਹੇਠ ਦਿੱਤਾ ਹੈ, ਇਹ ਲਿੰਕ ਖੂਬ ਵਾਇਰਲ ਹੋ ਰਿਹਾ ਹੈ-
https://www.youtube.com/watch?v=BXOsEr9eT6Y

Comment here