ਸਿਆਸਤਖਬਰਾਂਚਲੰਤ ਮਾਮਲੇ

ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਦਾ ਮਾਮਲਾ ਦਰਜ਼

ਭਿਵੰਡੀ-ਮਹਾਰਾਸ਼ਟਰ ਦੇ ਭਿਵੰਡੀ ਦੀ ਇੱਕ ਅਦਾਲਤ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਸੁਣਵਾਈ 7 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ । ਕਿਉਂਕਿ ਰਾਹਲ ਗਾਂਧੀ ਨੇ ਦੇਸ਼ਵਿਆਪੀ ‘ਭਾਰਤ ਜੋੜੋ ਯਾਤਰਾ’ ‘ਚ ਰੁਝੇ ਹੋਏ ਹਨ। ਭਿਵੰਡੀ ਨਿਆਂਇਕ ਮੈਜਿਸਟ੍ਰੇਟ ਪਹਿਲੀ ਸ਼੍ਰੇਣੀ ਆਈ.ਸੀ. ਵਾਡੀਕਰ ਨੇ ਰਾਹੁਲ ਗਾਂਧੀ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਤੋਂ ਛੋਟ ਦੇ ਦਿੱਤੀ ਹੈ।
ਕਾਂਗਰਸ ਦੇ ਆਗੂ ਅਤੇ ਵਕੀਲ ਨਾਰਾਇਣ ਅੱਯਰ ਦਾ ਕਹਿਣਾ ਹੈ ਕਿ ”ਮਾਣਹਾਨੀ ਦਾ ਮਾਮਲਾ ਸ਼ਨੀਵਾਰ ਨੂੰ ਸੁਣਵਾਈ ਲਈ ਆਇਆ ਸੀ। ਜਿਸ ਨੂੰ 7 ਜਨਵਰੀ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ, ਜਦੋਂ ਰਾਹੁਲ ਗਾਂਧੀ ਨੂੰ ਸਥਾਈ ਤੌਰ ‘ਤੇ ਪੇਸ਼ੀ ਤੋਂ ਛੋਟ ਦੇ ਸੰਬੰਧ ‘ਚ ਦਲੀਲਾਂ ਸੁਣੀਆਂ ਜਾਣਗੀਆਂ।” ਸ਼ਿਕਾਇਤ ਕਰਨ ਵਾਲੇ ਰਾਹੁਲ ਕੁੰਟੇ ਸ਼ਹਿਰ ਤੋਂ ਬਾਹਰ ਹੋਣ ਕਾਰਨ ਅਦਾਲਤ ‘ਚ ਮੌਜੂਦ ਨਹੀਂ ਸਨ। ਦਰਅਸਲ ਇਹ ਮਾਮਲਾ ਰਾਹੁਲ ਵੱਲੋਂ ਇੱਕ ਭਾਸ਼ਣ ‘ਚ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਮਹਾਤਮਾ ਗਾਂਧੀ ਦੇ ਕਤਲ ‘ਤੇ ਟਿੱਪਣੀਆਂ ਨਾਲ ਸੰਬੰਧਤ ਹੈ ਦੱਸਿਆ ਜਾ ਰਿਹਾ ਹੈ।

Comment here