ਖਬਰਾਂਖੇਡ ਖਿਡਾਰੀਦੁਨੀਆ

ਰਾਸ਼ਟਰਮੰਡਲ ਖੇਡਾਂ-ਕ੍ਰਿਕਟ ਚ ਭਾਰਤੀ ਮਹਿਲਾ ਟੀਮ ਨੂੰ ਚਾਂਦੀ

ਬਰਮਿੰਘਮ- ਇੱਥੇ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ 2022 ’ਚ ਕ੍ਰਿਕਟ ਈਵੈਂਟ ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆਈ ਮਹਿਲਾ ਟੀਮਾਂ ਵਿਚਾਲੇ ਬਰਮਿੰਘਮ ਦੇ ਮੈਦਾਨ ’ਤੇ ਖੇਡਿਆ ਗਿਆ। ਆਸਟ੍ਰੇਲੀਆਈ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਦੇ ਨੁਕਸਾਨ ’ਤੇ 161 ਦੌੜਾਂ ਬਣਾਈਆਂ, ਜਿਸ ਦਾ ਪਿੱਛਾ ਕਰਦਿਆਂ ਭਾਰਤੀ ਟੀਮ 19.3 ਓਵਰਾਂ ’ਚ 152 ਬਣਾ ਕੇ ਆਲ ਆਊਟ ਹੋ ਗਈ। ਇਸ ਤਰ੍ਹਾਂ ਆਸਟਰੇਲੀਆ ਨੇ ਫਾਈਨਲ ਮੈਚ 9 ਦੌੜਾਂ ਨਾਲ ਜਿੱਤ ਕੇ ਸੋਨ ਤਮਗਾ ਜਿੱਤ ਲਿਆ, ਜਦਕਿ ਭਾਰਤ ਨੂੰ ਚਾਂਦੀ ਤਮਗਾ ਮਿਲਿਆ।

Comment here