ਵਾਸ਼ਿੰਗਟਨ-ਬੀ. ਬੀ. ਸੀ. ਨਿਊਜ਼’ ਦੀ ਰਿਪੋਰਟ ਅਨੁਸਾਰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਦੀ ਦੌੜ ’ਚ ਸ਼ਾਮਲ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਭਾਰਤੀ-ਅਮਰੀਕੀ ਵਿਵੇਕ ਰਾਮਸਵਾਮੀ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਉਹ 2024 ’ਚ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਅਰਬਪਤੀ ਐਲਨ ਮਸਕ ਨੂੰ ਆਪਣੇ ਪ੍ਰਸ਼ਾਸਨ ਦਾ ਸਲਾਹਕਾਰ ਬਣਾਉਣਗੇ। ਰਾਮਸਵਾਮੀ (38) ਤੋਂ ਸ਼ੁੱਕਰਵਾਰ ਨੂੰ ਆਇਓਵਾ ’ਚ ਟਾਊਨ ਹਾਲ ਦੇ ਦੌਰੇ ਦੌਰਾਨ ਜਦੋਂ ਪੁੱਛਿਆ ਗਿਆ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਕਿਸ ਨੂੰ ਆਪਣਾ ਸਲਾਹਕਾਰ ਬਣਾਉਣਗੇ ਤਾਂ ਉਨ੍ਹਾਂ ਨੇ ਜਵਾਬ ’ਚ ਮਸਕ ਦਾ ਨਾਂ ਲਿਆ। ਰਾਮਾਸਵਾਮੀ ਪਿਛਲੇ ਸਾਲ ਟਵਿਟਰ (ਹੁਣ ‘ਐਕਸ’) ਦਾ ਮਾਲਕ ਬਣਨ ਤੋਂ ਬਾਅਦ ਮਸਕ ਵਲੋਂ ਵੱਡੇ ਪੱਧਰ ’ਤੇ ਕੀਤੀ ਛਾਂਟੀ ਦੇ ਪ੍ਰਸ਼ੰਸਕ ਹਨ।
Comment here