ਅਪਰਾਧਸਿਆਸਤਖਬਰਾਂਖੇਡ ਖਿਡਾਰੀਦੁਨੀਆ

ਰਾਸ਼ਿਦ ਤੇ ਬੈਨ, ਇਮਰਾਨ ਦੀ ਆਲੋਚਨਾ ਦੀ ਮਿਲੀ ਸਜ਼ਾ

ਇਸਲਾਮਾਬਾਦ – ਸਾਬਕਾ ਓਲੰਪਿਕ ਖਿਡਾਰੀ ਰਾਸ਼ਿਦ ਉਲ ਹਸਨ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਕੀਤੀ ਗਈ ਬਿਆਨਬਾਜੀ ਦੇ ਕਾਰਨ ਉਸ ਨੂੰ 10 ਸਾਲ ਲਈ ਬੈਨ ਕਰ ਦਿੱਤਾ ਗਿਆ ਹੈ। ਦਰਅਸਲ ਰਾਸ਼ਿਦ ਨੇ  ਬੀਤੇ ਸਾਲਾਂ ਵਿਚ ਹਾਕੀ ਦੀ ਬਿਹਤਰੀ ਲਈ ਕੁਝ ਨਾ ਕਰਨ ‘ਤੇ ਖਾਨ ਨੂੰ ਆਇਨਾ ਦਿਖਾਇਆ  ਸੀ ਤਾਂ ਉਸ ਦਾ ਖਮਿਆਜ਼ਾ ਖਿਡਾਰੀ ਨੂੰ ਭੁਗਤਣਾ ਪਿਆ ਹੈ। ਪੀ.ਐੱਚ.ਐੱਫ. ਵੱਲੋਂ ਰਾਸ਼ਿਦ ‘ਤੇ ਦੋਸ਼ ਲਗਾਇਆ ਗਿਆ ਹੈ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਲਈ ਗਲਤ ਅਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ। ਪੀ.ਐੱਚ.ਐੱਫ. ਨੇ ਇਹ ਵੀ ਕਿਹਾ ਕਿ ਰਾਸ਼ਿਦ ਨੇ ਸੋਸ਼ਲ ਮੀਡੀਆ ਜ਼ਰੀਏ ਦੇਸ਼ ਦੀ ਹਾਕੀ ਦੀ ਸਾਖ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਦੇ ਚਲਦੇ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਉਹਨਾਂ ‘ਤੇ 10 ਸਾਲਾਂ ਲਈ ਪਾਬੰਦੀ ਲਗਾ ਦਿੱਤੀ ਹੈ।ਉੱਥੇ ਰਾਸ਼ਿਦ ਨੇ ਕਿਹਾ ਹੈ ਕਿ ਉਹਨਾਂ ਨੇ ਪੀ.ਐੱਮ. ਖ਼ਿਲਾਫ਼ ਕਿਸੇ ਤਰ੍ਹਾਂ ਦੀ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਨਹੀਂ ਕੀਤੀ ਸਗੋਂ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ। ਰਾਸ਼ਿਦ ਨੇ ਆਪਣੀ ਸਫਾਈ ਵਿਚ ਕਿਹਾ ਹੈ ਕਿ ਉਹਨਾਂ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਪੀ.ਐੱਮ. ਇਮਰਾਨ ਖਾਨ ਨੇ ਹਾਕੀ ਦੀ ਬਿਹਤਰੀ ਲਈ ਜਿਹੜੇ ਵਾਅਦੇ ਕੀਤੇ ਸਨ, ਬੀਤੇ ਸਾਲਾਂ ਵਿਚ ਉਹਨਾਂ ਨੇ ਇਹਨਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਕੁਝ ਨਹੀਂ ਕੀਤੀ। ਇਮਰਾਨ ਖਾਨ ਦੀ ਆਲੋਚਨਾ ਕਰਨ ਦੇ ਬਾਅਦ ਪੀ.ਐੱਚ.ਐੱਫ. ਨੇ ਉਹਨਾਂ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ। ਉਹਨਾਂ ਦੇ ਬਿਆਨਾਂ ਲਈ ਉਹਨਾਂ ਤੋਂ ਜਵਾਬ ਮੰਗਿਆ ਗਿਆ ਸੀ ਜਵਾਬ ਨਾ ਮਿਲਣ ਦੀ ਸੂਰਤ ‘ਚ ਉਹਨਾਂ ‘ਤੇ ਪਾਬੰਦੀ ਲਗਾਈ ਗਈ ਹੈ। ਇੱਥੇ ਦੱਸ ਦਈਏ ਕਿ ਰਾਸ਼ਿਦ 1984 ਵਿਚ ਓਲੰਪਿਕ ਦਾ ਗੋਲਡ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ।

Comment here