ਨਵੀਂ ਦਿੱਲੀ– ਅੱਜ 73ਵੇਂ ਗਣਤੰਤਰ ਦਿਵਸ ਦੀਆਂ ਰੌਣਕਾਂ ਹਨ। ਦੇਸ਼ ਭਰ ਵਿੱਚ ਸਮਾਗਮ ਹੋ ਰਹੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਗ ਨੇ ਰਾਜਪਥ ‘ਤੇ ਤਿਰੰਗਾ ਲਹਿਰਾਇਆ। ਤਿਰੰਗਾ ਲਹਿਰਾਉਣ ਤੋਂ ਬਾਅਦ 21 ਤੋਪਾਂ ਦੀ ਸਲਾਮੀ ਦਿੱਤੀ ਗਈ, ਪਰੰਪਰਾ ਅਨੁਸਾਰ 21 ਤੋਪਾਂ ਦੀ ਸਲਾਮੀ 871 ਫੀਲਡ ਰੇਜੀਮੈਂਟ ਦੀ ‘ਸੇਰੇਮੋਨੀਅਲ ਬੈਟਰੀ’ ਵਲੋਂ ਦਿੱਤੀ ਗਈ, ਜਿਸ ਦੀ ਕਮਾਨ ਲੈਫਟੀਨੈਂਟ ਕਰਨਲ ਜਿਤੇਂਦਰ ਸਿੰਘ ਮੇਹਤਾ ਨੇ ਸੰਭਾਲੀ। ਰਾਸ਼ਟਰਪਤੀ ਨੇ ਪਰਮ ਵੀਰ ਚੱਕਰ ਅਤੇ ਅਸ਼ੋਕ ਚੱਕਰ ਸਮੇਤ ਸਰਵਉੱਚ ਵੀਰਤਾ ਪੁਰਸਕਾਰ ਜੇਤੂ ਜਵਾਨਾਂ ਨੂੰ ਸਨਮਾਨਤ ਕੀਤਾ। ਇਸ ਦੌਰਾਨ ‘ਵਾਈਨਗਲਾਸ ਫਾਰਮੇਸ਼ਨ’ ‘ਚ ਉੱਡ ਰਹੇ ਚਾਰ ਐੱਮ.ਆਈ.-17 ਵੀ5 ਹੈਲੀਕਾਪਟਰਾਂ ਨੇ ਫੁੱਲਾਂ ਦੀ ਵਰਖਾ ਕੀਤੀ।
ਰਾਸ਼ਟਰਪਤੀ ਨੇ ਲਹਿਰਾਇਆ ਤਿਰੰਗਾ

Comment here