ਰਾਵਲਪਿੰਡੀ- ਕੱਟੜਪ੍ਰਸਤਾਂ ਦੇ ਆਪ ਘੜੇ ਕਨੂੰਨ ਲਾਗੂ ਕਰਨ ਦੇ ਮਾਮਲੇ ਚ ਬਦਨਾਮੀ ਝੱਲ ਰਹੇ ਪਾਕਿਸਤਾਨ ਵਿਚ ਅਦਾਲਤਾਂ ਵੀ ਕੱਟੜਤਾ ਦਾ ਸ਼ਿਕਾਰ ਹਨ, ਇੱਥੇ ਪੰਜਾਬ ਸੂਬੇ ਦੇ ਰਾਵਲਪਿੰਡੀ ਦੀ ਇਕ ਅਦਾਲਤ ਨੇ ਸੋਸ਼ਲ ਮੀਡੀਆ ’ਤੇ ਈਸ਼ਨਿੰਦਾ ਸਮੱਗਰੀ ਪੋਸਟ ਕਰਨ ਲਈ ਇਕ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਡਾਨ ਨਿਊਜ਼ ਦੀ ਰਿਪੋਰਟ ਦੇ ਅਨੁਸਾਰ, 26 ਸਾਲਾ ਔਰਤ ਨੇ ਆਪਣੇ ਵਟਸਐਪ ਸਟੇਟਸ ਵਿਚ ਈਸ਼ਨਿੰਦਾ ਨਾਲ ਸਬੰਧਤ ਸਮੱਗਰੀ ਪੋਸਟ ਕੀਤੀ ਸੀ। ਔਰਤ ਦੇ ਇਕ ਦੋਸਤ ਨੇ ਇਸ ਨੂੰ ਬਦਲਣ ਦੀ ਬੇਨਤੀ ਕੀਤੀ, ਤਾਂ ਉਸ ਨੇ ਅਜਿਹਾ ਨਹੀਂ ਕੀਤਾ ਅਤੇ ਉਸ ਨੂੰ ਹੀ ਸਮੱਗਰੀ ਭੇਜ ਦਿੱਤੀ। ਦੋਸ਼ੀ ਮਹਿਲਾ ਨੂੰ ਮਈ-2020 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਔਰਤ ਨੂੰ ਦੋਸ਼ੀ ਕਰਾਰ ਦਿੰਦੇ ਹੋਏ 20 ਸਾਲ ਦੀ ਜੇਲ੍ਹ ਦੀ ਸਜ਼ਾ ਅਤੇ 2 ਲੱਖ ਰੁਪਏ ਜੁਰਮਾਨੇ ਦੇ ਨਾਲ ਮੌਤ ਦੀ ਸਜ਼ਾ ਸੁਣਾਈ ਹੈ। ਯੂ.ਐਸ. ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੇ ਅਨੁਸਾਰ ਪਾਕਿਸਤਾਨ ਵਿਚ 80 ਤੋਂ ਵੱਧ ਲੋਕ ਈਸ਼ਨਿੰਦਾ ਦੇ ਦੋਸ਼ ਵਿਚ ਜੇਲ੍ਹ ਵਿਚ ਬੰਦ ਹਨ, ਜਿਨ੍ਹਾਂ ਵਿਚੋਂ ਅੱਧਿਆਂ ਨੂੰ ਉਮਰ ਕੈਦ ਜਾਂ ਮੌਤ ਦੀ ਸਜ਼ਾ ਦਿੱਤੀ ਗਈ ਹੈ। ਪਿਛਲੇ ਸਾਲ ਦਸੰਬਰ ਵਿਚ ਪਾਕਿਸਤਾਨ ਦੇ ਸਿਆਲਕੋਟ ਵਿਚ ਈਸ਼ਨਿੰਦਾ ਦੇ ਦੋਸ਼ ਵਿਚ ਸ਼੍ਰੀਲੰਕਾਈ ਨਾਗਰਿਕ ਨੂੰ ਕੁੱਟ-ਕੁੱਟ ਮਾਰ ਦਿੱਤਾ ਗਿਆ ਸੀ ਅਤੇ ਉਸ ਨੂੰ ਅੱਗ ਲਗਾ ਦਿੱਤੀ ਗਈ ਸੀ। ਹਾਲ ਹੀ ਵਿੱਚ ਇਕ ਇਸਾਈ ਨੂੰ ਵੀ ਈਸ਼ਨਿੰਦਾ ਤਹਿਤ ਮੌਤ ਦੀ ਸਜਾ਼ ਸੁਣਾਈ ਗਈ ਹੈ।
ਰਾਵਲਪਿੰਡੀ ਦੀ ਅਦਾਲਤ ਨੇ ਮਹਿਲਾ ਨੂੰ ਈਸ਼ਨਿੰਦਾ ਤਹਿਤ ਮੌਤ ਦੀ ਸਜਾ਼ ਸੁਣਾਈ

Comment here